ਅੰਮ੍ਰਿਤਸਰ: ਬੀਤੇ ਦਿਨੀਂ ਡੇਰਾ ਜਗਮਾਲ ਵਾਲੀ ਸਿਰਸਾ ਦੇ ਨਵ ਨਿਯੁਕਤ ਮੁਖੀ ਸੰਤ ਬਰਿੰਦਰ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਹਨਾਂ ਦੇ ਨਾਲ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਵੀ ਨਾਲ ਮੌਜੂਦ ਰਹੇ। ਉਹਨਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ।
ਗੁਰੂ ਰਾਮਦਾਸ ਜੀ ਦੀ ਕਿਰਪਾ
ਉਥੇ ਹੀ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੇਰਾ ਮੁਖੀ ਬਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਹਨ। ਇਥੇ ਆਕੇ ਉਹਨਾਂ ਗੁਰੂ ਰਾਮਦਾਸ ਸਾਹਿਬ ਦਾ ਅਸ਼ੀਰਵਾਦ ਲਿਆ ਹੈ ਅਤੇ ਅੱਜ ਇਕ ਵਾਰ ਫਿਰ ਆਏ ਹਨ, ਤਾਂ ਜੋ ਗੁਰੂ ਰਾਮਦਾਸ ਜੀ ਦੀ ਕਿਰਪਾ ਹਾਸਿਲ ਕਰ ਸਕਣ। ਇਸ ਮੌਕੇ ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਤੇ ਇੱਥੇ ਹਰ ਇੱਕ ਧਰਮ ਦਾ ਵਿਅਕਤੀ ਆ ਕੇ ਸੀਸ ਝੁਕਾਉਂਦਾ ਹੈ ਅਤੇ ਅੱਜ ਉਹ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਏ ਹਨ।
ਦੂਜੇ ਪਾਸੇ ਉਹਨਾਂ ਦੇ ਨਾਲ ਸਿੱਖ ਆਗੂ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਰਹੇ ਉਹਨਾਂ ਕਿਹਾ ਕਿ ਅੱਜ ਉਹ ਸੰਤ ਬਰਿੰਦਰ ਸਿੰਘ ਜੀ ਨਾਲ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਹਨ, ਉਹਨਾਂ ਕਿਹਾ ਕਿ ਉਹਨਾਂ ਜੋ ਡੇਰੇ ਦੇ ਪੁਰਾਣੇ ਮੁਖੀ ਸਨ। ਉਹ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਸੀ ਤੇ ਸਾਡਾ ਵੀ ਹੁਣ ਮਕਸਦ ਇਹ ਹੈ ਕਿ ਡੇਰੇ ਦੇ ਪੈਰੋਕਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਕੇ ਰੱਖ ਸਕੀਏ।
ਸਿੱਖ ਇਤਿਹਾਸ ਤੋਂ ਅੰਣਜਾਣ ਕੰਗਣਾ ਰਨੌਤ
ਇਸ ਮੌਕੇ ਬਾਬਾ ਦਾਦੂਵਾਲ ਨੇ ਫਿਲਮੀ ਅਦਾਕਾਰਾ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਸ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ। ਇਸ ਲਈ ਉਹ ਵੱਖ ਵੱਖ ਮੁੱਦਿਆਂ ਉਤੇ ਗਲਤ ਟਿੱਪਣੀਆਂ ਕਰਦੀ ਹੈ। ਇਸ ਲਈ ਉਹ ਜੋ ਵੀ ਟਿੱਪਣੀਆਂ ਜਰਨੈਲ ਸਿੰਘ ਭਿੰਡਰਾਂਵਾਲਾ ਉਤੇ ਕਰਦੀ ਹੈ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।