ETV Bharat / state

ਕਿਸਾਨ ਅੰਦੋਲਨ ਉੱਤੇ ਭਾਜਪਾ ਨੇ ਲਾਇਆ ਇਲਜ਼ਾਮ, ਕਿਹਾ- ਪੀਐੱਮ ਮੋਦੀ ਦੀ ਲੋਕਪ੍ਰਿਯਤਾ ਨੂੰ ਢਾਹ ਲਾਉਣ ਲਈ ਕੀਤੀ ਜਾ ਰਹੀ ਸਾਜ਼ਿਸ਼

author img

By ETV Bharat Punjabi Team

Published : Feb 15, 2024, 12:54 PM IST

ਹੱਕੀ ਮੰਗਾਂ ਨੂੰ ਲੈਕੇ ਭਾਵੇਂ ਪੰਜਾਬ-ਹਰਿਆਣਾ ਦੇ ਬਾਰਡਰਾਂ ਉੱਤੇ ਕਿਸਾਨ ਜੱਦੋ-ਜਹਿਦ ਕਰ ਰਹੇ ਹਨ, ਪਰ ਇਸ ਵਿਚਾਲੇ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਟਾਰਗੇਟ ਕੀਤਾ ਹੈ। ਉਨ੍ਹਾਂ ਨੇ ਐੱਕਸ ਉੱਤੇ ਇੱਕ ਵੀਡੀਓ ਪੋਸਟ ਰਾਹੀਂ ਕਿਸਾਨ ਆਗੂਆਂ ਉੱਤੇ ਗੰਭੀਰ ਇਲਜ਼ਾਮ ਲਾਏ ਹਨ।

conspiracy against PM Modi
ਕਿਸਾਨ ਅੰਦੋਲਨ ਉੱਤੇ ਭਾਜਪਾ ਨੇ ਲਾਇਆ ਇਲਜ਼ਾਮ

ਚੰਡੀਗੜ੍ਹ: ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਵੀਡੀਓ ਸਾਂਝੀ ਕਰਦਿਆਂ ਇਲਜ਼ਾਮ ਲਾਇਆ ਕਿ ਕਾਂਗਰਸ ਅਤੇ ਖੱਬੇ ਪੱਖੀਆਂ ਨੇ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਦੇਸ਼ ਦੇ ਹਾਲਾਤ ਵਿਗਾੜਨੇ ਸ਼ੁਰੂ ਕਰ ਦਿੱਤੇ ਹਨ।

ਭਾਜਪਾ ਆਗੂ ਨੇ ਕਿਸਾਨਾਂ ਨੂੰ ਕੀਤਾ ਟਾਰਗੇਟ: ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟ ਫਾਰਮ ਐਕਸ ਉੱਤੇ ਵੀਡੀਓ ਪੋਸਟ ਕਰਦਿਆਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਅਖੌਤੀ ਕਿਸਾਨ ਲਹਿਰ ਦਾ ਨਾ ਦਿੰਦਿਆ ਟਾਰਗੇਟ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰਾਮ ਮੰਦਰ ਦੇ ਕਾਰਨ ਮੋਦੀ ਦਾ ਗ੍ਰਾਫ ਕਾਫੀ ਉੱਪਰ ਗਿਆ ਹੈ। ਉਸ ਨੂੰ ਹੇਠਾਂ ਲਿਆਉਣ ਲਈ ਹੀ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਚੋਣਾਂ ਆਉਂਦੇ ਹੀ ਇਹ ਅੰਦੋਲਨ ਵੀ ਖਤਮ ਹੋ ਜਾਵੇਗਾ।

@INCIndia ਅਤੇ ਆਮ ਚੋਣਾਂ ਤੋਂ ਪਹਿਲਾਂ ਦੇਸ਼ ਦੇ ਹਾਲਾਤ ਖ਼ਰਾਬ ਕਰਨ ਲਈ ਖੱਬੇਪੱਖੀਆਂ ਵੱਲੋਂ ਸ਼ੁਰੂ ਕੀਤੇ ਅਖੌਤੀ ਕਿਸਾਨ ਅੰਦੋਲਨ ਦਾ ਸੱਚ ਸਾਹਮਣੇ ਆਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਰਾਮ ਮੰਦਰ ਦੇ ਕਾਰਨ ਮੋਦੀ ਦਾ ਗ੍ਰਾਫ ਕਾਫੀ ਉੱਪਰ ਗਿਆ ਹੈ। ਉਸ ਨੂੰ ਹੇਠਾਂ ਲਿਆਉਣ ਲਈ ਹੀ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਹ ਅੰਦੋਲਨ ਵੀ ਚੋਣਾਂ ਆਉਂਦੇ ਹੀ ਖਤਮ ਹੋ ਜਾਵੇਗਾ।..ਅਰੁਣ ਸੂਦ, ਭਾਜਪਾ ਆਗੂ

ਅੱਜ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ: ਦੱਸ ਦਈਏ ਕਿਸਾਨ ਅੰਦੋਲਨ ਦਾ ਅੱਜ ਤੀਜੇ ਦਿਨ ਹੈ ਅਤੇ ਬੀਤੇ ਦਿਨ ਰਾਜਪੁਰਾ 'ਚ ਕਿਸਾਨਾਂ ਜੱਥੇਬੰਦੀਆਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ 'ਚ ਕਿਸਾਨ ਆਗੂਆਂ ਨੇ ਆਖਿਆ ਕਿ ਉਨ੍ਹਾਂ ਨੂੰ ਕੇਂਦਰ ਵੱਲੋਂ ਤੀਜੇ ਗੇੜ ਦੀ ਮੀਟਿੰਗ ਲਈ ਸੱਦਾ ਆਇਆ ਹੈ। ਇਹ ਮੀਟਿੰਗ ਅੱਜ ਯਾਨੀ ਕਿ 15 ਫ਼ਰਵਰੀ ਨੂੰ ਚੰਡੀਗੜ੍ਹ 'ਚ ਕੇਂਦਰ ਦੇ ਮੰਤਰੀਆਂ ਨਾਲ ਕਿਸਾਨ ਕਰਨਗੇ। ਕਿਸਾਨਾਂ ਨੇ ਕਿਹਾ ਕਿ ਇਸ ਵਾਰ ਕੋਈ ਵੀ ਝੂਠੀ ਤਸੱਲੀ ਜਾਂ ਵਾਅਦਾ ਲੈਕੇ ਉਹ ਵਾਪਿਸ ਨਹੀਂ ਪਰਤਣਗੇ । ਉਨ੍ਹਾਂ ਕਿਹਾ ਕਿ ਇਸ ਵਾਰ ਉਹ ਮੰਗਾਂ ਮਨਵਾ ਕੇ ਹੀ ਘਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.