ਅੰਮ੍ਰਿਤਸਰ: ਅੰਮ੍ਰਿਤਸਰ ਦੀਆਂ ਦੋ ਜੰਮਪਲ ਧੀਆਂ ਨੇ ਪੰਜਾਬ ਦੇ ਨਾਲ ਨਾਲ ਅੰਮ੍ਰਿਤਸਰ ਦਾ ਨਾਂ ਵਿਦੇਸ਼ਾਂ ਵਿੱਚ ਰੌਸ਼ਨ ਕੀਤਾ ਹੈ। ਇਸਦੇ ਤਹਿਤ ਚਲਦਿਆਂ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਹੈ। ਇਸ ਮੌਕੇ ਪਰਿਵਾਰ ਵਾਲਿਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਪਿੰਡ ਵਾਲਿਆਂ ਦੇ ਨਾਲ ਖੁਸ਼ੀ ਮਨਾਈ ਗਈ। ਇਸ ਮੌਕੇ ਪਰਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡਾ ਟਾਂਗਰਾ ਦੇ ਕੋਲ ਪਿੰਡ ਥੋਥੀਆਂ ਹੈ ਅਤੇ ਇਹ ਸਵਰਗੀ ਮਾਸਟਰ ਗੁਰਮੀਤ ਸਿੰਘ ਸ਼ਾਹ ਦੀ ਪੁੱਤਰੀ ਕੰਵਲਪ੍ਰੀਤ ਕੌਰ ਅਤੇ ਪੋਤਰੀ ਰੂਹਾਨੀਅਤ ਪਰੀ ਕੌਰ ਨੇ ਆਪਣੇ ਪ੍ਰਵਾਰ ਤੇ ਪਿੰਡ ਦਾ ਨਾਮ ਵਿਦੇਸ਼ ਦੀ ਧਰਤੀ 'ਤੇ ਰੌਸ਼ਨ ਕੀਤਾ ਹੈ, ਦੋਨਾਂ ਦੇ ਨਾਮ ਦੀ ਚਰਚਾ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਹੋ ਰਹੀ ਹੈ।
ਬੱਚਿਆਂ ਨੁੰ ਪੰਜਾਬੀ ਭਾਸ਼ਾ ਤੇ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਗਤੀਵਿਧੀਆਂ
ਜ਼ਿਕਰਯੋਗ ਹੈ ਕੀ ਕੰਵਲਪ੍ਰੀਤ ਇਲਾਕੇ ਦੇ ਸਿਰਕੰਢ ਸਮਾਜਿਕ ਤੇ ਸਿਆਸੀ ਆਗੂ ਸੰਦੀਪ ਸਿੰਘ ਥੋਥੀਆਂ ਦੀ ਭੈਣ ਤੇ ਪਰੀ ਕੌਰ ਸ਼ਾਹ ਉਕਤ ਆਗੂ ਦੀ ਪੁੱਤਰੀ ਹੈ। ਕੰਵਲਪ੍ਰੀਤ ਕੌਰ (ਪ੍ਰੀਤ ਖਿੰਡਾ ) ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੇ ਦੂਜੇ ਵੱਡੇ ਸ਼ਹਿਰ ਜੀਲੋਂਗ ਵਿੱਚ ਪੰਜਾਬੀ ਸਵੈਗ ਸੰਸਥਾ ਦੇ ਅਧੀਨ "ਵਿਰਾਸਤੀ ਪੰਜਾਬੀ ਸਕੂਲ" ਨਾਮ ਦਾ ਪੰਜਾਬੀ ਸਕੂਲ ਚਲਾ ਰਹੇ ਹਨ। ਜਿੱਥੇ ਪੰਜਾਬੀ ਅਤੇ ਸਿੱਖ ਬੱਚਿਆਂ ਨੁੰ ਪੰਜਾਬੀ ਭਾਸ਼ਾ ਤੇ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਕਾਰਵਾਈਆਂ ਜਾਂਦੀਆਂ ਹਨ। ਬੱਚਿਆਂ ਨੁੰ ਗੁਰਬਾਣੀ ਦੇ ਨਾਲ-ਨਾਲ ਹੋਰ ਸਾਰਾ ਸਿੱਖ ਇਤਿਹਾਸ ਵੀ ਪੜ੍ਹਇਆ ਜਾਂਦਾ ਹੈ ਅਤੇ ਪਰੀ ਕੌਰ ਸ਼ਾਹ ਵੀ ਆਪਣੀ ਭੂਆ ਨਾਲ ਇਸ ਕੰਮ ਵਿੱਚ ਵਲੰਟੀਅਰ ਤੌਰ 'ਤੇ ਪੂਰਾ ਸਾਥ ਦੇ ਰਹੀ ਹੈ।
ਸਿੱਖ ਇਤਿਹਾਸ ਦੇ ਨਾਲ ਜੋੜ ਕੇ ਰੱਖਿਆ
ਦੱਸ ਦੇਈਏ ਕਿ ਪਿਛਲੇ ਦਿਨੀਂ ਜੀਲੋਂਗ ਤੋਂ ਲੇਬਰ ਪਾਰਟੀ ਦੀ MP ਐਲਾ ਜਾਰਜ ਨੇ ਇਸ ਸਕੂਲ ਦਾ ਦੌਰਾ ਕੀਤਾ ਅਤੇ ਉੱਥੇ ਹੋ ਰਹੇ ਕਾਰਜਾਂ ਤੋਂ ਸੰਤੁਸ਼ਟ ਹੋ ਕੇ ਇਸ ਸਾਰੇ ਵਰਤਾਰੇ ਨੁੰ ਪਾਰਲੀਮੈਂਟ ਵਿੱਚ ਚੁਕਿਆ ਅਤੇ ਦੋਨਾਂ ਭੂਆ ਭਤੀਜੀ ਵੱਲੋ ਪੰਜਾਬੀ ਭਾਈਚਾਰੇ ਦੀ ਕੀਤੀ ਜਾ ਰਹੀ ਸੇਵਾ 'ਤੇ ਮਾਣ ਮਹਿਸੂਸ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਾਡੇ ਸ਼ਾਹ ਪਰਿਵਾਰ ਦਾ ਨਾਂ ਵਿਦੇਸ਼ ਵਿੱਚ ਆ ਕੇ ਇਨ੍ਹਾਂ ਦੋਵਾਂ ਬੱਚੀਆਂ ਨੇ ਜੋ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੀਆਂ ਦੋਵਾਂ ਬੱਚਿਆਂ ਨੇ ਪੰਜਾਬ ਦੇ ਨਾਲ ਨਾਲ ਸਾਡੇ ਪਿੰਡ ਦਾ ਤੇ ਅੰਮ੍ਰਿਤਸਰ ਦਾ ਨਾਂ ਵਿਦੇਸ਼ ਦੀ ਧਰਤੀ 'ਤੇ ਰੌਸ਼ਨ ਕੀਤਾ ਹੈ। ਸਾਨੂੰ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਸਾਡੀਆਂ ਬੱਚਿਆਂ ਨੇ ਅੱਜ ਵੀ ਸਾਡੇ ਸਿੱਖ ਇਤਿਹਾਸ ਦੇ ਨਾਲ ਉਥੋਂ ਦੇ ਬੱਚਿਆਂ ਨੂੰ ਜੋੜ ਕੇ ਰੱਖਿਆ ਹੋਇਆ ਹੈ। ਇਸਦੇ ਚਲਦੇ ਉਥੋਂ ਦੀ ਸਾਂਸਦ ਨੇ ਵੀ ਇਨ੍ਹਾਂ ਨੂੰ ਸੰਸਦ ਵਿੱਚ ਮਿਲਾ ਕੇ ਸਨਮਾਨਿਤ ਕੀਤਾ ਹੈ।