ETV Bharat / state

ਗੋਨਿਆਣਾ ਮੰਡੀ 'ਚ ਲੋਕਾਂ ਸਿਹਤ ਨਾਲ ਹੋ ਰਿਹਾ ਸੀ ਖਿਲਵਾੜ, ਵਿਭਾਗ ਨੇ ਛਾਪਾ ਮਾਰ ਕੇ ਲਿਆ ਐਕਸ਼ਨ, ਫੈਕਟਰੀ ਕਰ ਦਿੱਤੀ ਸੀਲ - GACHAK FACTORY SEAL

ਬਠਿੰਡਾ ਦੀ ਗੋਣਿਆਨਾ ਮੰਡੀ 'ਚ ਪੈਰਾਂ ਨਾਲ ਗਚਕ ਬਣਾਉਣ ਵਾਲੇ ਪਰਵਾਸੀਆਂ ਦੀ ਵੀਡੀਓ ਵਾਰਿਲ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਵੱਡਾ ਐਕਸ਼ਨ ਲਿਆ ਹੈ ।

The health department raided an illegal gachak factory at Goniana Mandi in Bathinda
ਬਠਿੰਡਾ ਦੇ ਕਸਬਾ ਗੋਨਿਆਣਾ ਮੰਡੀ ਵਿਖੇ ਚੱਲ ਰਹੀ ਨਜਾਇਜ਼ ਗਚਕ ਫੈਕਟਰੀ ਤੇ ਸਿਹਤ ਵਿਭਾਗ ਦਾ ਛਾਪਾ (Etv Bharat)
author img

By ETV Bharat Punjabi Team

Published : Dec 24, 2024, 4:02 PM IST

ਬਠਿੰਡਾ: ਸਿਹਤ ਵਿਭਾਗ ਵੱਲੋਂ ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਵਿੱਚ ਚੱਲ ਰਹੀ ਅਣ-ਅਧਿਕਾਰਤ ਫੈਕਟਰੀ ਉਤੇ ਵੱਡਾ ਐਕਸ਼ਨ ਲਿਆ ਗਿਆ ਹੈ ਅਤੇ ਇਸ ਨੂੰ ਸੀਲ ਕਰਦਾ ਦਿੱਤਾ ਹੈ। ਦਰਅਸਲ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਦੇਖਿਆ ਜਾ ਰਿਹਾ ਸੀ ਕਿ ਪਰਵਾਸੀ ਪੈਰਾਂ ਦੇ ਨਾਲ ਗੱਚਕ ਬਣਾ ਰਹੇ ਸਨ, ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਗਲਤ ਤਰੀਕੇ ਨਾਲ ਬਣੀ ਅਤੇ ਘੱਟ ਮਾਪਦੰਡਾਂ ਵਾਲੀ ਗੱਚਕ ਨੂੰ ਸੀਲ ਕਰ ਦਿੱਤਾ ਗਿਆ ਹੈ। ਗੋਨਿਆਣਾ ਮੰਡੀ ਦੇ ਦਸਮੇਸ਼ ਨਗਰ ਗਲੀ ਨੰਬਰ 3/1 ਵਿੱਚ ਚੱਲ ਰਹੀ ਇੱਕ ਅਣਅਧਿਕਾਰਤ ਗਚਕ ਫੈਕਟਰੀ ਦੀ ਪਿਛਲੇ ਦਿਨੀਂ ਇੱਕ ਸਮਾਜ ਸੇਵਕ ਵੱਲੋਂ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਇਸ ਫੈਕਟਰੀ ਵਿੱਚ ਮਸ਼ੀਨਾਂ ਦੀ ਥਾਂ ਉਤੇ ਮਨੁੱਖੀ ਹੱਥਾਂ ਨਾਲ ਗਚਕ ਨੂੰ ਤਿਆਰ ਕੀਤਾ ਜਾਂਦਾ ਸੀ। ਹੱਥਾਂ ਦੇ ਨਾਲ-ਨਾਲ ਗੰਦੇ ਮੰਦੇ ਪੈਰਾਂ ਦੀ ਵਰਤੋਂ ਕਰਕੇ ਮੂੰਗ਼ਫਲੀ ਦਾ ਛਿਲਕਾ ਉਤਾਰਿਆ ਜਾਂਦਾ ਸੀ।

ਗੋਨਿਆਣਾ ਮੰਡੀ 'ਚ ਲੋਕਾਂ ਸਿਹਤ ਨਾਲ ਹੋ ਰਿਹਾ ਸੀ ਖਿਲਵਾੜ, ਵਿਭਾਗ ਨੇ ਛਾਪਾ ਮਾਰ ਕੇ ਲਿਆ ਐਕਸ਼ਨ (Etv Bharat (ਪੱਤਰਕਾਰ, ਬਠਿੰਡਾ ))

ਬਿਨਾਂ ਲਾਇਸੰਸ ਚੱਲ ਰਹੀ ਸੀ ਫੈਕਟਰੀ

ਸਿਹਤ ਇੰਸਪੈਕਟਰ ਨਵਦੀਪ ਸਿੰਘ ਚਹਿਲ ਦੀ ਅਗਵਾਈ ਵਿੱਚ ਇਸ ਫੈਕਟਰੀ ਉੱਤੇ ਛਾਪਾ ਮਾਰਿਆ ਗਿਆ ਤਾਂ ਮੌਕੇ 'ਤੇ ਬਰਾਮਦ ਹੋਈ ਸਾਢੇ ਚਾਰ ਕੁਇੰਟਲ ਗਚਕ ਨੂੰ ਸੀਲ ਕਰਕੇ ਸੈਂਪਲ ਲੈ ਲਏ ਗਏ ਹਨ। ਉਕਤ ਗੱਚਕ ਫੈਕਟਰੀ ਦੇ ਮਾਲਕ ਕੋਲੋਂ ਕੋਈ ਵੀ ਲਾਇਸੰਸ ਨਹੀਂ ਮਿਲਿਆ ਜੋ ਕਿ ਅਣ ਅਧਿਕਾਰਤ ਤਰੀਕੇ ਨਾਲ ਹੀ ਇਹ ਫੈਕਟਰੀ ਚਲਾਈ ਜਾ ਰਹੀ ਸੀ। ਇਸ ਸਬੰਧੀ ਹੈਲਥ ਆਫਿਸਰ ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਕੇ ਤੇ ਦੇਖਣ ਤੋਂ ਪਤਾ ਲੱਗਿਆ ਕਿ ਗਚਕ ਨੂੰ ਬਣਾਉਣ ਦਾ ਤਰੀਕਾ ਵੀ ਬਿਲਕੁਲ ਅਣ ਅਧਿਕਾਰਤ ਹੈ ਅਤੇ ਗੰਦੇ ਮੰਦੇ ਪੈਰਾਂ ਦੀ ਵਰਤੋਂ ਕਰਕੇ ਗਚਕ ਨੂੰ ਤਿਆਰ ਕੀਤਾ ਜਾ ਰਿਹਾ ਸੀ ਅਤੇ ਕੋਈ ਵੀ ਇੱਥੇ ਸਾਫ ਸਫਾਈ ਦਾ ਪ੍ਰਬੰਧ ਨਹੀਂ ਹੈ।

ਫੈਕਟਰੀ ਸੀਲ ਕਰਕੇ ਕੱਟਿਆ ਚਲਾਨ

ਉਹਨਾਂ ਦੱਸਿਆ ਕਿ ਮਹਿਕਮੇ ਦੀ ਕਾਰਵਾਈ ਦੌਰਾਨ ਗਚਕ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਵਿੱਚ ਪਈ ਗੱਚਕ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਅਤੇ ਸੈਂਪਲ ਲੈ ਲਏ ਗਏ ਹਨ ਅਤੇ ਇਸ ਫੈਕਟਰੀ ਮਾਲਕ ਵਿਨੋਦ ਕੁਮਾਰ ਦਾ ਚਲਾਨ ਕੱਟ ਕੇ ਬਠਿੰਡਾ ਏਡੀਸੀ ਦਫਤਰ ਦੀ ਕਾਰਵਾਈ ਵਿੱਚ ਸ਼ਾਮਿਲ ਹੋਣ ਲਈ ਹਦਾਇਤ ਕੀਤੀ ਗਈ ਹੈ। ਉਧਰ ਦੂਸਰੇ ਪਾਸੇ ਏਡੀਸੀ ਬਠਿੰਡਾ ਪੂਨਮ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਹਾਲਾਤ ਵਿੱਚ ਖਿਲਵਾੜ ਨਹੀਂ ਹੋਤਾ ਹੋਣ ਦਿੱਤਾ ਜਾਵੇਗਾ। ਫਿਲਹਾਲ ਉਹਨਾਂ ਵੱਲੋਂ ਸੈਂਪਲਿੰਗ ਕਰਵਾਈ ਗਈ ਹੈ ਅਤੇ ਸੈਂਪਲ ਟੈਸਟ ਲਈ ਭੇਜੇ ਗਏ ਹਨ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਅਨਹਾਈਜੀਨਿਕ ਚੀਜ਼ਾਂ ਖਾਣ ਤੋਂ ਗੁਰੇਜ਼ ਕੀਤਾ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.