ਅੰਮ੍ਰਿਤਸਰ : ਜਿੱਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਇਸ ਵਿਚਾਲੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇੱਕ ਬਜ਼ੁਰਗ ਵਿਅਕਤੀ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚ ਕੇ ਟਾਸਕ ਫੋਰਸ ਨੇ ਫੁਰਤੀ ਦਿਖਾਉਂਦੇ ਹੋਏ ਬਜ਼ੁਰਗ ਨੂੰ ਬਾਹਰ ਕੱਢ ਲਿਆ ਤੇ ਹੁਣ ਇਲਾਜ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।
ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਬਚਾਈ ਜਾਨ
ਦੱਸ ਦਈਏ ਕਿ ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤੇ ਇਸ ਵਿਚਕਾਰ ਬਜ਼ੁਰਗ ਵੱਲੋਂ ਅਚਾਨਕ ਹੀ ਸਰੋਵਰ ਵਿੱਚ ਛਾਲ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚ ਕੇ ਟਾਸਕ ਫੋਰਸ ਨੇ ਫੁਰਤੀ ਦਿਖਾਉਂਦੇ ਹੋਏ। ਇਸ ਬਜ਼ੁਰਗ ਨੂੰ ਬਾਹਰ ਕੱਢ ਲਿਆ ਤੇ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ।
- ਗੁਰਪ੍ਰੀਤ ਸਿੰਘ ਹਰੀਨੋਂ ਕਤਲ 'ਚ ਐੱਮਪੀ ਅੰਮ੍ਰਿਤਪਾਲ ਦਾ ਨਾਮ ਆਇਆ ਸਾਹਮਣੇ, ਅਰਸ਼ ਡੱਲਾ ਵੀ ਕਤਲ 'ਚ ਸ਼ਾਮਿਲ, ਡੀਜੀਪੀ ਨੇ ਕੀਤੇ ਵੱਡੇ ਖੁਲਾਸੇ
- ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 60 ਤੋਂ ਪਾਰ, 16 ਪਿੰਡਾਂ 'ਚ ਮੌਤਾਂ ਹੀ ਮੌਤਾਂ, ਪੜ੍ਹੋ ਪੂਰੀ ਖ਼ਬਰ
- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਅੰਮ੍ਰਿਤਸਰ ਦੀ 13 ਸਾਲਾਂ ਗੁਰਸੀਰਤ ਕੌਰ ਮੱਲ੍ਹੀ ਨੇ ਤਿਆਰ ਕੀਤਾ ਸ੍ਰੀ ਗੁਰੂ ਰਾਮਦਾਸ ਜੀ ਦਾ ਸੁੰਦਰ ਸਕੈੱਚ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਉਥੇ ਹੀ ਮੌਕੇ 'ਤੇ ਮੌਜੂਦ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਬਜ਼ੁਰਗ ਵਿਅਕਤੀ ਨੂੰ ਸਰੋਵਰ 'ਚੋਂ ਕੱਢ ਕੇ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਅਤੇ ਐਸਜੀਪੀਸੀ ਦੀ ਟਾਸਕ ਫੋਰਸ ਵੱਲੋਂ ਇਸ ਬਜ਼ੁਰਗ ਦੀ ਜਾਨ ਬਚਾਈ ਗਈ। ਇਸ ਮੌਕੇ ਚੀਕਾਂ ਮਾਰਦਿਆਂ ਕਿਹਾ ਕਿ ਮੈਂ ਇਥੇ ਹੀ ਜਾਨ ਦੇਵਾਂਗਾ। ਉਥੇ ਹੀ ਪੁਲਿਸ ਅਧਿਕਾਰੀਆਂ ਦੱਸਿਆ ਕਿ ਉਕਤ ਬਜ਼ੁਰਗ ਨੂੰ ਅਜੇ ਹਸਪਤਾਲ ਲਿਜਾ ਕੇ ਜਾਨ ਬਚਾਈ ਗਈ ਹੈ। ਇਸ ਨੂੰ ਲੈਕੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਖ਼ੁਦਕੁਸ਼ੀ ਦੀ ਵਜ੍ਹਾ ਕੀ ਹੈ ਅਤੇ ਇਸ ਥਾਂ ਨੂੰ ਹੀ ਕਿਉਂ ਚੁਣਿਆ ਗਿਆ ਹੈ। ਉਥੇ ਹੀ ਉਹਨਾਂ ਕਿਹਾ ਕਿ ਡਾਕਟਰੀ ਜਾਂਚ ਤੋਂ ਬਾਅਦ ਹੀ ਕੋਈ ਬਿਆਨ ਦਰਜੇ ਕੀਤੇ ਜਾਣਗੇ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਧਾਰ ਉੱਤੇ ਹੀ ਕਾਰਵਾਈ ਕੀਤੀ ਜਾਵੇਗੀ।