ਬਰਨਾਲਾ: ਪੰਜਾਬ ਦੇ ਵਿਧਾਨ ਸਭਾ ਹਲਕਾ ਜਲੰਧਰ ਦੀ ਜਿਮਨੀ ਵਿੱਚ ਸੂਬਾ ਸਰਕਾਰ ਵਿਰੁੱਧ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਜਾ ਰਹੇ ਬੇਰੁਜ਼ਗਰ ਆਗੂਆਂ ਨੂੰ ਪੁਲਿਸ ਵਲੋਂ ਘਰਾਂ ਵਿੱਚੋਂ ਹੀ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਸਬੰਧੀ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਅੱਜ ਬੇਰੁਜ਼ਗਾਰਾਂ ਦੀਆਂ ਪੰਜ ਜੱਥੇਬੰਦੀਆਂ ਦੇ ਆਧਾਰਤ ਉਹਨਾਂ ਦਾ ਬੇਰੁਜ਼ਗਾਰ ਸਾਂਝਾ ਮੋਰਚਾ ਵਲੋਂ ਪੰਜਾਬ ਸਰਕਾਰ ਵਿਰੁੱਧ ਜਲੰਧਰ ਜਿਮਨੀ ਚੋਣ ਵਿੱਚ ਪ੍ਰਦਰਸ਼ਨ ਕੀਤਾ ਜਾਣਾ ਸੀ। ਜਿਸ ਤਹਿਤ ਪੂਰੇ ਪੰਜਾਬ ਵਿੱਚੋਂ ਮੋਰਚੇ ਦੇ ਆਗੂਆਂ ਨੇ ਸ਼ਾਮਲ ਹੋਣਾ ਹੈ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਦੇ ਘਰਾਂ ਵਿੱਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ।
ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਉਹ ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਘਰ ਤੋਂ ਨਿਕਲ ਚੁੱਕੇ ਸਨ। ਜਦਕਿ ਉਹਨਾਂ ਦੇ ਦੋ ਸਾਥੀ ਪੰਜਾਬ ਵਿੱਚੋਂ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਹਨ। ਜਦਕਿ ਵੱਡੀ ਗਿਣਤੀ ਆਗੂਆਂ ਦੇ ਘਰਾਂ ਵਿੱਚ ਪੁਲਿਸ ਦੀ ਰੇਡ ਹੋਈ ਹੈ। ਉਹਨਾਂ ਦੱਸਿਆ ਕਿ ਸੰਗਰੂਰ ਤੇ ਰਣਬੀਰ ਨਦਾਮਪੁਰ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈ ਕੇ ਕਾਲਾਝਾੜ ਪੁਲਿਸ ਚੌਂਕੀ ਵਿੱਚ ਲਿਜਾਇਆ ਗਿਆ ਹੈ। ਇਸਤੋਂ ਬਿਨ੍ਹਾਂ ਗੁਰਦਾਸਪੁਰ ਦੇ ਇੰਦਰਜੀਤ ਸਿੰਘ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ।
ਮੰਗਾ ਨਹੀਂ ਮੰਨ ਰਹੀ ਸਰਕਾਰ: ਸੁਖਵਿੰਦਰ ਢਿੱਲਵਾਂ ਨੇ ਕਿਹਾ ਕਿ ਹੋਰਨਾਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ। ਪੰਜਾਬ ਵਿੱਚ ਬਦਲਾਅ ਨਾਮ ਦੀ ਕੋਈ ਚੀਜ਼ ਨਹੀਂ ਹੈ। ਸ਼ਾਂਤਮਈ ਪ੍ਰਦਰਸ਼ਨ ਕਰਨ ਤੋਂ ਵੀ ਸਰਕਾਰ ਰੋਕ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ ਦੇ ਰੁਜ਼ਗਾਰ ਲਈ ਬੇਰੁਜ਼ਗਾਰ ਜਥੇਬੰਦੀਆਂ (ਬੀ ਐਡ ਟੈੱਟ ਪਾਸ ਆਰਟ ਐਂਡ ਕਰਾਫਟ, ਓਵਰਏਜ਼ ਬੀਐਡ ਟੈੱਟ ਪਾਸ, ਬੀਐਡ ਟੈੱਟ ਪਾਸ ਮੈਥ/ਸਾਇੰਸ ਅਤੇ ਮਲਟੀ ਪਰਪਜ਼ ਹੈਲਥ ਵਰਕਰ)ਉੱਤੇ ਆਧਾਰਤ ਮੋਰਚਾ ਪਿਛਲੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਪਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ।
- ਜਲੰਧਰ ਕਾਊਂਟਰ ਇੰਟੈਲੀਜੈਂਸ ਦਾ ਐਕਸ਼ਨ ! ਬੱਬਰ ਖਾਲਸਾ ਦਾ ਮੈਂਬਰ 'ਬਬਲੂ' ਗ੍ਰਿਫਤਾਰ, ਰਤਨਦੀਪ ਕਤਲ ਕਾਂਡ ਦੇ ਇਸ ਮੁਲਜ਼ਮ ਤੋਂ ਹਥਿਆਰ ਵੀ ਬਰਾਮਦ - Ratandeep Murder Case
- ਗੈਂਗਸਟਰ ਦਲਜੀਤ ਭਾਨਾ ਦੀ ਪੈਰੋਲ ਹੋਵੇਗੀ ਰੱਦ, ਭਾਜਪਾ-ਕਾਂਗਰਸ ਦੀ ਸ਼ਿਕਾਇਤ ਤੋਂ ਬਾਅਦ ਹੋਇਆ ਵੱਡਾ ਐਕਸ਼ਨ - GANGSTER DALJIT BHANA PAROLE
- ਨੇਤਰਹੀਣ ਸਰਕਾਰੀ ਅਧਿਆਪਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, 'ਆਪ' ਆਗੂਆਂ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ - sangrur blind teacher suicide case
ਜਾਰੀ ਰਹੇਗਾ ਸੰਘਰਸ਼: ਇਸ ਮੌਕੇ ਉਹਨਾਂ ਕਿਹਾ ਕਿ ਜਿੰਨਾ ਸਮਾਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨਾ ਸਮਾਂ ਸੰਘਰਸ਼ ਜਾਰੀ ਰਹੇਗਾ। ਇਕੱਲੇ ਜ਼ਿਮਨੀ ਚੋਣ ਜਲੰਧਰ ਹੀ ਨਹੀਂ, ਬਲਕਿ ਆਉਣ ਵਾਲੀਆਂ ਪੰਚਾਇਤੀ, ਨਗਰ ਨਿਗਮ ਅਤੇ ਹੋਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਵੀ ਪੰਜਾਬ ਸਰਕਾਰ ਦੀ ਪੋਲ ਖੋਲ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।