ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਅਤੇ ਚੋਰਾਂ ਦੇ ਹੌਸਲੇ ਵੀ ਬੁਲੰਦ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਚੋਰਾਂ ਨੂੰ ਪੁਲਿਸ ਦਾ ਡਰ-ਭੈਅ ਹੀ ਨਾ ਹੋਵੇ।
ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਹਕੀਮਾਂ ਗੇਟ ਨਜ਼ਦੀਕ ਫਤਹਿ ਸਿੰਘ ਕਲੋਨੀ ਦੇ ਇਲਾਕੇ ਦਾ ਹੈ, ਜਿੱਥੇ 11 ਮਾਰਚ ਦੀ ਰਾਤ ਨੂੰ ਦੋ ਚੋਰਾਂ ਵੱਲੋਂ ਆਟੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਆਟੋ ਮਾਲਕ ਨੇ ਬਹੁਤ ਹੀ ਹਿੰਮਤ ਨਾਲ ਖੁਦ ਹੀ ਇਹਨਾਂ ਚੋਰਾਂ ਦੀ ਭਾਲ ਕਰ ਲਈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਆਟੋ ਮਾਲਕ ਨੇ ਬਿਨ੍ਹਾਂ ਪੁਲਿਸ ਦੀ ਮਦਦ ਲਏ ਚੋਰਾਂ ਨੂੰ ਟਰੇਸ ਕੀਤਾ। ਇਸ ਸੰਬੰਧੀ ਆਟੋਮਾਲਕ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦਾ ਅਪਰੇਸ਼ਨ ਕਰਵਾਉਣ ਲਈ ਲਈ ਉੱਤਰ ਪ੍ਰਦੇਸ਼ ਵਿੱਚ ਗਿਆ ਹੋਇਆ ਸੀ ਅਤੇ ਪਿੱਛੋਂ ਪਰਿਵਾਰਿਕ ਮੈਂਬਰਾਂ ਦਾ ਫੋਨ ਆਇਆ ਕਿ ਉਹਨਾਂ ਦਾ ਆਟੋ ਚੋਰੀ ਹੋ ਗਿਆ ਹੈ, ਜਿਸ ਤੋਂ ਬਾਅਦ ਉਸ ਵਾਪਸ ਅੰਮ੍ਰਿਤਸਰ ਪਹੁੰਚਿਆ ਅਤੇ ਉਸ ਨੇ ਬਹੁਤ ਹੀ ਮੁਸ਼ਕਿਲ ਅਤੇ ਹਿੰਮਤ ਨਾਲ ਖੁਦ ਹੀ ਇਹਨਾਂ ਚੋਰਾਂ ਨੂੰ ਟਰੇਸ ਕਰ ਲਿਆ।
ਇਸ ਸੰਬੰਧੀ ਆਟੋਮਾਲਕ ਨੇ ਅੱਗੇ ਦੱਸਿਆ ਕਿ ਸਭ ਤੋਂ ਪਹਿਲਾਂ ਮੈਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਪਰ ਪੁਲਿਸ ਨੇ ਇਸ ਸੰਬੰਧੀ ਕੋਈ ਖਾਸ ਮਦਦ ਨਹੀਂ ਕੀਤੀ ਅਤੇ ਬਾਅਦ ਵਿੱਚ ਮੈਂ ਖੁਦ ਹੀ ਸੀਸੀਟੀਵੀ ਦੀ ਮਦਦ ਨਾਲ ਚੋਰਾਂ ਦੀ ਭਾਲ ਕਰ ਲਈ। ਹੁਣ ਇਹਨਾਂ ਚੋਰਾਂ ਨੂੰ ਪੁਲਿਸ ਹਵਾਲੇ ਕੀਤਾ ਜਾਵੇਗਾ।
ਆਟੋ ਮਾਲਕ ਨੇ ਦੱਸਿਆ ਕਿ ਉਸਨੇ ਬੜੀ ਹੀ ਮੁਸ਼ਕਿਲ ਦੇ ਨਾਲ ਡੇਢ ਲੱਖ ਰੁਪਏ ਦੀ ਕੀਮਤ ਦਾ ਆਟੋ ਖਰੀਦਿਆ ਸੀ, ਜਿਸ ਨੂੰ ਚਲਾ ਕੇ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦਾ ਆਟੋ ਉਸਨੂੰ ਵਾਪਸ ਦਵਾਇਆ ਜਾਵੇ ਤਾਂ ਜੋ ਉਹ ਆਟੋ ਚਲਾ ਕੇ ਫਿਰ ਤੋਂ ਪਹਿਲਾਂ ਵਾਂਗ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ।
- ਨਿੱਕੇ ਮੂਸੇਵਾਲੇ ਦੀ ਹੋਈ ਮੂਸਾ ਹਵੇਲੀ ਵਿੱਚ ਐਂਟਰੀ ਤੇ ਪਰਿਵਾਰ ਪੁੱਤ ਨੂੰ ਲੈਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਹੋਇਆ ਨਤਮਸਤਕ - Entry into the Musa Haveli
- ਸੰਗਰੂਰ ਨਕਲੀ ਸ਼ਰਾਬ ਮਾਮਲੇ ਦੀ ਜਾਂਚ ਲਈ ਪੰਜਾਬ ਪੁਲਿਸ ਵੱਲੋਂ 4 ਮੈਂਬਰੀ ਐਸ.ਆਈ.ਟੀ. ਦਾ ਗਠਨ - Sangrur Hootch Tragedy Update
- ਬੱਸ ਰੋਕਣ ਨੂੰ ਲੈਕੇ ਪਿੰਡ ਵੜਿੰਗ 'ਚ ਰੋਡਵੇਜ਼ ਡਰਾਈਵਰਾਂ ਅਤੇ ਸਵਾਰੀਆਂ 'ਚ ਹੋਈ ਬਹਿਸ, ਕੀਤਾ ਚੱਕਾ ਜਾਮ - Punjab roadways chakka jaam
ਦੂਜੇ ਪਾਸੇ ਇਸ ਮਾਮਲੇ 'ਚ ਕਾਬੂ ਕੀਤੇ ਚੋਰ ਨੇ ਇਹ ਮੰਨਿਆ ਕਿ ਉਸ ਵੱਲੋਂ ਆਟੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਉਸ ਦੇ ਨਾਲ ਇੱਕ ਹੋਰ ਸਾਥੀ ਵੀ ਸੀ, ਉਹਨਾਂ ਵੱਲੋਂ ਆਟੋ ਚੋਰੀ ਕਰਕੇ ਨਜ਼ਦੀਕ ਹੀ ਇੱਕ ਕਵਾੜੀ ਵਾਲੇ ਵਿਅਕਤੀ ਨੂੰ ਆਟੋ ਵੇਚਿਆ ਗਿਆ ਸੀ।