ETV Bharat / state

ਖਿਡਾਰੀਆਂ ਨੂੰ ਜਾਅਲੀ ਸਰਟੀਫਿਕੇਟ ਵੰਡਣ ਵਾਲੇ ਗਿਰੋਹ ਗ੍ਰਿਫ਼ਤਾਰ ਕਰਕੇ ਗਿਰੋਹ ਦਾ ਕੀਤਾ ਪਰਦਾਫਾਸ਼ - gang was exposed

Fake Certificate :ਅੰਮ੍ਰਿਤਸਰ ਪਿਛਲੇ ਦਿਨੀ ਪੰਜਾਬ ਪੁਲਿਸ ਵੱਲੋਂ ਖਿਡਾਰੀਆਂ ਨੂੰ ਜਾਲੀ ਸਰਟੀਫਿਕੇਟ ਤਿਆਰ ਕਰਕੇ ਤੇ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲਣ ਦੇ ਮਾਮਲੇ ਦੇ ਵਿੱਚ ਇੱਕ ਗਿਰੋਹ ਦਾ ਭਾਂਡਾ ਫੋੜਦੇ ਹੋਏ ਉਸ ਗਿਰੋਹ ਦੇ ਮੈਂਬਰ ਅਭਿਲਾਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ। ਉਸਤੋਂ ਬਾਅਦ ਪਤਾ ਲੱਗਾ ਕਿ ਪੂਰੇ ਦੇਸ਼ ਭਰ ਵਿੱਚ ਹੀ ਗਿਰੋਹ ਦਾ ਨੈਟਵਰਕ ਫੈਲਿਆ ਹੋਇਆ ਹੈ।

Fake Certificate
ਗਿਰੋਹ ਦਾ ਕੀਤਾ ਪਰਦਾਫਾਸ਼ (ETV Bharat (Amritsar, reporter))
author img

By ETV Bharat Punjabi Team

Published : Jul 23, 2024, 12:43 PM IST

ਗਿਰੋਹ ਦਾ ਕੀਤਾ ਪਰਦਾਫਾਸ਼ (ETV Bharat (ਪੱਤਰਕਾਰ, ਅੰਮ੍ਰਿਤਸਰ))

ਅੰਮ੍ਰਿਤਸਰ : ਅੰਮ੍ਰਿਤਸਰ ਪਿਛਲੇ ਦਿਨੀ ਪੰਜਾਬ ਪੁਲਿਸ ਵੱਲੋਂ ਖਿਡਾਰੀਆਂ ਨੂੰ ਜਾਲੀ ਸਰਟੀਫਿਕੇਟ ਤਿਆਰ ਕਰਕੇ ਤੇ ਉਹਨਾਂ ਕੋਲੋਂ ਮੋਟੀ ਰਕਮ ਵਸੂਲਣ ਦੇ ਮਾਮਲੇ ਦੇ ਵਿੱਚ ਇੱਕ ਗਿਰੋਹ ਦਾ ਭਾਂਡਾ ਫੋੜਦੇ ਹੋਏ ਉਸ ਗਰੋਹ ਦੇ ਮੈਂਬਰ ਅਭਿਲਾਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਵੱਲੋਂ ਨੌਜਵਾਨਾਂ ਨੂੰ ਖੇਡਾਂ ਦੇ ਜਾਲੀ ਸਰਟੀਫਿਕੇਟ ਤਿਆਰ ਕਰਕੇ ਉਨ੍ਹਾਂ ਕੋਲੋ ਮੋਟੀ ਰਕਮ ਠੱਗਦੇ ਸਨ ਤੇ ਉਨ੍ਹਾਂ ਨੂੰ ਝੂਠੀਆਂ ਗੱਲਾਂ ਪਰਚਾ ਕੇ ਨੌਕਰੀਆਂ ਦਾ ਝਾਂਸਾ ਦਿੰਦੇ ਸਨ।

ਸ਼ਿਕਾਇਤ ਦਰਜ਼ ਕਰਵਾਉਣ ਦੇ ਲਈ ਪਹੁੰਚੀ: ਉੱਥੇ ਹੀ ਇੱਕ ਹੋਰ ਪੀੜਿਤ ਲੜਕੀ ਜਿਸ ਤਰ੍ਹਾਂ ਨਾ ਪਵਨਦੀਪ ਕੌਰ ਹੈ। ਉਹ ਅੱਜ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਦੇ ਦਫਤਰ ਪਹੁੰਚੀ। ਇਸ ਅਭਿਲਾਸ਼ ਕੁਮਾਰ 'ਤੇ ਆਪਣੇ ਕੋਚ ਜਿਸ ਕੋਲ ਉਹ ਪ੍ਰੈਕਟਿਸ ਕਰਦੀ ਸੀ ਬਲਦੇਵ ਰਾਜ ਦੇ ਨਾਮ 'ਤੇ ਸ਼ਿਕਾਇਤ ਦਰਜ਼ ਕਰਵਾਉਣ ਦੇ ਲਈ ਪਹੁੰਚੀ। ਇਸ ਮੌਕੇ ਪਵਨਦੀਪ ਕੌਰ ਤੇ ਉਸਦੇ ਪਰਿਵਾਰਿਕ ਮੈਂਬਰ ਤੇ ਕਿਸਾਨ ਜਥੇਬੰਦੀਆਂ ਵੀ ਉਸਦੇ ਨਾਲ ਸਨ। ਪੀੜਿਤ ਪਵਨਦੀਪ ਕੌਰ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਕੀ ਸਰੂਪ ਰਾਣੀ ਕਾਲਜ ਵਿਖੇ ਪੜਦੀ ਸੀ ਅਤੇ ਉੱਥੇ ਉਹ ਬੋਕਸਿੰਗ ਅਤੇ ਕਿੱਕ ਬੋਕਸਿੰਗ ਦੀ ਪ੍ਰੈਕਟਿਸ ਆਪਣੇ ਕੋਚ ਬਲਦੇਵ ਰਾਜ ਕੋਲ ਕਰਦੀ ਸੀ।

ਪਵਨਦੀਪ ਕੌਰ ਨੂੰ ਕੋਚ ਬਲਦੇਵ ਰਾਜ ਅਤੇ ਅਭਿਲਾਸ਼ ਕੁਮਾਰ ਨੇ Youth & Sports Development Association (Punjab) All India YSDA national championship 4th to 6th June 2022 at Guru Nanak Stadium Amritsar ਵਿੱਚ ਖਿਡਾਇਆ ਸੀ। ਇਹ ਟੂਰਨਾਮੈਂਟ ਖਿਡਾਉਣ ਵਿੱਚ ਮੇਰੇ ਕੋਲੋਂ 13 ਹਜ਼ਾਰ ਰੁਪਏ ਲਏ ਸੀ। ਮੈਨੂੰ ਦੱਸਿਆ ਸੀ ਕਿ ਇਹ ਸਰਟੀਫਿਕੇਟ Youth & Sports Development Association (Punjab) ਦੇ ਅੰਡਰ ਹੋ ਰਿਹਾ ਹੈ। ਇਹ ਸੰਸਥਾ ਸਰਕਾਰ ਵਲੋਂ ਮਾਨਤਾ ਪ੍ਰਾਪਤ ਹੈ। ਇਸ ਸਰਟੀਫਿਕੇਟ ਦੀ ਗ੍ਰੇਡੇਸ਼ਨ ਸਰਕਾਰੀ ਨੌਕਰੀ ਦਾ ਕੋਟਾ ਵੀ ਹਾਸਲ ਹੋਵੇਗਾ।

ਮੱਝਾਂ ਵੇਚ ਕੇ ਪੈਸੇ ਦਿੱਤੇ: ਇਨ੍ਹਾਂ ਨੇ ਕੁਝ ਆਰਮੀ ਦੀਆਂ ਲੈਟਰਾਂ ਵੀ ਦਿਖਾਈਆਂ ਅਤੇ ਕਿਹਾ ਕਿ ਇਹ ਸਰਕਾਰੀ ਸਰਟੀਫਿਕੇਟ ਦੀ ਨੌਕਰੀ ਵਿਚ ਕੰਮ ਆਉਂਦੇ ਹਨ। ਇਨ੍ਹਾਂ ਦੇ ਝਾਂਸੇ ਵਿੱਚ ਆ ਕੇ ਮੈਂ ਬਲਦੇਵ ਰਾਜ ਅਤੇ ਅਭਿਲਾਸ ਕੁਮਾਰ ਉਕਤ ਵਿਅਕਤੀਆਂ ਨੂੰ ਪੈਸੇ ਦਿੱਤੇ। ਮੇਰੀ ਲੜਕੀ ਨੇ ਇਸ ਟੂਰਨਾਮੈਂਟ ਵਿਚ Youth & Sports Development Association (Punjab) ਵੱਲੋਂ ਸਰਟੀਫਿਕੇਟ ਜਾਰੀ ਕੀਤਾ ਗਿਆ ਜਿਸਦਾ ਸੀਰੀਅਲ ਨੰਬਰ 607 ਹੈ। ਬਲਦੇਵ ਰਾਜ ਤੋਂ ਅਭਿਲਾਸ਼ ਕੁਮਾਰ ਨੂੰ ਕਿਹਾ ਕਿ ਤੁਹਾਡੀ ਲੜਕੀ ਪਹਿਲੇ ਸਥਾਨ 'ਤੇ ਆ ਗਈ ਹੈ ਅਤੇ ਹੁਣ ਇਹ ਇੰਡੋ ਨੇਪਾਲ ਵਿੱਚ ਇੰਟਰਨੈਸ਼ਨਲ ਗੇਮ ਵਾਸਤੇ ਸਲੈਕਟ ਹੋ ਗਈ ਹੈ। ਮੇਰੇ ਕੋਲੋਂ 1,50,000/- ਦੀ ਮੰਗ ਕੀਤੀ ਅਤੇ ਉਹ ਰਕਮ ਮੈਂ ਆਪਣੀਆਂ ਮੱਝਾਂ ਵੇਚ ਕੇ ਬਲਦੇਵ ਰਾਜ ਅਤੇ ਅਭਿਲਾਸ ਕੁਮਾਰ ਨੂੰ ਪੈਸੇ ਦਿੱਤੇ।

ਚੈਂਪੀਅਨਸ਼ਿਪ ਦਾ ਜਾਰੀ ਕੀਤਾ ਸਰਟੀਫਿਕੇਟ: ਮਿਤੀ 17 ਜੁਲਾਈ ਤੋਂ 21 ਜੁਲਾਈ 2022 ਵਿੱਚ, ਲਗਨਖੋਲ, ਲਲਿਤ ਪੁਰ INDO-NEPAL Invitation International Championship 2022, ਦਾ ਟੂਰਨਾਮੈਂਟ ਖੇਡਿਆ। ਜਿਸ ਵਿਚ ਪਵਨਦੀਪ ਕੌਰ ਨੇ 64 ਕਿੱਲੋ ਭਾਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਕਤ ਚੈਂਪੀਅਨਸ਼ਿਪ ਦਾ ਜਾਰੀ ਕੀਤਾ ਸਰਟੀਫਿਕੇਟ ਦਾ ਸੀਰੀਅਲ ਨੰਬਰ 128 ਹੈ। ਬਲਦੇਵ ਰਾਜ ਅਤੇ ਅਭਿਲਾਸ਼ ਕੁਮਾਰ ਨੇ ਦੱਸਿਆ ਕਿ ਪਵਨਦੀਪ ਕੌਰ ਕੋਲ ਜੋ ਸਰਟੀਫਿਕੇਟ ਹਨ ਉਹ Ministry of Youth Affairs & Sports Govt. of India, Indian Olympic, Punjab Olympic 'ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨਹੀ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਅਭਿਲਾਸ਼ ਕੁਮਾਰ ਨਾਂ ਦਾ ਵਿਅਕਤੀ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਨਾਂ ਦੀ ਖੇਡ ਸੰਸਥਾ ਚਲਾਉਂਦਾ ਹੈ।

ਅਭਿਲਾਸ਼ ਅਤੇ ਉਸ ਦਾ ਗੈਂਗ: ਇਸ ਸੰਗਠਨ ਦੀਆਂ ਜੜ੍ਹਾਂ ਦੇਸ਼ ਦੇ 15 ਰਾਜਾਂ ਵਿੱਚ ਫੈਲੀਆਂ ਹੋਈਆਂ ਹਨ। ਉਸ ਦਾ ਕੰਮ ਖਿਡਾਰੀਆਂ ਤੋਂ ਪੈਸੇ ਲੈਣਾ ਅਤੇ ਸਰਟੀਫਿਕੇਟ ਦੇਣਾ ਸੀ। ਅਭਿਲਾਸ਼ ਫੁੱਟਬਾਲ, ਕਬੱਡੀ, ਕਰਾਟੇ, ਬਾਸਕਟਬਾਲ, ਯੋਗਾ, ਖੋ-ਖੋ, ਸ਼ਾਰਟ ਪੁਟ, ਬਾਕਸਿੰਗ, ਵਾਲੀਬਾਲ, ਅਥਲੈਟਿਕ, ਰਾਸਾ ਕਾਸ਼ੀ ਆਦਿ ਖੇਡਾਂ ਵਿੱਚ ਸਟੇਟ, ਨੈਸ਼ਨਲ, ਇੰਡੋ-ਨੇਪਾਲ ਅੰਤਰ ਰਾਸ਼ਟਰੀ ਚੈਂਪੀਅਨਸ਼ਿਪ ਦੇ ਸਰਟੀਫਿਕੇਟ ਦਿੰਦਾ ਸੀ। ਉਸੇ ਸੰਸਥਾ ਤੋਂ ਅਭਿਲਾਸ਼ ਨੇ ਖਿਡਾਰੀਆਂ ਨੂੰ ਫਸਾਉਣ ਲਈ ਇੱਕ ਗਰੋਹ ਬਣਾ ਲਿਆ ਹੈ। ਅਭਿਲਾਸ਼ ਅਤੇ ਉਸ ਦਾ ਗੈਂਗ ਉਨ੍ਹਾਂ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਖੇਡਾਂ ਵਿੱਚ ਕਮਜ਼ੋਰ ਹਨ ਅਤੇ ਉਨ੍ਹਾਂ ਨੂੰ ਖੇਡ ਸਰਟੀਫਿਕੇਟ ਦੀ ਲੋੜ ਹੁੰਦੀ ਹੈ। ਉਨ੍ਹਾਂ ਦਾ ਨਿਸ਼ਾਨਾ ਉਹ ਖੇਡ ਅਧਿਆਪਕ ਹਨ ਜਿਨ੍ਹਾਂ ਨੇ ਆਪਣੇ ਸਕੂਲਾਂ ਵਿੱਚ ਖੇਡਾਂ ਵਿੱਚ ਸ਼ਾਨਦਾਰ ਨਤੀਜੇ ਦੇਣੇ ਹਨ।

ਬੜੀ ਸੋਚੀ ਸਮਝੀ ਸਾਜ਼ਿਸ਼: ਇਨ੍ਹਾਂ ਦੇ ਗਰੁੱਪ ਸ਼ਹਿਰ, ਪੰਜਾਬ ਅਤੇ ਦੇਸ਼ ਭਰ ਵਿੱਚ ਫੈਲੇ ਹੋਏ ਹਨ। ਇਹ ਲੋਕ ਵਟਸਐਪ, ਫੇਸਬੁੱਕ ਰਾਹੀਂ ਸੰਪਰਕ ਵਿੱਚ ਰਹਿੰਦੇ ਸਨ ਅਤੇ ਹਰ ਖਿਡਾਰੀ ਨੂੰ ਇਸ ਤੋਂ ਵੱਧ ਕਮਿਸ਼ਨ ਦਿੱਤਾ ਜਾਂਦਾ ਸੀ। ਜਿੰਨੀ ਵੱਡੀ ਰਕਮ, ਓਨਾ ਹੀ ਵੱਡਾ ਖਿਡਾਰੀ। ਗੋਆ ਵਿੱਚ ਰਾਸ਼ਟਰੀ, ਨੇਪਾਲ ਵਿੱਚ ਇੰਡੋ ਅਤੇ ਨੇਪਾਲ ਵਿੱਚ ਅੰਤਰ ਰਾਸ਼ਟਰੀ ਅਭਿਲਾਸ਼ ਯੂਥ ਐਂਡ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ (ਇੰਡੀਆ) ਦੇ ਨਾਮ 'ਤੇ ਆਯੋਜਿਤ ਕੀਤੇ ਜਾਂਦੇ ਹਨ। ਗੋਆ ਅਤੇ ਨੇਪਾਲ ਨੂੰ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਚੁਣਿਆ ਗਿਆ ਹੈ, ਦੋਵੇਂ ਸੈਰ-ਸਪਾਟਾ ਸਥਾਨ ਹਨ ਜੋ ਨੌਜਵਾਨ ਖਿਡਾਰੀਆਂ ਨੂੰ ਇੱਥੇ ਘੁਮਾਣ ਦੇ ਲਈ ਅਤੇ ਵੱਡੀ ਰਕਮ ਇਕੱਠੀ ਕਰਨ ਲਈ ਆਕਰਸ਼ਿਤ ਕਰਦੇ ਹਨ। ਜਦੋਂ ਅਸੀਂ ਇਸ ਅਭਿਲਾਸ਼ ਕੁਮਾਰ ਦੀ ਗ੍ਰਿਫਤਾਰੀ ਦੀਆਂ ਖਬਰਾਂ ਸੁਣੀਆਂ ਤੇ ਅਖਬਾਰਾਂ ਵਿੱਚ ਪੜੀਆ ਤੇ ਸਾਨੂੰ ਪਤਾ ਲੱਗਾ ਕਿ ਹੋਰ ਵੀ ਕਈ ਲੋਕ ਇਸ ਦੀ ਠੱਗੀ ਦਾ ਸ਼ਿਕਾਰ ਹੋਏ ਹਨ ਇਹ ਤੇ ਚੱਲਦੇ ਐਸੀਆਂ ਅੱਜ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਜੀ ਦੇ ਦਫਤਰ ਪਹੁੰਚ ਕੇ ਉਨ੍ਹਾਂ ਨਾਲ ਮਿਲਣ 'ਤੇ ਇਸ ਗਿਰੋਹ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਆਏ ਹਾਂ। ਸਾਡੇ ਨਾਲ ਇਨਸਾਫ ਕੀਤਾ ਜਾਵੇ।

ਗੱਡੀਆਂ 'ਤੇ ਸਨਮਾਨਿਤ ਨਾਲ ਲੈ ਕੇ ਗਏ: ਉੱਥੇ ਹੀ ਕਿਸਾਨ ਆਗੂ ਕਾਬਲ ਸਿੰਘ ਮਹਾਵਾ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਅਸੀਂ ਐਸਐਸਪੀ ਦਿਹਾਤੀ ਸ੍ਰੀ ਸਤਿੰਦਰਜੀਤ ਜੀ ਦੇ ਦਫਤਰ ਵਿੱਚ ਉਨ੍ਹਾਂ ਨੂੰ ਮਿਲ ਕੇ ਆਏ ਹਾਂ। ਉਨ੍ਹਾਂ ਨੂੰ ਇੱਕ ਦਰਖਾਸਤ ਦਿੱਤੀ ਹੈ ਜੋ ਕਿ ਸਾਡੇ ਗਵਾਂਡ ਚੀਚਾ ਭਕਣਾ ਦੇ ਨਜ਼ਦੀਕ ਖੇੜਾ ਪਿੰਡ ਹੈ ਅਤੇ ਗਰੀਬ ਘਰ ਦੀ ਬੇਟੀ ਅਮਨਦੀਪ ਕੌਰ ਉਹ ਪਿੱਛੇ ਜੇ ਸਾਨੂੰ ਇੱਕ ਬੜਾ ਫਕਰ ਹੋਇਆ ਸੀ। ਜਿਸ ਨੂੰ ਅਸੀਂ ਹਾਰ ਪਾ ਕੇ ਗੱਡੀਆਂ 'ਤੇ ਸਨਮਾਨਿਤ ਨਾਲ ਲੈ ਕੇ ਗਏ। ਢੋਲ ਵਜਾ ਕੇ ਸਾਡੀ ਬੇਟੀ ਇੰਡੋ ਨੇਪਾਲ ਵਿੱਚ ਖੇਡ ਕੇ ਇੱਕ ਬੜਾ ਵੱਡਾ ਮੁਕਾਮ ਜਿੱਤ ਕੇ ਆਈ ਹੈ ਅਤੇ ਉਹ ਮੁਕਾਮ ਜਿਹੜਾ ਸਾਡਾ ਸਾਰਾ ਹੀ ਉਹਦੇ ਉੱਤੇ ਪਾਣੀ ਫਿਰ ਗਿਆ। ਜਦੋਂ ਉਹਨੂੰ ਸਰਟੀਫਿਕੇਟ ਦਿੱਤਾ ਤੇ ਸਰਟੀਫਿਕੇਟ ਗਲਤ ਨਿਕਲਿਆ। ਇਸ ਬਾਪ ਦਾ ਅਸੀਂ ਉਹ ਦੇਣ ਨਹੀਂ ਦੇ ਸਕਦੇ ਜਿਹਨੇ ਆਪਣੀ ਛੋਟੀ ਜਿਹੀ ਬੇਟੀ ਨੂੰ ਸਕੂਲ ਵਿੱਚ ਪੜ੍ਹਾਇਆ।

ਜੇਕਰ ਟੀਚਰ ਦਾ ਹੀ ਦਿਮਾਗ ਖਰਾਬ ਹੋਵੇ: ਉਸ ਤੋਂ ਬਾਅਦ 'ਚ ਆਪਣੇ ਦੁੱਧ ਵਾਲੇ ਮੋਟਰਸਾਈਕਲ ਦੇ ਉੱਪਰ ਬਿਠਾ ਕੇ ਲਿਆ ਕੇ ਸਰੂਪ ਰਾਣੀ ਕਾਲਜ ਦੇ ਵਿੱਚ ਐਡਮਿਸ਼ਨ ਕਰਾਈ ਉਥੋਂ ਦੇ ਕੋਚ ਬਲਦੇਵ ਰਾਜ ਦੇ ਨਾਲ ਇਨ੍ਹਾਂ ਦਾ ਸੰਪਰਕ ਹੋ ਗਿਆ। ਉਨ੍ਹਾਂ ਨੇ ਇਨ੍ਹਾਂ ਨੂੰ ਖੇਡਾਉਣਾ ਚਾਲੂ ਕਰ ਦਿੱਤਾ, ਜਦੋਂ ਖੇਡਾਂ ਦੇ ਵਿੱਚ ਅਸੀਂ ਕਹਿੰਦੇ ਸਾਡਾ ਬੱਚਾ ਹਰ ਕੋਈ ਖੇਡਾਂ ਦੇ ਵਿੱਚ ਮੱਲ ਮਾਰਦਾ ਹੈ, ਇਸ ਧੀ ਨੇ ਵੀ ਖੇਡਾਂ ਦੇ ਵਿੱਚ ਕਾਫੀ ਮੱਲ ਮਾਰੀ ਹੈ। ਜੇਕਰ ਸਾਰੀਆਂ ਮਾਰੀਆਂ ਮੱਲਾਂ 'ਤੇ ਪਾਣੀ ਫਿਰ ਗਿਆ ਹੋਵੇ ਤਾਂ ਵੇਖੋ ਜਦੋਂ ਮਾਂ ਬਾਪ ਆਪਣੇ ਬੱਚੇ ਨੂੰ ਪਾਲ ਪੋਸ ਕੇ ਸਕੂਲਾਂ ਦੇ ਟੀਚਰਾਂ ਦੇ ਹਵਾਲੇ ਕਰ ਦਿੰਦੇ ਹਨ। ਜੇਕਰ ਟੀਚਰ ਦਾ ਹੀ ਦਿਮਾਗ ਖਰਾਬ ਹੋਵੇ, ਜੇਕਰ ਟੀਚਰ ਹੀ ਮਾੜਾ ਨਿਕਲ ਜਾਵੇ, ਫਿਰ ਕਿ ਕਰਾਂਗੇ।

ਪੰਜਾਬ ਦੀ ਧੀ ਕਿਸੇ ਮੁਕਾਮ 'ਤੇ ਪਹੁੰਚੀ: ਜਿਸ ਤਰ੍ਹਾਂ ਇਸਦਾ ਕੋਚ ਬਲਦੇਵ ਰਾਜ ਇਹਨੂੰ ਇੱਕ ਵਧੀਆ ਗੇਮ 'ਤੇ ਲੈ ਕੇ ਜਾਣਾ ਚਾਹੁੰਦਾ ਸੀ। ਗਰੀਬ ਪਰਿਵਾਰ ਸਿਤਾਰਾ ਸਿੰਘ ਦੀਆਂ ਵੀ ਆਸਾਂ ਸੀ ਵੀ ਇਹੀ ਹੁੰਦੀਆਂ ਹਨ ਕਿ ਮੇਰੀ ਬੇਟੀ ਕਿਸੇ ਮੁਕਾਮ 'ਤੇ ਪਹੁੰਚੇ ਤੇ ਸਾਨੂੰ ਵੀ ਕੋਈ ਫਕਰ ਹੋਵੇ ਵੀ ਸਾਡੀ ਵੀ ਪੰਜਾਬ ਦੀ ਧੀ ਕਿਸੇ ਮੁਕਾਮ 'ਤੇ ਪਹੁੰਚੀ ਹੈ। ਇੱਕ ਉਸਤਾਦ ਦੇ ਕੋਲ ਜਦੋਂ ਹੀ ਆਪਣਾ ਬੇਟਾ ਜਾਂ ਬੇਟੀ ਨੂੰ ਭੇਜਦੇ ਹਾਂ ਤਾਂ ਜੇਕਰ ਉਸਤਾਦ ਹੀ ਆਪਣੀ ਸ਼ਕਿਰਦ ਦੇ ਨਾਲ ਇਹੋ ਜਿਹਾ ਹਾਲਾਤ ਕਰੂਗਾ ਤਾਂ ਕੀ ਬੱਚੇ ਦਾ ਦਿਲ ਕਰੂਗਾ। ਜੋ ਸਾਡੀ ਬੇਟੀ ਦੇ ਨਾਲ ਸਾਡੀ ਧੀ ਦੇ ਨਾਲ ਇਹੋ ਜਿਹਾ ਕੰਮ ਹੋਇਆ ਤੇ ਮੈਂ ਤਾਂ ਕਹਿੰਦਾ ਵੀ ਧੀ ਕੋਈ ਵੀ ਕਿਸੇ ਦਾ ਕੋਈ ਬੇਟਾ ਸੇਫ ਨਹੀਂ ਹੋਊਗਾ।

ਕਾਨੂੰਨੀ ਕਾਰਵਾਈ ਹੋਵੇਗੀ: ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਸੋਸ਼ਲ ਨੈਟਵਰਕ ਰਾਹੀਂ ਲੋਕ ਵੇਖਣਗੇ ਤਾਂ ਫਿਰ ਆਪੇ ਪ੍ਰਫੁੱਲਤ ਹੋਣਗੇ। ਉਨ੍ਹਾਂ ਨੂੰ ਪਤਾ ਲੱਗੂਗਾ ਵੀ ਸਾਡੇ ਇਨ੍ਹਾਂ ਬੱਚਿਆਂ ਦੇ ਨਾਲ ਕੀ ਹੋਇਆ ਹੈ। ਜਿਸ ਤਰਾਂ ਸਾਨੂੰ ਵੀ ਅੱਜ ਇੱਕ ਆਈ ਹੋਈ ਖਬਰ ਤੋਂ ਹੀ ਪਤਾ ਲੱਗਾ ਜਦੋਂ ਪੇਪਰ ਦੇ ਵਿੱਚ ਨਿਊਜ਼ ਆਈ ਸੀ ਉਹ ਨਿਊਜ਼ ਤੋਂ ਸਾਨੂੰ ਪਤਾ ਲੱਗਿਆ ਵੀ ਆਹ ਕੰਮ ਹੈ ਅਤੇ ਫਿਰ ਇਸ ਬੇਟੀ ਨੇ ਵੀ ਆਪਣਾ ਸਟੈਪ ਚੁੱਕਿਆ ਮੈਂ ਵੀ ਮਾਣਯੋਗ ਐਸਐਸਪੀ ਸਾਡੇ ਬਹੁਤ ਇੱਕ ਇਮਾਨਦਾਰ ਅਫਸਰ ਹਨ ਜੋ ਅੰਮ੍ਰਿਤਸਰ ਜਿਲ੍ਹੇ ਦੇ ਹਨ। ਸਾਨੂੰ ਉਨ੍ਹਾਂ ਤੇ ਪੂਰਾ ਵਿਸ਼ਵਾਸ ਆ ਕਿ ਸਾਡਾ ਜਿਹੜਾ ਵੀ ਹੱਕ ਆ ਸਾਨੂੰ ਦਵਾਉਣਗੇ ਤੇ ਉਨ੍ਹਾਂ ਕਾਨੂੰਨੀ ਕਾਰਵਾਈ ਹੋਵੇਗੀ।

ਬੱਚੇ ਨਸ਼ਿਆਂ ਨੂੰ ਛੱਡ ਕੇ ਇਸ ਕੰਮ ਲਈ ਆਉਂਦੇ: ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸੀਐਮ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜੇ ਸਾਡੇ ਬੱਚੇ ਨਸ਼ਿਆਂ ਨੂੰ ਛੱਡ ਕੇ ਇਸ ਕੰਮ ਲਈ ਆਉਂਦੇ ਹਾਂ ਅਤੇ ਤੁਹਾਡਾ ਵੀ ਫਰਜ ਬਣਦਾ ਹੈ ਕਿ ਉਸਤੇ ਪਹਿਲ ਦਿੱਤੀ ਜਾਵੇ। ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਨਸ਼ੇ ਬੱਚੇ ਕਿਉਂ ਕਰਦੇ ਹਨ, ਇਸੇ ਕਰਕੇ ਕਰਦੇ ਹਨ, ਜਿਹੜੇ ਗੈਂਗਸਟਰ ਬੰਦੇ ਕਿਉਂ ਬਣਦੇ ਹਨ, ਗੈਂਗ ਸਟਾਰ ਇਸੇ ਕਰਕੇ ਬਣਦੇ ਹਨ। ਜਦੋਂ ਉਨ੍ਹਾਂ ਨੂੰ ਕੋਈ ਹਾਸਲ ਨਹੀਂ ਹੁੰਦਾ ਤੇ ਉਹ ਬੱਚੇ ਸਾਡੇ ਹੀ ਧੀਆਂ ਪੁੱਤ ਹੁੰਦੇ ਹਨ ਜਿਹੜੇ ਉਹ ਪੁੱਠੀਆਂ ਰਾਹਵਾਂ ਦੇ ਪੈਂਦੇ ਹਨ। ਹੁਣ ਇਸ ਧੀ ਦੀਆਂ ਅੱਜ ਅੱਖਾਂ ਦੇ ਵਿੱਚੋਂ ਹੰਜੂ ਡਿੱਗ ਰਹੇ ਹਨ। ਮੈਂ ਇਨੀ ਮਿਹਨਤ ਕੀਤੀ ਇੱਕ ਮੇਰੇ ਗਰੀਬ ਪਰਿਵਾਰ ਵਿੱਚੋਂ ਦੋ ਮੱਝਾਂ ਵੇਚ ਕੇ ਇੱਕ ਡੇਢ ਲੱਖ ਰੁਪਏ ਕੋਚ ਦਿੱਤਾ ਹੈ। ਇੱਕ ਵਾਰ 70,000 ਇੱਕ ਵਾਰ 80,000 ਦਿੱਤਾ ਹੈ। ਇੱਕ ਤਰ੍ਹਾਂ ਨਾਲ ਉਸ ਸਾਰੇ ਕੀਤੇ ਕਰੇ ਕਰਾਏ ਦੇ ਉੱਤੇ ਪਾਣੀ ਫਿਰ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.