ETV Bharat / state

ਕੂੜੇ ਦੇ ਡੰਪ ਨੂੰ ਹੱਡਾ ਰੋੜੀ 'ਚ ਤਬਦੀਲ ਕਰਨ 'ਤੇ ਭੜਕੇ ਬਠਿੰਡਾ ਦੇ ਲੋਕ, ਕਿਹਾ-ਸਿਆਸੀ ਲਾਹੇ ਲੈਂਦੀਆਂ ਸਰਕਾਰਾਂ, ਪਰ ਲੋਕਾਂ ਦੀ ਨਹੀਂ ਲੈਂਦਾ ਕੋਈ ਸਾਰ

ਬਠਿੰਡਾ ਦੇ ਲੋਕ ਕੁੜੇ ਦੇ ਡੰਪ ਨੂੰ ਹੱਡਾਂ ਰੋੜੀ 'ਚ ਬਦਲੇ ਜਾਣ ਤੋਂ ਬਾਅਦ ਪੂਰੀ ਤਰ੍ਹਾਂ ਅੱਕ ਚੁਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰਾਂ ਵੱਲੋਂ ਇੰਨਾਂ ਮਾਮਲਿਆਂ ਨੂੰ ਸੁਲਝਾਇਆ ਨਹੀਂ ਜਾਂਦਾ। ਜਦੋਂ ਵਿਰੋਧੀ ਧਿਰ ਬਣ ਜਾਂਦੀਆਂ ਹਨ ਤਾਂ ਆਪਣੇ ਸਿਆਸੀ ਲਾਹੇ ਲਈ ਅੱਗੇ ਜਰੂਰ ਆਉਂਦੇ ਹਨ, ਪਰ ਇਸ ਗੰਦਗੀ ਨੂੰ ਸਾਫ ਕਰਨ ਵਿੱਚ ਕੋਈ ਵੀ ਯੋਗਦਾਨ ਨਹੀਂ ਪਾਉਂਦਾ।

The people of Bathinda are angry at the conversion of the garbage dump to Hada Rodi
ਕੁੜੇ ਦੇ ਡੰਪ ਨੂੰ ਹੱਡਾ ਰੋੜੀ 'ਚ ਤਬਦੀਲ ਕਰਨ 'ਤੇ ਭੜਕੇ ਬਠਿੰਡਾ ਦੇ ਲੋਕ
author img

By ETV Bharat Punjabi Team

Published : Feb 2, 2024, 6:00 PM IST

ਕੂੜੇ ਦੇ ਡੰਪ ਨੂੰ ਹੱਡਾ ਰੋੜੀ 'ਚ ਤਬਦੀਲ ਕਰਨ 'ਤੇ ਭੜਕੇ ਬਠਿੰਡਾ ਦੇ ਲੋਕ

ਬਠਿੰਡਾ : ਪੰਜਾਬ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਜਿੱਥੇ ਐਨ ਜੀ ਟੀ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਹ ਪ੍ਰਦੂਸ਼ਣ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ ਚਾਹੇ ਉਹ ਹਵਾ ਵਿਚਲੀ ਕੁਆਲਿਟੀ ਹੋਵੇ। ਭਾਵੇਂ ਪਾਣੀ ਵਿਚਲਾ ਪ੍ਰਦੂਸ਼ਣ ਅਤੇ ਧਰਤੀ ਨੂੰ ਪਲੀਤ ਕਰਨ ਦਾ ਹੋਵੇ। ਇਸ ਨੂੰ ਰੋਕਣ ਲਈ ਸਮਾਜ ਸੇਵੀ ਸੰਸਥਾ ਵੱਲੋਂ ਆਪਣੇ ਪੱਧਰ 'ਤੇ ਵੀ ਉਪਰਾਲੇ ਕੀਤੇ ਜਾ ਰਹੇ ਹਨ।

ਉਥੇ ਹੀ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਬਠਿੰਡਾ ਦੇ ਲੋਕ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਗੋਨਿਆਣਾ ਕਸਬੇ ਨੇੜੇ ਬਣੇ ਹੱਡਾਂ ਰੋੜੀ ਤੋਂ ਬੇਹੱਦ ਤੰਗ ਹਨ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਕੁੜੇ ਦੇ ਡੰਪ ਨੂੰ ਲੈਕੇ ਤੰਗ ਸੀ। ਸਾਡੀ ਸੁਣਵਾਈ ਨਹੀਂ ਹੋ ਰਹੀ ਸੀ। ਉੱਤੋਂ ਇਸ ਡੰਪ ਨੂੰ ਹੱਡਾ ਰੋੜੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਕੂੜਾ ਡੰਪ ਨੂੰ ਹੱਡੀ ਹੱਡਾ ਰੋੜੀ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ ਆਲੇ ਦੁਆਲੇ ਦੇ ਕਰੀਬ ਇੱਕ ਦਰਜਨ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਕਿਉਂਕਿ ਇਸ ਕੂੜਾ ਡੰਪ ਦੇ ਨਾਲ ਹੀ ਪੀਣ ਦੇ ਪਾਣੀ ਦਾ ਇੱਕੋ ਇੱਕ ਸਰੋਤ, ਸੂਆ ਵਗਦਾ ਹੈ। ਜੋ ਕਰੀਬ ਇੱਕ ਦਰਜਨ ਪਿੰਡਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਕਰਦਾ ਹੈ। ਇਸ ਕੂੜਾ ਡੰਪ ਵਿੱਚ ਪਹਿਲਾਂ ਜਿੱਥੇ ਕੂੜਾ ਕਰਕਟ ਗੋਨਿਆਣਾ ਮੰਡੀ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਦਾ ਸਿੱਟਿਆ ਜਾਂਦਾ ਸੀ।

ਮ੍ਰਿਤਕ ਪਸ਼ੂਆਂ ਦੀ ਬਦਬੂ ਫੈਲੀ ਰਹਿੰਦੀ ਹੈ : ਉੱਥੇ ਹੀ ਹੁਣ ਇਸ ਕੂੜਾ ਡੰਪ ਵਿੱਚ ਹੱਡਾ ਰੋੜੀ ਬਣਾਏ ਜਾਣ ਤੋਂ ਬਾਅਦ ਮ੍ਰਿਤਕ ਪਸ਼ੂ ਸੁੱਟੇ ਜਾਣ ਲੱਗੇ ਹਨ। ਜਿਸ ਕਾਰਨ ਵੱਡੀ ਪੱਧਰ 'ਤੇ ਇਸ ਇਲਾਕੇ ਵਿੱਚ ਮ੍ਰਿਤਕ ਪਸ਼ੂਆਂ ਦੀ ਬਦਬੂ ਫੈਲੀ ਰਹਿੰਦੀ ਹੈ ਨੈਸ਼ਨਲ ਹਾਈਵੇ ਦੇ ਉੱਪਰ ਸਥਿਤ ਹੋਣ ਕਾਰਨ ਅਵਾਰਾ ਕੁੱਤਿਆਂ ਦੇ ਝੁੰਡ ਅਕਸਰ ਹੀ ਵੇਖੇ ਜਾਂਦੇ ਹਨ ਜੋ ਕਿ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਕਈ ਵਾਰ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਕੂੜਾ ਡੰਪ ਨੂੰ ਹੱਡਾ ਰੋੜੀ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਵੱਡੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੁਸ਼ਕ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ: ਕਿਉਂਕਿ ਇਸ ਦੇ ਆਲੇ ਦੁਆਲੇ ਵਸਦੇ ਪਿੰਡ ਵਾਸੀਆਂ ਨੂੰ ਰੋਟੀ ਖਾਣੀ ਦੁੱਬਰ ਹੋ ਜਾਂਦੀ ਹੈ ਜਦੋਂ ਹਵਾ ਚਲਦੀ ਹੈ ਕਿਉਂਕਿ ਹਵਾ ਦੇ ਨਾਲ ਹੀ ਇਸ ਹੱਡਾ ਰੋੜੀ ਦੀ ਮੁਸ਼ਕ ਉਹਨਾਂ ਦੇ ਘਰਾਂ ਤੱਕ ਪਹੁੰਚ ਜਾਂਦੀ ਹੈ। ਇਸ ਮੁਸ਼ਕ ਕਾਰਨ ਜਿੱਥੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉੱਥੇ ਹੀ ਅਵਾਰਾ ਕੁੱਤਿਆਂ ਵੱਲੋਂ ਮ੍ਰਿਤਕ ਪਸ਼ੂਆਂ ਦੇ ਹੱਡ ਪੀਣ ਦੇ ਇੱਕੋ ਇੱਕ ਪਾਣੀ ਦੇ ਸਰੋਤ ਵਿੱਚ ਸੁੱਟ ਦਿੱਤੇ ਜਾਂਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਹੱਡਾ ਰੋੜੀ ਕਾਰਨ ਉਹਨਾ ਦੇ ਸਮਾਜਿਕ ਰਿਸ਼ਤਿਆਂ ਵਿੱਚ ਤਰੇੜ ਆਉਣੀ ਸ਼ੁਰੂ ਹੋ ਗਈ ਹੈ ਕਿਉਂਕਿ ਜੇਕਰ ਕੋਈ ਰਿਸ਼ਤੇਦਾਰ ਮਿਲਣ ਵਾਸਤੇ ਆਪ ਵੀ ਜਾਂਦਾ ਹੈ ਤਾਂ ਉਹ ਕੁਝ ਸਮਾਂ ਰੁਕ ਕੇ ਹੀ ਵਾਪਸ ਜਾਣ ਦੀ ਕਾਹਲੀ ਕਰਦਾ ਹੈ। ਕਿਉਂਕਿ ਹੱਡਾ ਰੋੜੀ ਦੇ ਮੁਸ਼ਕ ਕਾਰਨ ਉਹਨਾਂ ਦਾ ਬੈਠਣਾ ਦੁਬਰ ਹੋ ਜਾਂਦਾ ਹੈ।

ਸਰਕਾਰਾਂ ਦੀ ਅਣਗਹਿਲੀ ਕਾਰਨ ਹੋ ਰਿਹਾ ਪ੍ਰਾਪਰਟੀ ਦਾ ਨੁਕਸਾਨ : ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਆਪਣੀ ਰਾਜਨੀਤੀ ਚਮਕਾਉਣ ਵਿਚ ਲੱਗੀਆਂ ਹੋਈਆਂ ਹਨ। ਜਦੋਂ ਇੱਕ ਦੀ ਸਰਕਾਰ ਹੋਵੇ ਤਾਂ ਉਹ ਲੋਕਾਂ ਦੇ ਮਸਲੇ ਹੱਲ ਨਹੀਂ ਕਰਦਾ। ਜਦੋਂ ਦੂਜੇ ਦੀ ਸਰਕਾਰ ਹੋਵੇ ਉਦੋਂ ਵਿਰੋਧੀ ਧਿਰ ਦੇ ਨਾਤੇ ਵਿਧਾਇਕ ਲੋਕਾਂ ਦਾ ਪੱਖ ਪੂਰਦੇ ਨਜ਼ਰ ਆਉਂਦੇ ਹਨ। ਉਹਨਾਂ ਕਿਹਾ ਕਿ ਇਸ ਹੱਡਾਂ ਰੋੜੀ ਕਾਰਨ ਉਹਨਾਂ ਦੀ ਪ੍ਰਾਪਰਟੀ ਦੇ ਰੇਟ ਲਗਾਤਾਰ ਡਿੱਗ ਰਹੇ ਹਨ। ਕਿਉਂਕਿ ਅਜਿਹੀ ਜਗ੍ਹਾ 'ਤੇ ਕੋਈ ਵੀ ਵਿਅਕਤੀ ਜ਼ਮੀਨ ਖਰੀਦ ਕੇ ਖੁਸ਼ ਨਹੀਂ। ਜਿੱਥੇ ਹਰ ਟਾਈਮ ਹਵਾ ਪਾਣੀ ਦੂਸ਼ਿਤ ਹੋਵੇ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਸ ਕਾਰਨ ਹੁਣ ਮਜਬੂਰਨ ਉਹਨਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਵਿਰੋਧ ਕਰਨ ਦਾ ਮਨ ਬਣਾਇਆ ਹੈ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਉਨਾਂ ਦੀ ਸੁਣਵਾਈ ਕਰਨ ਨੂੰ ਤਿਆਰ ਨਹੀਂ ।

ETV Bharat Logo

Copyright © 2024 Ushodaya Enterprises Pvt. Ltd., All Rights Reserved.