ETV Bharat / state

ਪਠਾਨਕੋਟ ਵਿੱਚ ਧੜੱਲੇ ਨਾਲ ਹੋ ਰਹੀ ਨਜਾਇਜ਼ ਮਾਈਨਿੰਗ, ਪੁਲਿਸ ਨੇ ਛਾਪੇਮਾਰੀ ਕਰਕੇ ਜ਼ਬਤ ਕੀਤੇ ਟਿੱਪਰ - illegal sand mining in Pathankot

author img

By ETV Bharat Punjabi Team

Published : Sep 6, 2024, 10:04 AM IST

Pathankot Illegal Mining: ਪਠਾਨਕੋਟ ਥਾਣਾ ਨਰੋਟ ਜੈਮਲ ਸਿੰਘ ਨੇ ਨਜਾਇਜ਼ ਮਾਈਨਿੰਗ ਖਿਲਾਫ ਕਾਰਵਾਈ ਕਰਦੇ ਹੋਏ ਨਜਾਇਜ਼ ਮਾਈਨਿੰਗ ਕਰਦੇ ਹੋਏ 2 ਟਿੱਪਰ ਅਤੇ ਇੱਕ ਜੇ.ਸੀ.ਬੀ ਮਸ਼ੀਨ ਜ਼ਬਤ ਕੀਤੀ, ਡਰਾਈਵਰ ਵਾਹਨ ਛੱਡ ਕੇ ਫਰਾਰ ਹੋ ਗਏ, ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Pathankot Illegal Mining
ਪਠਾਨਕੋਟ ਵਿੱਚ ਧੜੱਲੇ ਨਾਲ ਹੋ ਰਹੀ ਨਜਾਇਜ਼ ਮਾਈਨਿੰਗ, ਪੁਲਿਸ ਨੇ ਛਾਪੇਮਾਰੀ ਕਰਕੇ ਜ਼ਬਤ ਕੀਤੇ ਟਿੱਪਰ (Etv Bharat (ਪੱਤਰਕਾਰ, ਪਠਾਨਕੋਟ))
ਪਠਾਨਕੋਟ ਵਿੱਚ ਧੜੱਲੇ ਨਾਲ ਹੋ ਰਹੀ ਨਜਾਇਜ਼ ਮਾਈਨਿੰਗ (Etv Bharat (ਪੱਤਰਕਾਰ, ਪਠਾਨਕੋਟ))

ਪਠਾਨਕੋਟ : ਪੰਜਾਬ ਸਰਕਾਰ ਸੂਬੇ ਚ ਵੱਧ ਰਹੀ ਨਜਾਇਜ਼ ਮਾਈਨਿੰਗ ਨੂੰ ਲੈਕੇ ਲਗਾਤਾਰ ਠੱਲ ਪਾਉਣ ਲਈ ਸਖਤੀ ਵਰਤ ਰਹੀ ਹੈ। ਉਥੇ ਹੀ ਪਠਾਨਕੋਟ ਵਿੱਚ ਮਾਈਨਿੰਗ ਮਾਫੀਆ ਵੱਲੋਂ ਕੀਤੇ ਜਾ ਰਹੇ ਨਜਾਇਜ਼ ਮਾਈਨਿੰਗ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ, ਇਸੇ ਕੜੀ ਤਹਿਤ ਅੱਜ ਪੁਲਿਸ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਵੱਲੋਂ ਵੱਖ-ਵੱਖ ਥਾਵਾਂ 'ਤੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਉਥੇ ਹੀ ਨਜਾਇਜ਼ ਮਾਈਨਿੰਗ ਦੀ ਸੂਚਨਾ ਮਿਲਦੇ ਹੀ ਥਾਣਾ ਨਰੋਟ ਜੈਮਲ ਸਿੰਘ ਦੀ ਪੁਲਿਸ ਨੇ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪਿੰਡ ਕੋਲਿਆਂ ਵਾਲੀ ਕੋਲ ਇਕ ਕਰੱਸ਼ਰ 'ਤੇ ਛਾਪਾ ਮਾਰਿਆ ਤਾਂ ਮੌਕੇ 'ਤੇ ਪੁਲਿਸ ਨੂੰ ਦੇਖ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀ ਆਪਣੇ ਵਾਹਨ ਛੱਡ ਕੇ ਮੌਕੇ ਤੋਂ ਭੱਜ ਗਏ, ਜਿਸ ਕਾਰਨ ਇਸ ਦੌਰਾਨ ਪੁਲਿਸ ਨੇ ਦੋ ਟਿੱਪਰ ਅਤੇ ਇੱਕ ਜੇ.ਸੀ.ਬੀ ਮਸ਼ੀਨ ਜ਼ਬਤ ਕਰ ਲਈ ਹੈ, ਜਿਸ ਤਹਿਤ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪੁਲਿਸ ਨੇ ਜ਼ਬਤ ਕੀਤੇ ਟਿੱਪਰ : ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਨਰੋਟ ਦੇ ਇੰਚਾਰਜ ਜੈਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਚੈਕਿੰਗ ਕੀਤੀ ਜਾ ਰਹੀ ਹੈ, ਇਸ ਚੈਕਿੰਗ ਦੌਰਾਨ ਇੱਕ ਕਰੱਸ਼ਰ 'ਤੇ ਨਜਾਇਜ਼ ਮਾਈਨਿੰਗ ਪਾਈ ਗਈ ਅਤੇ ਉੱਥੇ ਮੌਜੂਦ ਪੁਲਿਸ ਨੂੰ ਦੇਖ ਕੇ ਡੀ ਵਾਹਨ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਕਾਰਨ ਦੋ ਟਿੱਪਰ ਅਤੇ ਇੱਕ ਜੇ.ਸੀ.ਬੀ ਮਸ਼ੀਨ ਨੂੰ ਕਾਬੂ ਕਰ ਲਿਆ ਗਿਆ ਅਤੇ ਮਾਈਨਿੰਗ ਵਿਭਾਗ ਦੀ ਮਦਦ ਨਾਲ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪਠਾਨਕੋਟ 'ਚ ਵੱਧ ਫੁੱਲ ਰਿਹਾ ਮਾਈਨਿੰਗ ਮਾਫੀਆ : ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੀ ਪੰਜਾਬ ਹਿਮਾਚਲ ਦੀ ਸਰਹੱਦ ਤੋਂ ਹਿਮਾਚਲ ਵੱਲ ਜਾਣ ਵਾਲੀ ਚੱਕੀ ਦਰਿਆ 'ਤੇ ਜਿੱਥੇ ਅੰਨ੍ਹੇਵਾਹ ਮਾਈਨਿੰਗ ਕਰਨ ਦਾ ਮਸਲਾ ਉਠਿਆ ਸੀ। ਹਾਂਲਾਕਿ ਇਸ ਉੱਤੇ ਪੁਲਿਸ ਵੱਲੋਂ ਕਾਰਵਾਈ ਦੀ ਗੱਲ ਆਖੀ ਗਈ। ਉਧਰ ਮਾਈਨਿੰਗ ਦੇ ਇਹਨਾਂ ਗੈਰ ਕਾਨੂੰਨੀ ਧੰਦਿਆਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਰਾਹਾਂ ਉੱਤੇ ਜਾਣ ਤੋਂ ਡਰਦੇ ਹਾਂ। ਮਾਈਨਿੰਗ ਮਾਫੀਆ ਵਾਲਿਆਂ ਨੇ ਰਾਹਾਂ ਦਾ ਬੇੜਾ ਗਰਕ ਕੀਤਾ ਹੋਇਆ ਹੈ ਜਿਸ ਕਾਰਣ ਕਈ ਹਾਦਸੇ ਵਾਪਰ ਜਾਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.