ਫਰੀਦਕੋਟ: ਫਰੀਦਕੋਟ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਆਲ ਪੰਜਾਬ ਆਂਗਣਵਾੜੀ ਵਰਕਰ ਯੁਨੀਅਨ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦੇ ਬਾਹਰ ਧਰਨਾਂ ਲਗਾ ਕੇ ਭੁੱਖ ਹੜਤਾਲ ਕੀਤੀ ਗਈ ਅਤੇ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਚੌਪਿਹਰਾ ਸਾਹਿਬ ਦੇ ਪਾਠ ਕੀਤੇ ਗਏ।
'ਆਂਗਣਵਾੜੀ ਵਰਕਰਾਂ ਨਾਲ ਪੰਜਾਬ ਸਰਕਾਰ ਕਰ ਰਹੀ ਧੱਕੇਸਾਹੀ' : ਇਸ ਮੌਕੇ ਗੱਲਬਾਤ ਕਰਦਿਆ ਯੂਨੀਅਨ ਦੇ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਨਾਲ ਪੰਜਾਬ ਸਰਕਾਰ ਧੱਕੇਸਾਹੀ ਕਰ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਕਈ ਮਹੀਨਿਆ ਤੋਂ ਆਗਣਵਾੜੀ ਵਰਕਰਾਂ ਨੂੰ ਮਾਣ ਭੱਤਾ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ, ਆਗਣਵਾੜੀ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਖੁਰਾਕ ਵਿਚ ਘਪਲੇਬਾਜੀ ਹੋ ਰਹੀ ਹੈ ਅਤੇ ਅਜਿਹਾ ਸਮਾਨ ਭੇਜਿਆ ਜਾ ਰਿਹਾ ਹੈ, ਜਿਸ ਨੂੰ ਪਸ਼ੂ ਵੀ ਨਾਂ ਖਾਣ।
'ਆਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦੇਣ ਦਰਜਾ' ਉਹਨਾਂ ਕਿਹਾ ਕਿ ਨਾਲ ਸਰਕਾਰ ਨੇ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਸਕੂਲਾਂ ਵਿਚ ਦਾਖਲਾ ਦੇ ਦਿੱਤਾ ਹੈ। ਜਿਸ ਕਾਰਨ ਆਗਣਵਾੜੀਆ ਵਿਚ ਬੱਚਿਆ ਦੀ ਸੰਖਿਆ ਘੱਟ ਗਈ ਹੈ। ਉਹਨਾਂ ਕਿਹਾ ਕਿ ਆਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦੇਣ, ਰੁਕਿਆ ਮਾਣ ਭੱਤਾ ਜਾਰੀ ਕਰਵਾਉਣ ਸਮੇਤ ਕਈ ਅਹਿਮ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਲਗਾਤਾਰ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਦੇ ਮੰਤਰੀ ਨਾਲ ਗੱਲਬਾਤ ਦਾ ਸਮਾਂ ਮੰਗਿਆ ਜਾ ਰਿਹਾ ਪਰ ਸਰਕਾਰ ਵੱਲੋਂ ਲਗਾਤਾਰ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ।
ਜਿਸ ਦੇ ਚਲਦੇ ਹੁਣ ਉਹਨਾਂ ਵੱਲੋਂ ਇਹ ਸੰਘਰਸ਼ ਵਿੱਢਿਆ ਗਿਆ ਹੈ, ਜੋ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਹਨਾਂ ਦੀਆ ਮੰਗਾਂ ਨਹੀਂ ਮੰਨ ਲੈਂਦੀ। ਉਹਨਾਂ ਐਲਾਨ ਕੀਤਾ ਕਿ ਜਿੰਨ੍ਹਾਂ ਚਿਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾਂ ਚਿਰ ਹਰ ਐਤਾਵਾਰ ਉਹਨਾਂ ਦੀ ਯੂਨੀਅਨ ਵੱਲੋਂ ਏਥੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਉੱਥੇ ਬੈਠ ਕੇ ਭੁੱਖ ਹੜਤਾਲ ਦੇ ਨਾਲ ਨਾਲ ਚੌਪਿਹਰਾ ਸਾਹਿਬ ਦੇ ਪਾਠ ਕੀਤੇ ਜਾਣਗੇ ।
'ਮਰਦ ਪੁਲਿਸ ਮੁਲਾਜਮਾਂ ਬਾਹਾਂ ਤੋਂ ਫੜ੍ਹ ਕੇ ਕੀਤੀ ਖਿੱਚਧੂਹ' : ਇਸ ਮੌਕੇ ਯੂਨੀਅਨ ਦੀ ਪ੍ਰਧਾਂਨ ਹਰਗੋਬਿੰਦ ਕੌਰ ਨੇ ਫਰੀਦਕੋਟ ਪੁਲਿਸ ਦੇ ਇਕ ਡੀਐਸਪੀ ਪੱਧਰ ਦੇ ਅਧਿਕਾਰੀ ਤੇ ਮਾੜਾ ਵਰਤਾਓ ਕਰਨ ਦੇ ਇਲਜਾਂਮ ਵੀ ਲਗਾਏ ਗਏ । ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਚੁੱਕਣ ਲਈ ਆਪਣੇ ਮਰਦ ਪੁਲਿਸ ਮੁਲਾਜਮਾਂ ਨੂੰ ਕਿਹਾ ਜਿੰਨ੍ਹਾਂ ਨੇ ਉਸ ਦੀਆ ਬਾਹਾਂ ਫੜ੍ਹ ਕੇ ਉਸ ਦੀ ਖਿੱਚਧੂਹ ਕੀਤੀ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਪੂਰੀ ਕਲੌਨੀ ਨੂੰ ਘੇਰਿਆ ਹੋਇਆ ਹੈ ਅਤੇ ਆਂਗਣਵਾੜੀ ਵਰਕਰਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਜਿੰਨਾਂ ਚਿਰ ਉਹਨਾਂ ਦੀਆ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਦਾ ਸੰਘਰਸ਼ ਇਸੇ ਤਰਾਂ ਜਾਰੀ ਰਹੇਗਾ।
- ਅੰਮ੍ਰਿਤਸਰ ਦੇ ਲੋਕਾਂ ਨੇ ਇੰਪਰੂਵਮੈਂਟ ਟਰੱਸਟ ਤੇ ਸਰਕਾਰ ਖਿਲਾਫ਼ ਕੀਤਾ ਰੋਸ਼ ਪ੍ਰਦਰਸ਼ਨ, ਕਿਹਾ- ਅਸੀਂ ਹਾਈਕੋਰਟ 'ਚ ਰਿੱਟ ਕਰਾਂਗੇ ਦਾਇਰ - Amritsar News
- ਕੈਬਨਿਟ ਮੰਤਰੀ ਨੇ CDPO ਦਫ਼ਤਰ 'ਚ ਮਾਰਿਆ ਛਾਪਾ, ਆਂਗਨਵਾੜੀ ਸੈਂਟਰਾਂ 'ਚ ਭੇਜੀ ਜਾਣ ਵਾਲੀ ਖੁਰਾਕ ਦੀ ਕੀਤੀ ਜਾਂਚ - Cabinet Minister Baljit Kaur
- ਜੰਡਿਆਲਾ ਗੁਰੂ ਦੇ ਪਿੰਡ ਮੈਣੀਆਂ 'ਚ ਚੱਲੀਆਂ ਗੋਲੀਆਂ, ਦੋ ਲੋਕ ਗੰਭੀਰ ਜ਼ਖਮੀ, ਪਿੰਡ ਦੇ ਸਰਪੰਚ 'ਤੇ ਲੱਗੇ ਇਲਜ਼ਾਮ - Firing in jandiala guru