ETV Bharat / state

ਲੁਧਿਆਣਾ ਸਿਵਲ ਹਸਪਤਾਲ ਵਿੱਚ ਲਾਸ਼ ਨਾਲ ਮਰੀਜ਼ ਨੂੰ ਬੈਡ ਉੱਤੇ ਪਾਏ ਜਾਣ ਦਾ ਮਾਮਲਾ, ਸਿਵਲ ਸਰਜਨ ਨੇ ਇਨਕੁਆਇਰੀ ਦੇ ਦਿੱਤੇ ਆਦੇਸ਼ - patient on bed with dead body - PATIENT ON BED WITH DEAD BODY

ਲੁਧਿਆਣਾ ਸਿਵਲ ਹਸਪਤਾਲ ਵਿੱਚ ਲਾਸ਼ ਨਾਲ ਮਰੀਜ਼ ਨੂੰ ਬੈਡ ਉੱਤੇ ਪਾਏ ਜਾਣ ਮਾਮਲਾ ਹੁਣ ਭਖਦਾ ਨਜ਼ਰ ਆ ਰਿਹਾ ਹੈ। ਜ਼ਿਲ੍ਹਾ ਲੁਧਿਆਣਾ ਸਿਵਲ ਸਰਜਨ ਨੇ ਇਨਕੁਆਇਰੀ ਦੇ ਦਿੱਤੇ ਆਦੇਸ਼ ਦਿੰਦਿਆਂ ਕਿਹਾ ਹੈ ਕਿ ਸਖ਼ਤ ਕਾਰਵਾਈ ਕੀਤੀ ਜਾਵੇਗੀ।

The case of a patient being found on a bed with a dead body
ਲਾਸ਼ ਨਾਲ ਮਰੀਜ਼ ਨੂੰ ਬੈਡ ਉੱਤੇ ਪਾਏ ਜਾਣ ਦਾ ਮਾਮਲਾ
author img

By ETV Bharat Punjabi Team

Published : Apr 15, 2024, 4:00 PM IST

ਸਿਵਲ ਸਰਜਨ ਦਾ ਬਿਆਨ

ਲੁਧਿਆਣਾ: ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਡੈੱਡ ਬਾਡੀ ਨਾਲ ਇੱਕ ਬੈੱਡ ਉੱਤੇ ਮਰਜ਼ੀ ਨੂੰ ਪਾਇਆ ਗਿਆ ਅਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਵਾਇਰਲ ਹੇੋ ਗਈ। ਮਾਮਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਪੋਸਟ ਸਾਂਝੀ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਇਸ ਪੋਸਟ ਰਾਹੀਂ ਘੇਰਿਆ। ਮਾਮਲੇ ਵਿੱਚ ਹੁਣ ਲੁਧਿਆਣਾ ਦੇ ਸਿਵਲ ਸਰਜਨ ਨੇ ਸਫਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਵੱਲੋਂ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਵਲ ਸਰਜਨ ਲੁਧਿਆਣਾ ਨੇ ਜਾਂਚ ਦੇ ਦਿੱਤੇ ਆਦੇਸ਼ ਦਿੰਦਿਆਂ ਕਿਹਾ ਕਿ ਦੋ ਘੰਟੇ ਲਾਸ਼ ਮੋਰਚਰੀ ਵਿੱਚ ਸ਼ਿਫਟ ਨਹੀਂ ਕੀਤੀ ਗਈ ਜੋ ਕਿ ਵੱਡੀ ਲਾਪਰਵਾਹੀ ਹੈ। ਇਸ ਵੱਡੀ ਅਣਗਹਿਲੀ ਕਰਨ ਵਾਲੇ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮਰੀਜ਼ ਦੇ ਬੈੱਡ ਉੱਤੇ ਪਈ ਰਹੀ ਲਾਸ਼: ਜਾਣਕਾਰੀ ਮੁਤਾਬਿਕ ਬਜ਼ੁਰਗ ਨੂੰ ਇੱਕ ਦਿਨ ਪਹਿਲਾਂ ਹੀ ਐਬੂਲੈਂਸ ਦੇ ਰਾਹੀ ਹਸਪਤਾਲ ਲਿਆਂਦਾ ਗਿਆ ਸੀ ਅਤੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿੱਥੇ ਪਹਿਲਾਂ ਹੀ ਸੁਨੀਲ ਨਾਮ ਦਾ ਇੱਕ ਮਰੀਜ਼ ਵੀ ਦਾਖਲ ਸੀ ਅਤੇ ਸਿਹਤ ਕਰਮਚਾਰੀਆਂ ਨੇ ਬੈਡ ਦੀ ਕਮੀ ਹੋਣ ਕਰਕੇ ਸੁਨੀਲ ਦੇ ਨਾਲ ਹੀ ਬਜ਼ੁਰਗ ਨੂੰ ਵੀ ਲਿਟਾ ਦਿੱਤਾ ਅਤੇ ਕੁੱਝ ਘੰਟੇ ਬਾਅਦ ਹੀ ਬਜ਼ੁਰਗ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕਿਸੇ ਨੇ ਵੀ ਖਿਆਲ ਨਹੀਂ ਕੀਤਾ ਅਤੇ ਪੂਰੀ ਰਾਤ ਲਾਸ਼ ਮਰੀਜ਼ ਸੁਨੀਲ ਦੇ ਬੈੱਡ ਉੱਤੇ ਪਈ ਰਹੀ ਅਤੇ ਸਵੇਰੇ ਆਕੇ ਹੀ ਉਸ ਦੀ ਲਾਸ਼ ਨੂੰ ਉੱਥੋਂ ਹਟਾਇਆ ਗਿਆ।

ਡਿਪਟੀ ਕਮਿਸ਼ਨਰ ਵੱਲੋਂ ਮੰਗੀ ਗਈ ਰਿਪੋਰਟ: ਗੰਭੀਰ ਹਾਲਤ ਵਿੱਚ ਭਰਤੀ ਕਰਵਾਏ ਗਏ ਮਰੀਜ਼ਾਂ ਦੀ ਰੂਟੀਨ ਚੈਕਿੰਗ ਦੇ ਲਈ ਡਿਊਟੀ ਸਿਹਤ ਕਰਮਚਾਰੀਆਂ ਦੀ ਹੁੰਦੀ ਹੈ ਪਰ ਇਸ ਦੇ ਬਾਵਜੂਦ ਕੋਈ ਬਜ਼ੁਰਗ ਦੀ ਖਬਰ ਲੈਣ ਲਈ ਨਹੀਂ ਆਇਆ। ਇਸ ਸਬੰਧੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਵੱਲੋਂ ਵੀ ਰਿਪੋਰਟ ਮੰਗੀ ਗਈ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਦੀ ਇਹ ਪਹਿਲੀ ਅਣਗਹਿਲੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.