ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਵਿਵਾਦਿਤ ਜ਼ਮੀਨ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮਾਮਲਾ ਗੰਭੀਰ ਹੋ ਗਿਆ ਹੈ। ਦਰਅਸਲ ਸ਼ਹਿਰ ਵਿੱਚ ਇੱਕ ਵਿਵਾਦਤ ਜ਼ਮੀਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਦਿੱਤੇ ਜਾਣ ਤੋਂ ਬਾਅਦ ਵੀ ਇਸ ਦਾ ਸੌਦਾ ਕੀਤਾ ਗਿਆ ਹੈ। ਜਿਸ ਤੋਂ ਸਮਾਜ ਸੇਵੀ ਅਤੇ ਸਿੱਖ ਜਥੇਬੰਦੀਆਂ ਨਾਰਾਜ਼ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਨੂੰ ਫੋਰਐਸ ਸਕੂਲ ਦੇ ਪ੍ਰਬੰਧਕਾਂ ਵੱਲੋਂ ਵੇਚਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਸਰਾਸਰ ਗਲਤ ਹੈ। ਮਾਮਲੇ ਨੂੰ ਲੈ ਕੇ ਸਮਾਜ ਸੇਵੀ ਵੀ ਅੱਗੇ ਆਏ ਹਨ ਉਹਨਾਂ ਕਿਹਾ ਕਿ ਸਿਆਸੀ ਸ਼ਹਿ ਉੱਤੇ ਮੇਰੇ 'ਤੇ ਪੁਲਿਸ ਅਧਿਕਾਰੀਆਂ ਵੱਲੋਂ ਨਜਾਇਜ਼ ਪਰਚਾ ਦਰਜ ਕਰਵਾ ਦਿੱਤਾ ਗਿਆ ਹੈ।
ਦਾਨ ਕੀਤੀ ਜ਼ਮੀਨ ਵੇਚ ਰਿਹਾ ਸਕੂਲ ਪ੍ਰਸ਼ਾਸਨ: ਦਰਅਸਲ ਸਿੱਖਾਂ ਦੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਇੱਕ ਵਿਅਕਤੀ ਵੱਲੋਂ ਆਪਣੀ ਸਾਰੀ ਜਾਇਦਾਦ ਲਗਾ ਦਿੱਤੀ ਗਈ ਸੀ। ਜਿਸ ਵਿੱਚ ਉਹਨਾਂ ਵੱਲੋਂ 30 ਕਿਲੇ ਦੇ ਕਰੀਬ ਜਮੀਨ ਸਕੂਲ ਦੇ ਨਾਮ ਲਗਾ ਦਿੱਤੀ ਗਈ ਤਾਂ ਜੋ ਕਿ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ। ਪਰ ਸਕੂਲ ਦੀ ਪ੍ਰਬੰਧਕ ਟੀਮ ਵੱਲੋਂ ਹੀ ਇਸ ਜਗ੍ਹਾ ਨੂੰ ਆਪਣੇ ਲੈਟਰ ਹੈਡ 'ਤੇ ਵੇਚ ਕੇ ਮੋਟਾ ਪੈਸਾ ਕਮਾਉਣ ਲਈ ਘਪਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਤੋਂ ਬਾਅਦ ਇੱਕ ਸਮਾਜ ਸੇਵੀ ਵੱਲੋਂ ਇਸ ਦੀ ਆਵਾਜ਼ ਚੁੱਕੀ ਗਈ ਅਤੇ ਉਸ ਵੱਲੋਂ ਸਕੂਲ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਏ ਗਏ ਸਨ, ਸਮਾਜ ਸੇਵੀ ਸੁਰਿੰਦਰ ਕੋਹਲੀ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਅਨਿਲ ਕੁਮਾਰ ਵੱਲੋਂ ਮੇਰੇ ਖਿਲਾਫ਼ ਝੂਠਾ ਮੁਕਦਮਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸੋਮਵਾਰ ਤੱਕ ਇਸ ਕੇਸ ਦਾ ਫੈਸਲਾ ਸੁਣਾ ਦਿੱਤਾ ਜਾਣਾ ਹੈ, ਪਰ ਪੁਲਿਸ ਅਧਿਕਾਰੀ ਨੇ ਦਿਵਾਰ ਤੋੜਨ ਦਾ ਮੇਰੇ ਖਿਲਾਫ਼ ਝੂੱਠਾ ਮੁਕਦਮਾ ਦਰਜ ਕੀਤਾ। ਜੋ ਕਿ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ ਉਨਾਂ ਕਿਹਾ ਕਿ ਲੈਂਡ ਵਿਭਾਗ ਕੋਲ ਇਸ ਦਾ ਸਾਰਾ ਰਿਕਾਰਡ ਮੌਜੂਦ ਹੈ, ਜਿਸਦੇ ਚਲਦੇ ਮੇਰੇ ਵੱਲੋ ਪੁਲਿਸ ਅਧਿਕਾਰੀ ਦੇ ਖਿਲਾਫ਼ ਮਾਨਹਾਣੀ ਦਾ ਕੇਸ ਕੀਤਾ ਗਿਆ ਹੈ।
- ਲੁਧਿਆਣਾ ਦੇ ਜੰਮਪਲ ਮਾਨਵ ਸੱਚਦੇਵਾ ਯੂਕਰੇਨ ਦੇ ਬਣੇ ਅੰਬੈਸਡਰ, ਅਮਰੀਕਾ ਵੱਲੋਂ ਮਿਲਿਆ ਖਾਸ ਸਨਮਾਨ - Ambassador of Ukraine
- ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ - Death of youth due to drug overdose
- ਲੁਟੇਰਿਆਂ ਵੱਲੋਂ ਦੁਕਾਨਦਾਰ ਉੱਤੇ ਹਮਲਾ, ਦੁਕਾਨਦਾਰ ਨੇ ਵਿਖਾਈ ਦਲੇਰੀ, ਦੇਖੋ ਵੀਡੀਓ - failed attempt to rob a mobile
ਮਾਮਲੇ 'ਚ ਅੱਗੇ ਆਏ ਨਿਹੰਗ : ਉੱਥੇ ਹੀ ਦੂਸਰੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਸਮਾਜ ਸੇਵੀ ਸੁਰਿੰਦਰ ਕੋਹਲੀ ਦੇ ਹੱਕ ਵਿੱਚ ਉਤਰ ਆਇਆ ਉਹਨਾਂ ਕਿਹਾ ਕਿ ਸੁਰਿੰਦਰ ਕੋਹਲੀ ਤੇ ਝੂਠਾ ਪਰਚਾ ਦਰਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ 242 ਕਨਾਲਾਂ ਜਮੀਨ ਹੈ ਸਕੂਲ ਪ੍ਰਬੰਧਕ ਨੇ ਨਜਾਇਜ਼ ਤੌਰ 'ਤੇ ਵੇਚੀ ਹੈ। ਜਿਸ ਦਾ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ। ਇਸ ਵਿੱਚ ਸੁਰਿੰਦਰ ਕੋਹਲੀ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਸੀ ਤੇ ਜਥੇਬੰਦੀਆਂ ਕੋਲ ਵੀ ਇਸ ਦੀ ਗੱਲ ਪਹੁੰਚਾਈ ਜਥੇਬੰਦੀਆਂ ਤਤਪਰ ਹੋ ਕੇ ਡੀਸੀ ਸਾਹਿਬ ਨੂੰ ਮਿਲੇ ਕਿ ਇਹ ਮਾਮਲੇ ਨੂੰ ਜਨਤਕ ਕੀਤਾ ਗਿਆ। ਜਿਸ ਦੇ ਚਲਦੇ ਪੁਲਿਸ ਅਧਿਕਾਰੀ ਵੱਲੋਂ ਸੁਰਿੰਦਰ ਕੋਹਲੀ ਨੂੰ ਤੰਗ ਪਰੇਸ਼ਾਨ ਕਰਕੇ ਉਸ ਉੱਤੇ ਐਫ ਆਈਆਰ ਦਰਜ ਕੀਤੀ ਗਈ ਹੈ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਸਾਡੇ ਹੱਥ ਵਿੱਚ ਆ ਗਿਆ ਹੈ ਅਸੀਂ ਇਹ ਮਾਮਲਾ ਆਖਰੀ ਸਮਾਂ ਤੱਕ ਲੈਣਾਗੇ। ਇਹ ਗੁਰੂ ਮਹਾਰਾਜ ਦੀ ਵਿਰਾਸਤੀ ਜਮੀਨ ਹਰ ਵਿੱਚ ਲੈ ਕੇ ਰਵਾਂਗੇ ਇਹ ਲੋਕਾਂ ਨੇ ਜਮੀਨ ਦੀ ਨਜਾਇਜ਼ ਦੁਰਵਰਤੋਂ ਕਰਕੇ ਆਪਣੇ ਚਹੇਤੇ ਅਫਸਰਾਂ ਨੂੰ ਪਲਾਟ ਦੇ ਕੇ ਇਹ ਗਲ ਠੱਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।