ETV Bharat / state

'ਆਪ' ਸਰਕਾਰ ਦੇ ਵਾਅਦੇ ਜ਼ਮੀਨੀ ਪੱਧਰ 'ਤੇ ਹੋ ਰਹੇ ਖੋਖਲੇ ਸਾਬਿਤ, ਕਿਸਾਨਾਂ ਨੇ ਖੋਲੀ ਪੋਲ੍ਹ - Canal water problems

author img

By ETV Bharat Punjabi Team

Published : Sep 13, 2024, 1:09 PM IST

Updated : Sep 13, 2024, 5:45 PM IST

Canal Water Problems: ਮੋਗਾ ਜ਼ਿਲ੍ਹੇ ਦੇ ਪਿੰਡ ਰੌਂਤਾ ਵਿਖੇ ਨਹਿਰੀ ਪਾਣੀ ਨੂੰ ਲੈ ਕੇ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਵਾਲ ਕੀਤੇ ਅਤੇ ਮੰਗ ਪੱਤਰ ਵੀ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ 5 ਤੋਂ 6 ਹਜਾਰ ਏਕੜ ਰਕਬਾ ਅੱਜ ਵੀ ਨਹਿਰੀ ਪਾਣੀ ਤੋਂ ਵਾਂਝਾ ਹੈ। ਪੜ੍ਹੋ ਪੂਰੀ ਖਬਰ...

Canal water problems
'ਆਪ' ਸਰਕਾਰ ਦੇ ਦਾਅਵੇ ਤੇ ਵਾਅਦੇ ਜ਼ਮੀਨੀ ਪੱਧਰ 'ਤੇ ਹੋ ਰਹੇ ਖੋਖਲੇ ਸਾਬਿਤ (Etv Bharat (ਪੱਤਰਕਾਰ, ਮੋਗਾ))

ਮੋਗਾ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਕੀਤੇ ਜਾਂਦੇ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਜ਼ਮੀਨੀ ਪੱਧਰ 'ਤੇ ਖੋਖਲੇ ਸਾਬਿਤ ਹੋ ਰਹੇ ਹਨ। ਕਿਸਾਨ ਆਪਣੇ ਖੇਤਾਂ ਵਿੱਚ ਨਹਿਰੀ ਪਾਣੀ ਲਗਾਉਣ ਨੂੰ ਤਰਸ ਰਹੇ ਹਨ। ਪਿਛਲੀਆਂ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਪੱਕੀਆਂ ਬਣਾਈਆਂ ਕੱਸੀਆਂ, ਜਿੰਨਾਂ ਵਿੱਚ ਪਿਛਲੇ ਸੱਤ ਅੱਠ ਸਾਲਾਂ ਤੋਂ ਕਦੇ ਨਹਿਰੀ ਪਾਣੀ ਦੀ ਬੂੰਦ ਤੱਕ ਨਹੀਂ ਆਈ। ਜਿਸ ਦੀ ਮਿਸਾਲ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਰੌਂਤਾ ਵੇਖਣ ਨੂੰ ਮਿਲੀ ਹੈ।

ਕਿਸਾਨਾਂ ਦੇ ਖੇਤਾਂ ਤੱਕ ਕੱਸੀ ਦਾ ਪਾਣੀ ਨਹੀਂ ਪਹੁੰਚਦਾ

ਰੌਂਤਾ ਵਿਖੇ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਪਿੰਡ ਰੌਂਤਾ ਦੇ ਕਿਸਾਨਾਂ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਰੌਂਤਾ ਦਾ 5 ਤੋਂ 6 ਹਜਾਰ ਏਕੜ ਦੇ ਕਰੀਬ ਰਕਵਾ ਹੈ। ਜਿਸ ਦੇ ਵਿਚਕਾਰ ਦੀ ਪੱਕੀ ਕੱਸੀ ਲੰਘਦੀ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਖੇਤਾਂ ਤੱਕ ਕੱਸੀ ਦਾ ਪਾਣੀ ਨਹੀਂ ਪਹੁੰਚਦਾ। ਹੈਰਾਨੀ ਦੀ ਹੱਦ ਤਾਂ ਉਦੋਂ ਹੋ ਗਈ, ਜਦੋਂ ਪਿੰਡ ਰੌਂਤਾ ਵਿੱਚ ਬਣੇ ਸਰਕਾਰੀ ਖੇਤੀ ਬਾੜੀ ਫਾਰਮ ਜਿਸ ਰਕਬਾ 55/60 ਏਕੜ ਦੇ ਕਰੀਬ ਹੈ। ਉਸ ਨੂੰ ਵੀ ਨਹਿਰੀ ਪਾਣੀ ਕਦੇ ਨਹੀਂ ਮਿਲਿਆ।

ਕੱਸੀ ਵਿੱਚ ਖੜਾ ਵੱਡਾ-ਵੱਡਾ ਘਾਹ

ਪਿੰਡ ਵਾਸੀ ਕਿਸਾਨ ਮੇਜਰ ਸਿੰਘ, ਬਿੰਦਰ ਸਿੰਘ ਵਾਸੀ ਰੌਂਤਾ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਸੂਏ ਅਤੇ ਕੱਸੀਆਂ ਨੂੰ ਪੱਕਾ ਕੀਤਾ ਗਿਆ ਸੀ। ਪਰ ਮੋਗੇ ਨਾਂ ਲੱਗਣ ਕਾਰਨ ਸਾਡੇ ਖੇਤਾਂ ਤੱਕ ਪਿਛਲੇ ਸੱਤ ਅੱਠ ਸਾਲਾਂ ਤੋਂ ਕੱਸੀ ਦਾ ਪਾਣੀ ਨਹੀਂ ਪਹੁੰਚਿਆ। ਇਸ ਮੌਕੇ 'ਤੇ ਉਨ੍ਹਾਂ ਕਿਸਾਨਾਂ ਨੇ ਕੱਸੀ ਵਿੱਚ ਖੜਾ ਵੱਡਾ-ਵੱਡਾ ਘਾਹ ਵੀ ਦਿਖਾਇਆ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰਾਂ ਨੇ ਇਸ ਕੱਸੀ ਵਿੱਚ ਨਹਿਰੀ ਪਾਣੀ ਨਹੀਂ ਛੱਡਣਾ ਸੀ ਤਾਂ ਇਨ੍ਹਾਂ ਕੱਸੀਆਂ ਉੱਪਰ ਕਰੋੜਾਂ ਅਰਬਾਂ ਰੁਪਏ ਖਰਚ ਕਰਨ ਦੀ ਕੀ ਲੋੜ ਸੀ।

ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆ ਕਿਹਾ ਕਿ ਜੋ ਹਰ ਕਿਸਾਨ ਦੇ ਖੇਤਾਂ ਤੱਕ ਕੱਸੀ ਦਾ ਪਾਣੀ ਪਹੁੰਚਦਾ। ਉਨ੍ਹਾਂ ਕਿਹਾ ਭਗਵੰਤ ਵੱਡੇ-ਵੱਡੇ ਦਾਵੇ ਅਤੇ ਵਾਅਦੇ ਕਰਦੇ ਨਹੀਂ ਥੱਕਦੇ। ਉਹ ਆਪਣੇ ਜਹਾਜ ਰਾਹੀਂ ਪਿੰਡ ਰੌਂਤਾ ਦਾ ਦੌਰਾ ਜਰੂਰ ਕਰਨ ਤਾਂ ਜੋ ਉਨ੍ਹਾਂ ਨੂੰ ਪਤਾ ਚੱਲੇਗਾ ਕਿ ਪਿੰਡ ਰੌਂਤੇ ਦੇ ਕਿਸਾਨਾਂ ਨੂੰ ਪਾਣੀ ਮਿਲਦਾ ਹੈ ਜਾਂ ਫਿਰ ਨਹੀਂ।

'ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ-ਦੇ ਕੇ ਅੱਕ ਚੁੱਕੇ'

ਕਿਸਾਨਾਂ ਨੇ ਅੱਜ ਪਿੰਡ ਰੌਂਤਾ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੱਲੋਂ ਸਰਕਾਰ ਤੁਹਾਡੇ ਦਰਬਾਰ ਤਹਿਤ ਰੱਖੇ ਸੰਗਤ ਦਰਸ਼ਨ ਵਿੱਚ ਵੀ ਪਹੁੰਚ ਕੇ ਨਹਿਰੀ ਪਾਣੀ ਨਾ ਮਿਲਣ ਸਬੰਧੀ ਮੰਗ ਪੱਤਰ ਦਿੱਤਾ ਅਤੇ ਦੱਸਿਆ ਕਿ ਸਮੇਂ-ਸਮੇਂ 'ਤੇ ਉਨ੍ਹਾਂ ਵੱਲੋਂ ਨਹਿਰੀ ਵਿਭਾਗ ਐਸਡੀਐਮ ਸਾਹਿਬ ਅਤੇ ਤਹਿਸੀਲਦਾਰ ਤੋਂ ਇਲਾਵਾ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ-ਦੇ ਕੇ ਅੱਕ ਚੁੱਕੇ ਹਨ। ਪਰ ਉਨ੍ਹਾਂ ਦੀ ਕਦੇ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਦੀ ਕੱਸੀ ਵਿੱਚ ਇੱਕ ਵੀ ਬੂੰਦ ਕਦੇ ਪਾਣੀ ਦੀ ਮੁਹੱਈਆ ਹੋਈ।

ਨਹਿਰੀ ਪਾਣੀ ਦੀ ਸਮੱਸਿਆ

ਉੱਧਰ ਦੂਸਰੇ ਪਾਸੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਵਿਸ਼ੇਸ ਸਾਰੰਗਲ ਨੂੰ ਜਦੋਂ ਕਿਸਾਨਾਂ ਵੱਲੋਂ ਨਹਿਰੀ ਪਾਣੀ ਸਬੰਧੀ ਕੀਤੇ ਸਵਾਲਾਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਮੈਨੂੰ ਨਹਿਰੀ ਪਾਣੀ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ। ਮੈਂ ਇਸ ਸਬੰਧ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਸਾਨਾਂ ਦੀ ਨਹਿਰੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਵਾਉਣ ਦਾ ਯਤਨ ਕਰਾਂਗਾ। ਉਨ੍ਹਾਂ ਕਿਹਾ ਕਿ ਜਿਨਾਂ ਨੇ ਵੀ ਕੱਸੀ ਵਿੱਚ ਬੰਨ ਲਏ ਹਨ, ਉਨ੍ਹਾਂ 'ਤੇ ਵੀ ਬੰਦ ਹੀ ਕਾਰਵਾਈ ਕੀਤੀ ਜਾਵੇਗੀ।

Last Updated : Sep 13, 2024, 5:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.