ਪਟਿਆਲਾ: ਰਾਜਪੁਰਾ ਦੀ 'ਆਪ' ਵਿਧਾਇਕਾ ਨੀਨਾ ਮਿੱਤਲ ਵੱਲੋਂ ਵੋਟ ਪਾਉਣ ਸਬੰਧੀ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਮਾਮਲੇ ਨੂੰ ਲੈ ਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ਼ੌਕਤ ਅਹਿਮਦ ਪਰੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ, ਸੰਪਰਕ ਕਰਨ 'ਤੇ ਡਿਪਟੀ ਕਮਿਸ਼ਨਰ ਨੇ ਨੋਟਿਸ ਸਬੰਧੀ ਪੁਸ਼ਟੀ ਕੀਤੀ ਹੈ। ਦੱਸ ਦਈਏ ਵਿਧਾਇਕਾ ਨੀਨਾ ਮਿੱਤਲ ਵੱਲੋਂ ਪੋਲਿੰਗ ਬੂਥ ਅੰਦਰ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ਉੱਤੇ ਅਪਲੋਡ ਵੀ ਕੀਤੀ ਗਈ ਹੈ, ਜਿਸ ਕਾਰਣ ਮਾਮਲਾ ਸੁਰਖੀਆਂ ਵਿੱਚ ਆਇਆ ਹੈ।
ਚੋਣ ਅਧਿਕਾਰੀ ਸ਼ੌਕਤ ਅਹਿਮਦ ਪਰੇ ਵੱਲੋਂ ਨੋਟਿਸ ਜਾਰੀ: ਜੇਕਰ ਚੋਣ ਅਧਿਕਾਰੀਆਂ ਤੋਂ ਬਗੈਰ ਕੋਈ ਵੀ ਸ਼ਖ਼ਸ ਪੋਲਿੰਗ ਬੂਥ ਅੰਦਰ ਵੀਡੀਓ ਗ੍ਰਾਫੀ ਕਰਦਾ ਹੈ ਤਾਂ ਉਹ ਗੈਰ ਕਾਨੂੰਨੀ ਮੰਨਿਆ ਜਾਵੇਗਾ ਅਤੇ ਚੋਣ ਕਮਿਸ਼ਨ ਤੈਅ ਮਾਪਦੰਡਾਂ ਦੇ ਨਾਲ-ਨਾਲ ਕਾਨੂੰਨ ਮੁਤਾਬਿਕ ਮੁਲਜ਼ਮ ਉੱਤੇ ਕਾਰਵਾਈ ਕਰ ਸਕਦਾ ਹੈ। ਹੁਣ ਇਸ ਮਾਮਲੇ ਵਿੱਚ ਵਿਧਾਇਕਾ ਨੀਨਾ ਮਿੱਤਲ ਦੀਆਂ ਮੁਸ਼ਕਿਲਾਂ ਵੀ ਇਸ ਲਈ ਹੀ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਉਨ੍ਹਾਂ ਨੇ ਪਹਿਲਾਂ ਪੋਲਿੰਗ ਬੂਥ ਵੋਟ ਅੰਦਰ ਵੋਟ ਕਰਨ ਸਮੇਂ ਮੋਬਾਇਲ ਦੀ ਵਰਤੋਂ ਕਰਦਿਆਂ ਵੀਡੀਓ ਬਣਾਈ ਅਤੇ ਬਾਅਦ ਵਿੱਚ ਉਸ ਨੂੰ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜ਼ਿਲ੍ਹਾ ਮੁਖ ਚੋਣ ਅਧਿਕਾਰੀ ਸ਼ੌਕਤ ਅਹਿਮਦ ਪਰੇ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਪੋਲਿੰਗ ਬੂਥ ਅੰਦਰ ਫੋਨ ਲਿਜਾਉਣਾ ਗੈਰ-ਕਾਨੂੰਨੀ: ਭਾਰਤੀ ਚੋਣ ਕਮਿਸ਼ਨ ਵੱਲੋਂ ਸਖ਼ਤ ਸੁਰੱਖਿਆ ਦੇ ਮੱਦੇਨਜ਼ਰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਵਿਅਕਤੀ ਵੋਟ ਕਰਨ ਸਮੇਂ ਪੋਲਿੰਗ ਬੂਥ ਅੰਦਰ ਮੋਬਾਇਲ ਫੋਨ ਅਤੇ ਕੋਈ ਵੀ ਹਥਿਆਰ ਜਾਂ ਇਲੈਕਟ੍ਰੋਨਿਕ ਸਮਾਨ ਆਪਣੇ ਨਾਲ ਨਹੀਂ ਲਿਜਾ ਸਕਦਾ, ਇਸ ਸਬੰਧੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਨਾਊਂਸਮੈਂਟਾਂ ਵੀ ਕਰਵਾਈਆਂ ਗਈਆਂ ਹਨ ਤਾਂ ਜੋ ਵੋਟਰ ਜਾਗਰੂਕ ਹੋ ਸਕਣ। ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਮੌਜੂਦਾ ਵਿਧਾਇਕਾ ਵੱਲੋਂ ਅਜਿਹੀ ਗਲਤੀ ਕਰਨਾ ਇੱਕ ਗੈਰ ਜ਼ਿੰਮਵੇਰ ਵਰਤਾਰਾ ਹੈ।
ਲੋਕਾਂ ਨੇ ਕੀਤੀਆਂ ਟਿੱਪਣੀਆਂ: ਵਿਧਾਇਕਾ ਨੀਨਾ ਮਿੱਤਲ ਦੇ ਇਸ ਮਾਮਲੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਬਹੁਤ ਸਾਰੇ ਵੋਟਰ ਲਿਖ ਰਹੇ ਹਨ ਕਿ ਵਿਧਾਇਕਾ ਵੱਲੋਂ ਅਜਿਹਾ ਕਰਨਾ ਸਹੀ ਵਰਤਾਰਾ ਨਹੀਂ ਹੈ। ਫਿਲਹਾਲ ਵੇਖਣਾ ਹੋਵੇਗਾ ਕਿ ਮਾਮਲੇ ਉੱਤੇ ਚੋਣ ਕਮਿਸ਼ਨ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ।
- ਲੁਧਿਆਣਾ 'ਚ ਬਜ਼ੁਰਗ ਵੋਟਰਾਂ ਦੀ ਮਦਦ ਕਰ ਰਹੇ ਨੇ ਸਕੂਲੀ ਵਿਦਿਆਰਥੀ, ਬਜ਼ੁਰਗ ਵੋਟਰ ਵੀ ਵਿਖਾ ਰਹੇ ਹਨ ਜੋਸ਼ - School students helping elderly
- ਵੋਟ ਪਾਉਣ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਲੋਕਾਂ ਨੂੰ ਕੀਤੀ ਇਹ ਅਪੀਲ - Punjab Lok Sabha Election 2024
- ਜਲੰਧਰ 'ਚ ਪਬੰਦੀ ਦੇ ਬਾਵਜੂਦ ਆਪ ਵਰਕਰਾਂ ਵੱਲੋਂ ਵੋਟਰਾਂ ਨੂੰ ਪਿਆਈ ਜਾ ਰਹੀ ਸੀ ਸ਼ਰਾਬ, ਪੁਲਿਸ ਨੇ ਛਾਪੇਮਾਰੀ ਕਰ ਗ੍ਰਿਫ਼ਤਾਰ ਕੀਤੇ 'ਆਪ' ਵਰਕਰ - AAP workers serving alcohol