ETV Bharat / state

ਕਾਰਗਿਲ ਦੀ ਜੰਗ 'ਚ ਸ਼ਹੀਦ ਹੋਏ ਅਜੈਬ ਸਿੰਘ ਦੇ ਪਰਿਵਾਰ ਨੂੰ ਉਹਨਾਂ 'ਤੇ ਮਾਣ - Kargil Vijay Diwas 25th Anniversary

author img

By ETV Bharat Punjabi Team

Published : Jul 26, 2024, 4:41 PM IST

Updated : Aug 16, 2024, 2:56 PM IST

Kargil Vijay Diwas 25th Anniversary: ਕਾਰਗਿਲ ਸ਼ਹੀਦ ਹੋਏ ਅਜੈਬ ਸਿੰਘ ਦੀ ਜੰਗ ਦੌਰਾਨ ਸ਼ਹੀਦ ਹੋਏ ਅਜੈਬ ਸਿੰਘ ਦੇ ਪਰਿਵਾਰ ਨੂੰ ਉਹਨਾਂ 'ਤੇ ਮਾਣ ਹੈ। ਸ਼ਹੀਦ ਅਜੈਬ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਕਿ ਮੈਨੂੰ ਮਾਨ ਹੈ ਆਪਣੇ ਪਤੀ ਤੇ ਦੇਸ਼ ਲਈ ਹੋਏ ਹਨ, ਉਹਨਾਂ ਕਿਹਾ ਕਿ ਸ਼ਹੀਦ ਨੂੰ ਆਰਮੀ ਵੱਲੋਂ ਸੈਨਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

The family of Ajaib Singh, who was martyred in the Kargil war, is proud of him
ਕਾਰਗਿਲ ਦੀ ਜੰਗ 'ਚ ਸ਼ਹੀਦ ਹੋਏ ਅਜੈਬ ਸਿੰਘ ਦੇ ਪਰਿਵਾਰ ਨੂੰ ਉਹਨਾਂ 'ਤੇ ਮਾਣ (ਅੰਮ੍ਰਿਤਸਰ ਪੱਤਰਕਾਰ)

ਅੰਮ੍ਰਿਤਸਰ: ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਲ 1999 ਵਿੱਚ ਅੱਜ ਦੇ ਦਿਨ ਭਾਰਤੀ ਫੌਜੀਆਂ ਨੇ ਬਹਾਦਰੀ ਦਿਖਾਉਂਦੇ ਹੋਏ ਜੰਗ ਦੇ ਮੈਦਾਨ ਵਿੱਚ ਪਾਕਿਸਤਾਨੀ ਫੌਜ ਨੂੰ ਕਰਾਰੀ ਹਾਰ ਦਿੱਤੀ ਸੀ। ਇਹ ਉਹ ਦਿਨ ਸੀ ਜਦੋਂ ਬਹਾਦਰ ਭਾਰਤੀ ਫੌਜੀਆਂ ਨੇ ਕਾਰਗਿਲ ਦੀਆਂ ਚੋਟੀਆਂ ਤੋਂ ਪਾਕਿਸਤਾਨੀ ਸੈਨਿਕਾਂ ਨੂੰ ਭਜਾ ਕੇ ਉੱਥੇ ਤਿਰੰਗਾ ਲਹਿਰਾਇਆ ਸੀ। ਭਾਰਤੀ ਫੌਜ ਦੀ ਇਸ ਜਿੱਤ ਨੂੰ ‘ਆਪ੍ਰੇਸ਼ਨ ਵਿਜੇ’ ਦਾ ਨਾਂ ਦਿੱਤਾ ਗਿਆ। ਕਾਰਗਿਲ ਦੀ ਜੰਗ ਦੇ ਵਿੱਚ ਦੇਸ਼ ਲਈ ਸ਼ਹੀਦ ਹੋਏ ਅੰਮ੍ਰਿਤਸਰ ਦੇ ਅਜੈਬ ਸਿੰਘ ਦੇ ਪਤਨੀ ਮਨਜੀਤ ਕੌਰ ਅਤੇ ਉਸ ਦੇ ਬੇਟੇ ਨੂੰ ਸ਼ਹੀਦ ਅਜਾਇਬ ਸਿੰਘ ਤੇ ਪੂਰਾ ਮਾਣ ਹੈ ਕਿ ਉਹਨਾਂ ਨੇ ਦੇਸ਼ ਲਈ ਕਾਰਗਿਲ ਦੀ ਜੰਗ ਵਿੱਚ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀਤਾ।

ਪਰਿਵਾਰ ਨੂੰ ਸ਼ਹਾਦਤ 'ਤੇ ਮਾਣ: ਸ਼ਹੀਦ ਅਜੈਬ ਸਿੰਘ ਦੀ ਪਤਨੀ ਮਨਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਸਾਨੂੰ ਬਹੁਤ ਮਾਣ ਹੈ ਕਿ ਮੇਰੇ ਪਤੀ ਦੇਸ਼ ਦੀ ਖਾਤਰ ਸ਼ਹੀਦ ਹੋਏ ਨੇ, ਮਨਜੀਤ ਕੌਰ ਵੱਲੋਂ ਕਿਹਾ ਗਿਆ ਕਿ ਮੇਰੇ ਪਤੀ ਨੂੰ ਆਰਮੀ ਵੱਲੋਂ ਸੇਨਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਮਨਜੀਤ ਕੌਰ ਵੱਲੋਂ ਇਹ ਵੀ ਕਿਹਾ ਗਿਆ ਕਿ ਹੁਣ ਦੇ ਪੰਜਾਬੀ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਰੁਖ ਕਰ ਰਹੇ ਹਨ ਕਿਉਂਕਿ ਆਪਣੇ ਦੇਸ਼ ਵਿੱਚ ਉਹਨਾਂ ਨੂੰ ਕੋਈ ਕੰਮਕਾਰ ਨਹੀਂ ਮਿਲ ਰਿਹਾ। ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ ਹੈ ਅਤੇ ਨੌਜਵਾਨ ਬੇਰੁਜ਼ਗਾਰ ਹਨ, ਜਿਸ ਕਰਕੇ ਉਹ ਬਾਹਰ ਦਾ ਰੁਖ ਕਰਦੇ ਹਨ।

ਪੁੱਤਰ ਨੂੰ ਪਤਿਾ ਦੀ ਸ਼ਹਾਦਤ 'ਤੇ ਮਾਣ: ਸ਼ਹੀਦ ਅਜੈਬ ਸਿੰਘ ਦੇ ਬੇਟੇ ਵੱਲੋਂ ਕਿਹਾ ਗਿਆ ਕਿ ਜਦੋਂ ਮੇਰੇ ਪਿਤਾ ਸ਼ਹੀਦ ਹੋਏ ਸੀ ਉਦੋਂ ਮੇਰੀ ਉਮਰ ਕਰੀਬ ਪੰਜ ਸਾਲ ਸੀ ਜਿਸ ਤੋਂ ਬਾਅਦ ਮੇਰੀ ਮਾਤਾ ਵੱਲੋਂ ਮੈਨੂੰ ਮੇਰੇ ਪਿਤਾ ਬਾਰੇ ਦੱਸਿਆ ਗਿਆ ਕਿ ਉਹ ਕਿਵੇਂ ਦੇਸ਼ ਦੀ ਖਾਤਰ ਸ਼ਹੀਦ ਹੋਏ ਹਨ। ਉਹਨਾਂ ਨੇ ਦੱਸਿਆ ਕਿ ਕਾਰਗਿਲ ਜੰਗ ਸ਼ੁਰੂ ਹੋਈ ਸੀ, ਜਿਸ ਵਿੱਚ ਪਿਤਾ ਨੇ ਆਪਣੀ ਜਾਨ ਗਵਾ ਦਿੱਤੀ, ਬੇਟੇ ਦਾ ਕਹਿਣਾ ਹੈ ਕਿ ਮੈਨੂੰ ਆਪਣੇ ਪਿਤਾ 'ਤੇ ਮਾਣ ਹੈ ਕਿ ਉਹਨਾਂ ਨੇ ਦੇਸ਼ ਦੀ ਰੱਖਿਆ ਦੇ ਖਾਤਰ ਸ਼ਹਾਦਤ ਦਾ ਜਾਮ ਪੀਤਾ, ਉੱਥੇ ਹੀ ਉਹਨਾਂ ਕਿਹਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਆਪਣੀ ਸਰਹੱਦਾਂ ਦੀ ਰਾਖੀ ਲਈ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕ ਸਾਨੂੰ ਬਹੁਤ ਮਾਣ ਸਤਿਕਾਰ ਦੇ ਰਹੇ ਹਨ। ਇਹ ਸਭ ਪਿਤਾ ਦੀ ਜਾਬਾਂਜ਼ੀ ਅਤੇ ਦੇਸ਼ ਦੀ ਕੁਰਬਾਣੀ ਖਾਤਿਰ ਹੀ ਹੋ ਰਿਹਾ ਹੈ।

Last Updated : Aug 16, 2024, 2:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.