ਬਰਨਾਲਾ:- ਬਰਨਾਲਾ ਵਿਖੇ ਪੀਆਰਟੀਸੀ ਦੇ ਕੰਡਕਟਰ ਦੀ ਕੁੱਟਮਾਰ ਕੀਤੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਫਰੀਦਕੋਟ ਡੀਪੂ ਦੇ ਬੱਸ ਕੰਡਕਟਰ ਨਾਲ ਬਰਨਾਲਾ ਦੇ ਬੱਸ ਸਟੈਂਡ ਵਿੱਚ ਵਪਾਰੀ ਹੈ। ਕੰਡਕਟਰ ਅਨੁਸਾਰ 4-5 ਨੌਜਵਾਨਾਂ ਦਾ ਗਿਰੋਹ ਲੁੱਟ ਦੀ ਨੀਅਤ ਨਾਲ ਬੱਸ ਕੋਲ ਆਇਆ ਅਤੇ ਇੱਕ ਨੌਜਵਾਨ ਨੇ ਪਹਿਲਾਂ ਕਿਸੇ ਸਵਾਰੀ ਦਾ ਬੈਗ ਖੋਹਿਆ ਅਤੇ ਬਾਅਦ ਵਿੱਚ ਉਸਦੇ ਬੈਗ ਵਿੱਚੋਂ ਨਕਦੀ ਲੁੱਟਣ ਦੇ ਇਲਜ਼ਾਮ ਲਗਾਏ ਹਨ। ਜਿਹਨਾਂ ਵਿੱਚੋਂ ਇੱਕ ਨੌਜਵਾਨ ਉਸ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਮਾਰ ਕੇ ਜ਼ਖ਼ਮੀ ਕਰ ਗਿਆ ਅਤੇ ਇੱਕ ਨੌਜਵਾਨ ਉਨ੍ਹਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਜਦ ਕਿ ਪੁਲਿਸ ਲੁੱਟ ਦੀ ਘਟਨਾ ਹੋਣ ਤੋਂ ਇਨਕਾਰ ਕਰ ਰਹੀ ਹੈ। ਜਾਂਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋ ਸਵਾਰੀਆਂ ਦਾ ਕੰਡਕਟਰ ਨਾਲ ਝਗੜਾ ਹੋਇਆ ਸੀ ਅਤੇ ਲੁੱਟ ਵਾਲੀ ਕੋਈ ਵਾਰਦਾਤ ਨਹੀਂ ਹੋਈ।
ਇਸ ਮੌਕੇ ਗੱਲਬਾਤ ਕਰਦਿਆਂ ਤਹਿਸੀਲ ਸਿੰਘ ਨੇ ਦੱਸਿਆ ਕਿ ਉਹ ਫ਼ਰੀਦਕੋਟ ਪੀਆਰਟੀਸੀ ਡੀਪੂ ਦੀ ਬੱਸ ਦਾ ਕੰਡਕਟਰ ਹੈ। ਸਵੇਰ ਪੰਜ ਵਜੇ ਉਹ ਜੈਤੋ ਤੋਂ ਚੰਡੀਗੜ੍ਹ ਬੱਸ ਲੈ ਕੇ ਜਾਂਦੇ ਹੈ। ਸ਼ਾਮ ਵੇਲੇ ਕਰੀਬ ਪੰਜ ਵਜੇ ਉਸਦੀ ਬੱਸ ਦਾ ਵਾਪਸੀ ਦਾ ਸਮਾਂ ਹੈ। ਉਹ ਸ਼ਾਮ ਸਮੇਂ ਬੱਸ ਸਟੈਂਡ ਵਿੱਚ ਬੱਸ ਕਾਊਂਟਰ ਉਪਰ ਲਗਾ ਕੇ ਸਵਾਰੀਆਂ ਸੈਟ ਕਰ ਰਿਹਾ ਸੀ। ਇਸ ਦਰਮਿਆਨ ਇੱਕ ਮੁੰਡਾ ਬੱਸ ਵਿੱਚ ਚੜ੍ਹਿਆ ਅਤੇ ਇੱਕ ਸਵਾਰੀ ਦਾ ਬੈਗ ਖੋਹ ਕੇ ਭੱਜਣ ਲੱਗਿਆ ਅਤੇ ਬੱਸ ਦੀਆਂ ਸਵਾਰੀਆਂ ਨੇ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਮੈਂ ਉਕਤ ਮੁੰਡੇ ਤੋਂ ਬੈਗ ਫ਼ੜ ਲਿਆ। ਪਰ ਉਹ ਮੁੰਡਾ ਮੇਰੀ ਟਿਕਟਾਂ ਕੱਟਣ ਵਾਲੀ ਮਸ਼ੀਨ ਖੋਹ ਕੇ ਭੱਜਣ ਲੱਗਿਆ।
ਜਿਸ ਤੋਂ ਬਾਅਦ ਬੱਸ ਦੇ ਥੱਲੇ ਖੜੇ ਉਸਦੇ 4-5 ਹੋਰ ਸਾਥੀਆਂ ਨੇ ਮੇਰੀ ਬਾਂਹ ਫ਼ੜ ਕੇ ਮੈਨੂੰ ਬੱਸ ਤੋਂ ਥੱਲੇ ਸੁੱਟ ਲਿਆ। ਜਿਸ ਨਾਲ ਮੇਰੇ ਬੈਗ ਵਿਚਲੇ ਨਕਦ ਕੈਸ਼ ਵੀ ਖਿੰਡ ਗਿਆ ਅਤੇ ਲੁਟੇਰੇ ਮੁੰਡਿਆਂ ਵਿੱਚੋਂ ਇੱਕ ਮੁੰਡਾ ਕੈਸ਼ ਖੋਹ ਕੇ ਭੱਜ ਗਿਆ ਅਤੇ ਇੱਕ ਨੌਜਵਾਨ ਨੇ ਮੇਰੇ ਸਿਰ ਵਿੱਚ ਕੋਈ ਤੇਜ਼ਧਾਰ ਹਥਿਆਰ ਨਾ ਵਾਰ ਕਰਕੇ ਜਖ਼ਮੀ ਕਰ ਦਿੱਤਾ। ਜਦ ਕਿ ਉਨ੍ਹਾਂ ਲੁਟੇਰਿਆਂ ਵਿੱਚੋਂ ਇੱਕ ਮੁੰਡਾ ਨੌਜਵਾਨ ਕਾਬੂ ਕਰਕੇ ਪੁਲਿਸ ਪ੍ਰਸ਼ਾਸ਼ਨ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਉਸਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਉਸ ਦਾ ਕਰੀਬ 25 ਹਜ਼ਾਰ ਦਾ ਕੈਸ਼ ਨੌਜਵਾਨ ਲੁੱਟ ਕੇ ਲੈ ਗਏ।
ਉੱਥੇ ਇਸ ਸਬੰਧੀ ਜਾਂਚ ਪੁਲਿਸ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਬਰਨਾਲਾ ਦੇ ਬੱਸ ਸਟੈਂਡ ਵਿੱਚ ਫ਼ਰੀਦਕੋਟ ਡੀਪੂ ਦੀ ਬੱਸ ਦੇ ਕੰਡਕਟਰ ਅਤੇ ਬੱਸ ਦੀਆਂ ਸਵਾਰੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ। ਜਿਸ ਵਿੱਚ ਬੱਸ ਦਾ ਕੰਡਕਟਰ ਜ਼ਖ਼ਮੀ ਹੋਣ ਕਰਕੇ ਹਸਪਤਾਲ ਦਾਖ਼ਲ ਹੈ। ਪੁਲਿਸ ਦੀ ਟੀਮ ਕੰਡਕਟਰ ਦੇ ਬਿਆਨ ਦਰਜ਼ ਕਰਨ ਹਸਪਤਾਲ ਗਈ ਸੀ, ਉਨ੍ਹਾਂ ਨੇ ਆਪਣੀ ਜੱਥੇਬੰਦੀ ਨਾਲ ਸੰਪਰਕ ਕਰਕੇ ਬਿਆਨ ਦਰਜ਼ ਕਰਵਾਉਣ ਦੀ ਗੱਲ ਆਖੀ ਹੈ। ਉੱਥੇ ਉਨ੍ਹਾਂ ਬੱਸ ਕੰਡਕਟਰ ਵਲੋਂ ਲਗਾਏ ਲੁੱਟ ਦੇ ਇਲਜ਼ਾਮ ਸਬੰਧੀ ਪੁਲਿਸ ਅਧਿਕਾਰੀ ਨੇ ਸਿਰੇ ਤੋਂ ਨਾਕਾਰਦਿਆਂ ਕਿਹਾ ਕਿ ਕੰਡਕਟਰ ਦਾ ਸਵਾਰੀਆਂ ਨਾਲ ਸਿਰਫ਼ ਝਗੜਾ ਹੋਇਆ ਹੈ, ਜਦ ਕਿ ਲੁੱਟ ਦੀ ਕੋਈ ਵਾਰਦਾਤ ਨਹੀਂ ਹੋਈ।