ਹੁਸ਼ਿਆਰਪੁਰ: ਅਕਸਰ ਹੀ ਕਿਸੇ ਨਾ ਕਿਸੇ ਗੱਲ ਲਈ ਸੁਰਖੀਆਂ ਵਿੱਚ ਰਹਿਣ ਵਾਲੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਅੰਦਰ ਇੱਕ ਵਾਰ ਫਿਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਅੰਦਰ ਦੋ ਧਿਰਾਂ ਦੀ ਆਪਸ ਵਿੱਚ ਜ਼ਬਰਦਸਤ ਲੜਾਈ ਹੋਈ, ਜਿਸ ਵਿੱਚ ਦੋ ਦਰਜਨ ਦੇ ਕਰੀਬ ਨੌਜਵਾਨ ਆਪਸ ਵਿੱਚ ਭਿੜ ਗਏ ਅਤੇ ਇੱਕ ਦੁਜੇ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਹਾਲਾਂਕਿ ਮੌਕੇ 'ਤੇ ਪਹੁੰਚੀ ਪੁਲਿਸ ਨੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੋਸ਼ਲ ਮੀਡੀਆ 'ਤੇ ਲੜਾਈ ਬਣੀ ਜਾਨਲੇਵਾ : ਇਸ ਦੋਰਾਨ ਜ਼ਖਮੀ ਹੋਏ ਨੌਜਵਾਨ ਗੌਤਮ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦੇ ਮੁਹੱਲਾ ਬੱਸੀ ਖਵਾਜੂ ਦਾ ਰਹਿਣ ਵਾਲਾ ਹੈ ਅਤੇ ਕੁਝ ਲੜਕੇ ਸੋਸ਼ਲ ਮੀਡੀਆ 'ਤੇ ਇੱਕ ਗਰੁੱਪ ਵਿੱਚ ਐਡ ਹੋਣ ਲਈ ਕਿਹ ਰਹੇ ਸਨ,ਪਰ ਉਸ ਵੱਲੋਂ ਮੰਨਾ ਕਰਨ 'ਤੇ ਉਸ ਨੂੰ ਹੁਸ਼ਿਆਰਪੁਰ ਦੇ ਕਿਸੇ ਗਰਾਉਂਡ ਵਿੱਚ ਬੁਲਾ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀ ਵੀ ਦਿੱਤੀ। ਜਿਸ ਤੋਂ ਬਾਅਦ ਲਹੂ ਲੁਹਾਨ ਹੋਏ ਨੌਜਵਾਨ ਨੇ ਘਰ ਪਹੁੰਚ ਕੇ ਸਾਰੀ ਗੱਲ ਦੱਸੀ ਅਤੇ ਉਸਦੇ ਮਾਪਿਆਂ ਨੇ ਉਸ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ।
ਮਾਤਾ ਨੇ ਪਰਿਵਾਰ ਨੂੰ ਦੱਸਿਆ ਖਤਰਾ : ਉਨ੍ਹਾਂ ਦੱਸਿਆ ਕਿ ਅੱਜ ਇੱਕ ਵਾਰ ਫਿਰ ਇਸ ਨੌਜਵਾਨ ਉੱਪਰ ਦੁਬਾਰਾ ਕੁਝ ਨੌਜਵਾਨਾਂ ਨੇ ਹਸਪਤਾਲ ਅੰਦਰ ਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਤਿੱਖੇ ਤੇਜਦਾਰ ਹਥਿਆਰ ਵੀ ਵਰਤੇ ਗਏ ਜੋ ਕਿ ਲੜਾਈ ਛੁਡਵਾਉਣ ਲਈ ਆਏ ਹਸਪਤਾਲ ਦੇ ਕੁਝ ਸਟਾਫ ਮੈਂਬਰਾਂ ਦੇ ਵੀ ਸੱਟਾਂ ਮਾਰ ਗਏ। ਹਸਪਤਾਲ ਵਿੱਚ ਦਾਖਲ ਗੌਤਮ ਦੀ ਮਾਂ ਨੇ ਰੋਂਦਿਆਂ ਦੱਸਿਆ ਕਿ ਜਦੋਂ ਉਸਦਾ ਪੁੱਤਰ ਕੰਟੀਨ ਵਿੱਚ ਕੁਝ ਖਾਣ ਦੇ ਇਰਾਦੇ ਨਾਲ ਗਿਆ ਤਾਂ ਬਦਮਾਸ਼ਾਂ ਨੇ ਮੁੜ੍ਹ ਤੋਂ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਮੇਰੇ ਪੁੱਤ ਨੂੰ ਜਾਨ ਦਾ ਖਤਰਾ ਹੈ ਅਤੇ ਇਹ ਬਦਮਾਸ਼ ਜਿਸ ਤਰ੍ਹਾਂ ਧਮਕੀਆਂ ਦੇ ਰਹੇ ਹਨ ਉਸ ਨਾਲ ਮੇਰੇ ਪਰਿਵਾਰ ਅਤੇ ਮੇਰੀ ਧੀ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਉਹਨਾਂ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾਈ ਹੈ।
- ਬ੍ਰੈਸਟ ਕੈਂਸਰ ਦੇ ਇਲਾਜ ਤੋਂ 15 ਦਿਨ ਬਾਅਦ ਕੰਮ 'ਤੇ ਪਰਤੀ ਹਿਨਾ ਖਾਨ, ਬੋਲੀ-ਮੈਂ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੀ ਹਾਂ - Hina Khan
- OMG!...ਅਨੁਸ਼ਕਾ ਸ਼ਰਮਾ ਤੋਂ ਲੈ ਕੇ ਪ੍ਰਿਅੰਕਾ ਚੋਪੜਾ ਤੱਕ, ਪਲਾਸਟਿਕ ਸਰਜਰੀ ਕਰਵਾ ਚੁੱਕੀਆਂ ਨੇ ਬਾਲੀਵੁੱਡ ਦੀਆਂ ਇਹ ਸੁੰਦਰੀਆਂ - World Plastic Surgery Day 2024
- ਰਕੁਲ ਪ੍ਰੀਤ ਦਾ ਭਰਾ ਡਰੱਗਜ਼ ਮਾਮਲੇ 'ਚ ਗ੍ਰਿਫਤਾਰ, ਹੈਦਰਾਬਾਦ ਪੁਲਿਸ ਕਰੇਗੀ ਜਾਂਚ - Rakul Preet Brother Arrest
ਮੌਕੇ 'ਤੇ ਜਾਂਚ ਲਈ ਥਾਣਾ ਮਾਡਲ ਟਾਊਨ ਤੋਂ ਆਏ ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਮੌਕੇ ਤੇ ਜਦੋਂ ਪਹੁੰਚੇ। ਉਦੋਂ ਨੌਜਵਾਨ ਇਧਰ ਉਧਰ ਹੋ ਗਏ ਸਨ ਪਰ ਵੀਡੀਓ ਫੁਟੇਜ 'ਤੇ ਨਜ਼ਰ ਮਾਰੀਏ ਤਾਂ ਸਾਫ ਪਤਾ ਲੱਗਦਾ ਹੈ ਕਿ ਪੀਸੀਆਰ ਅਤੇ ਥਾਣਾ ਮਾਡਲ ਤੋਂ ਦੇ ਮੁਲਾਜ਼ਮਾਂ ਵੱਲੋਂ ਜਾਂਚ ਦੌਰਾਨ ਕਈ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਅਤੇ ਅਗਲੀ ਕਾਰਵਾਈ ਜਾਂਚ ਉਪਰੰਤ ਅਮਲ ਵਿੱਚ ਲਿਆਂਦੀ ਜਾਵੇਗੀ ।