ETV Bharat / state

ਮੁਸਲਿਮ-ਸਿੱਖ ਭਾਈਚਾਰੇ ਨੇ ਮਿਲ ਕੇ ਮਨਾਈ ਈਦ, ਦਿਲ ਜਿੱਤ ਲੈਣਗੀਆਂ ਇਹ ਤਸਵੀਰਾਂ - Eid Ul Fitr 2024 - EID UL FITR 2024

Eid Ul Fitr In Mansa: ਮਾਨਸਾ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਸਿੱਖਾਂ ਨਾਲ ਮਿਲ ਕੇ ਮਾਨਸਾ ਦੀ ਮਸਜਿਦ ਵਿੱਚ ਇਕੱਠੇ ਹੋ ਕੇ ਈਦ ਦਾ ਤਿਉਹਾਰ ਮਨਾਇਆ ਗਿਆ ਅਤੇ ਨਮਾਜ਼ ਅਦਾ ਕੀਤੀ ਗਈ। ਦੱਸ ਦਈਏ ਕਿ ਨਮਾਜ਼ ਦੇ ਵਿੱਚ ਹਰ ਧਰਮਾਂ ਦੇ ਲੋਕਾਂ ਨੇ ਹਿੱਸਾ ਲੈ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਗਈl

EID FESTIVAL CELEBRATED
ਮੁਸਲਿਮ-ਸਿੱਖ ਭਾਈਚਾਰੇ ਨੇ ਮਿਲ ਕੇ ਮਨਾਈ ਈਦ
author img

By ETV Bharat Punjabi Team

Published : Apr 11, 2024, 1:05 PM IST

Updated : Apr 11, 2024, 4:44 PM IST

ਮੁਸਲਿਮ ਭਾਈਚਾਰੇ ਵੱਲੋਂ ਸਿੱਖਾਂ ਨਾਲ ਮਿਲ ਕੇ ਮਨਾਈ ਈਦ

ਮਾਨਸਾ: ਈਦ ਦਾ ਤਿਉਹਾਰ ਅੱਜ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ, ਮਾਨਸਾ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਸਿੱਖਾਂ ਨਾਲ ਮਿਲ ਕੇ ਮਾਨਸਾ ਦੀ ਮਸਜਿਦ ਵਿੱਚ ਇਕੱਠੇ ਹੋ ਕੇ ਈਦ ਦਾ ਤਿਉਹਾਰ ਮਨਾਇਆ ਗਿਆ ਅਤੇ ਨਮਾਜ਼ ਅਦਾ ਕੀਤੀ ਗਈ। ਦੱਸ ਦਈਏ ਕਿ ਨਮਾਜ਼ ਦੇ ਵਿੱਚ ਹਰ ਧਰਮਾਂ ਦੇ ਲੋਕਾਂ ਨੇ ਹਿੱਸਾ ਲੈ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਗਈl ਇਸ ਮੌਕੇ ਮਾਨਸਾ ਦੀ ਮਸਜਿਦ ਦੇ ਮੌਲਵੀ ਵੱਲੋਂ ਨਮਾਜ਼ ਅਦਾ ਕੀਤੀ ਗਈ ਤੇ ਉਨਾਂ ਨੇ ਸਭ ਧਰਮਾਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਈਦ ਸਭ ਧਰਮਾਂ ਨੂੰ ਮਿਲ ਕੇ ਰਹਿਣ ਦਾ ਸੰਦੇਸ਼ ਦਿੰਦੀ ਹੈ।

ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਈਦ ਮੌਕੇ ਹਰ ਧਰਮ ਦਾ ਵਿਅਕਤੀ ਈਦ ਦੀ ਵਧਾਈ ਦੇ ਰਿਹਾ ਹੈ ਅਤੇ ਮਾਨਸਾ ਵਿਖੇ ਵੀ ਈਦ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਸ਼ਾਮਿਲ ਹੋ ਕੇ ਈਦ ਦੀ ਵਧਾਈ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਈਦ ਮੌਕੇ ਹਰ ਕੋਈ ਆਪਣੇ ਪਿਆਰ ਦਾ ਸੰਦੇਸ਼ ਪਿਆਰ ਨਾਲ ਦਿੰਦਾ ਹੈ ਕਿਉਂਕਿ ਈਦ ਇੱਕ ਅਜਿਹਾ ਤਿਉਹਾਰ ਹੈ ਜਿਸ ਵਿੱਚ ਹਰ ਵਰਗ ਦਾ ਵਿਅਕਤੀ ਸ਼ਾਮਿਲ ਹੋ ਕੇ ਈਦ ਮੌਕੇ ਪਿਆਰ ਵੰਡਣ ਦੇ ਲਈ ਇਕੱਠੇ ਹੁੰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਸਭ ਧਰਮਾਂ ਤੋਂ ਉੱਪਰ ਉੱਠ ਕੇ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ, ਤਾਂ ਕਿ ਸਾਡੇ ਵਿੱਚ ਕਦੇ ਵੀ ਕੋਈ ਕਿਸੇ ਪ੍ਰਤੀ ਮਾੜੀ ਭਾਵਨਾ ਪੈਦਾ ਨਾ ਹੋਵੇ।

ਈਦ ਉਲ ਫਿਤਰ ਦੀ ਮਹੱਤਤਾ: ਇਸਲਾਮੀ ਵਿਸ਼ਵਾਸ ਦੇ ਅਨੁਸਾਰ, ਕੁਰਾਨ ਪਹਿਲੀ ਵਾਰ ਰਮਜ਼ਾਨ ਦੇ ਮਹੀਨੇ ਦੇ ਅੰਤ ਵਿੱਚ ਆਇਆ ਸੀ। ਈਦ-ਉਲ-ਫਿਤਰ ਦਾ ਤਿਉਹਾਰ ਮੱਕਾ ਤੋਂ ਪੈਗੰਬਰ ਮੁਹੰਮਦ ਦੇ ਪਰਵਾਸ ਤੋਂ ਬਾਅਦ ਪਵਿੱਤਰ ਸ਼ਹਿਰ ਮਦੀਨਾ ਵਿੱਚ ਸ਼ੁਰੂ ਹੋਇਆ ਸੀ। ਇਹ ਮੰਨਿਆ ਜਾਂਦਾ ਹੈ ਕਿ ਪੈਗੰਬਰ ਹਜ਼ਰਤ ਮੁਹੰਮਦ ਨੇ ਬਦਰ ਦੀ ਲੜਾਈ ਜਿੱਤੀ ਸੀ। ਇਸ ਜਿੱਤ ਦੇ ਜਸ਼ਨ ਵਿੱਚ ਉਨ੍ਹਾਂ ਨੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਦਿਨ ਨੂੰ ਮੀਠੀ ਈਦ ਜਾਂ ਈਦ-ਉਲ-ਫਿਤਰ ਵਜੋਂ ਮਨਾਇਆ ਜਾਂਦਾ ਹੈ।

Last Updated : Apr 11, 2024, 4:44 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.