ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਨਕਲੀ ਸੀਬੀਆਈ ਅਫਸਰ ਬਣ ਕੇ ਲੁੱਟ ਕਰਨ ਵਾਲੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨ ਇਨ੍ਹਾਂ ਮੁਲਜ਼ਮਾਂ ਨੇ ਲੁੱਟ ਦੀ ਵਾਰਦਾਤ ਨੂੰ ਲੁਧਿਆਣਾ ਦੇ ਸਰਾਭਾ ਨਗਰ ਵਿੱਚ ਅੰਜਾਮ ਦਿੱਤਾ ਸੀ। ਜਾਣਕਾਰੀ ਮੁਤਾਬਿਕ ਬਾੜੇਵਾਲ ਪੰਚਸ਼ੀਲ ਕਲੋਨੀ ਦੇ ਵਿੱਚ ਬੀਤੇ ਦਿਨ ਨਕਲੀ ਸੀਬੀਆਈ ਅਫਸਰ ਬਣ ਕੇ ਇੱਕ ਪਰਿਵਾਰ ਦੇ ਨਾਲ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੂੰ ਲੈ ਕੇ ਪੁਲਿਸ ਨੂੰ ਹਰੀਸ਼ ਕੁਮਾਰ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਬੀਐਨਐਸ ਦੀ ਧਾਰਾ 305, 308, 332, 204 ਅਤੇ 351 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਤਿੰਨ ਮੋਬਾਈਲ ਅਤੇ 40 ਹਜ਼ਾਰ ਦੇ ਕਰੀਬ ਨਕਦੀ ਲੁੱਟੀ: ਇਸ ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਹੈ। ਜਿਸ ਵਿੱਚ ਮੁਲਜ਼ਮ ਘਰ ਦੇ ਵਿੱਚ ਦਾਖਲ ਹੁੰਦੇ ਵਿਖਾਈ ਦੇ ਰਹੇ ਹਨ ਅਤੇ ਉਹਨਾਂ ਨੇ ਖੁਦ ਨੂੰ ਸੀਬੀਆਈ ਦਾ ਅਫਸਰ ਦੱਸ ਕੇ ਪਿਸਤੌਲ ਦੀ ਨੋਕ ਉੱਤੇ ਘਰ ਤੋਂ ਮੋਬਾਇਲ ਫੋਨ ਅਤੇ ਕੁਝ ਕੈਸ਼ ਲੁੱਟਿਆ ਅਤੇ ਮਗਰੋਂ ਫਰਾਰ ਹੋ ਗਏ। ਪਰਿਵਾਰ ਵੱਲੋਂ ਐਫਆਈਆਰ ਦੇ ਵਿੱਚ ਦਰਜ ਕਰਵਾਏ ਗਏ ਬਿਆਨਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਕੁੱਲ ਚਾਰ ਮੁਲਜ਼ਮ ਸਨ। ਇਹ ਸਾਰੇ ਹੀ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਘਰ ਦੇ ਬਾਹਰ ਆਉਂਦੇ ਹੀ ਉਹਨਾਂ ਨੇ ਦੱਸਿਆ ਕਿ ਉਹ ਸੀਬੀਆਈ ਤੋਂ ਹਨ ਅਤੇ ਅੰਦਰ ਦਾਖਲ ਹੋ ਕੇ ਘਰ ਦੀ ਤਲਾਸ਼ੀ ਕਹਿਣ ਲੱਗੇ। ਉਸ ਤੋਂ ਬਾਅਦ ਤਿੰਨ ਮੋਬਾਈਲ ਅਤੇ 40 ਹਜ਼ਾਰ ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਗਏ।
- ਕਾਂਗਰਸ ਪਾਰਟੀ ਵੱਲੋਂ 'ਆਪ' ਦੇ ਖਿਲਾਫ ਧਰਨਾ ਪ੍ਰਦਰਸ਼ਨ, ਨਗਰ ਨਿਗਮ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਕੀਤੀ ਤਾੜਨਾ - Amritsar News
- ਡੇਰਾ ਰਾਧਾ ਸੁਆਮੀ ਬਿਆਸ ਨੂੰ ਮਿਲਿਆ ਨਵਾਂ ਮੁਖੀ, ਜਸਦੀਪ ਸਿੰਘ ਗਿੱਲ ਸਿੰਘ ਅੱਜ ਤੋਂ ਹੀ ਸੰਭਾਲਣਗੇ ਗੱਦੀ - New Head Dera Beas Jasdeep Gill
- ਜੰਡਿਆਲਾ ਗੁਰੂ 'ਚ ਸ਼ਰ੍ਹੇਆਮ ਚੱਲੀਆਂ ਗੋਲੀਆਂ, ਘਰ 'ਚ ਵੜ ਕੇ ਕੀਤੀ ਫਾਇਰਿੰਗ ਅਤੇ ਭੰਨ ਤੋੜ - jandiala firing case
ਮੁਲਜ਼ਮ ਕਾਬੂ: ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਜਾਣਕਾਰੀ ਮੁਤਾਬਿਕ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੁਲਿਸ ਜਲਦ ਹੀ ਪ੍ਰੈਸ ਬਿਆਨ ਵੀ ਜਾਰੀ ਕਰੇਗੀ। ਲੁਧਿਆਣਾ ਪੱਛਮੀ ਦੇ ਏਸੀਪੀ ਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਅਸੀਂ ਪ੍ਰੈਸ ਬਿਆਨ ਜਾਰੀ ਕਰ ਰਹੇ ਹਾਂ। ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਉਸ ਤੋਂ ਕਿੰਨੀ ਬਰਾਮਦਗੀ ਹੋਈ ਹੈ ਇਸ ਦਾ ਖੁਲਾਸਾ ਕੀਤਾ ਜਾਵੇਗਾ।