ਲੁਧਿਆਣਾ: ਪੁਲਿਸ ਨੇ ਕਾਰੋਬਾਰੀ ਕੋਲੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਹਨਾਂ ਮੁਲਜ਼ਮਾਂ ਕੋਲੋਂ ਇੱਕ 9 ਐਮਐਮ ਪਿਸਟਲ ਅਤੇ ਇੱਕ ਫੋਰਚੂਨਰ ਗੱਡੀ ਵੀ ਬਰਾਮਦ ਕੀਤੀ ਹੈ। ਇਹਨਾਂ ਮੁਲਜ਼ਮਾਂ ਦਾ ਇੱਕ ਸਾਥੀ ਮਨੀਲਾ ਵਿੱਚ ਹੈ ਜੋ ਇਹਨਾਂ ਵਿੱਚੋਂ ਹੀ ਇੱਕ ਨੌਜਵਾਨ ਦੇ ਤਾਏ ਦਾ ਲੜਕਾ ਹੈ। ਪੁਲਿਸ ਨੇ ਦੱਸਿਆ ਕਿ ਇਹ ਰੇਕੀ ਕਰਕੇ ਕਾਰੋਬਾਰੀਆਂ ਨੂੰ ਫਿਰੋਤੀ ਲਈ ਸ਼ਿਕਾਰ ਬਣਾਉਂਦੇ ਸਨ।
3 ਕਰੋੜ ਰੁਪਏ ਦੀ ਫਿਰੋਤੀ ਮੰਗੀ: ਇਸ ਬਾਬਤ ਜੁਆਇੰਟ ਕਮਿਸ਼ਨਰ ਗੁਰਪ੍ਰੀਤ ਕੌਰ ਪੂਰੇਵਾਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨਾਂ ਕਿਹਾ ਕਿ ਮੁਲਜ਼ਮ ਮੁੱਲਾਪੁਰ ਅਤੇ ਜਗਰਾਓਂ ਇਲਾਕੇ ਦੇ ਨਾਲ ਸੰਬੰਧ ਰੱਖਦੇ ਹਨ ਅਤੇ ਇਹਨਾਂ ਵੱਲੋਂ ਪਹਿਲਾਂ ਵੀ ਡਾਕਟਰ ਦਮਨ ਮੱਕੜ ਕੋਲੋਂ ਇੱਕ ਕਰੋੜ ਰੁਪਏ ਦੀ ਫਿਰੋਤੀ ਮੰਗ ਗਈ ਸੀ। ਹੁਣ ਵੀ ਬੀ ਆਰ ਐਸ ਨਗਰ ਦੇ ਕਾਰੋਬਾਰੀ ਕੋਲੋਂ 3 ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਹੈ। ਜਿਸ ਬਾਬਤ ਥਾਣਾ ਸਰਾਭਾ ਨਗਰ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ। ਉੱਧਰ ਸਾਈਬਰ ਸੈੱਲ ਦੀ ਮਦਦ ਦੇ ਨਾਲ ਇਸ ਮਸਲੇ ਵਿੱਚ ਟੀਮਾਂ ਦਾ ਗਠਨ ਕਰਕੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਮੁਲਜ਼ਮਾਂ ਨੇ ਜਿਸ ਨੰਬਰ ਤੋਂ ਕਾਲ ਕੀਤੀ ਸੀ ਉਹ ਮਨੀਲਾ ਵਿੱਚ ਬੈਠੇ ਇਹਨਾਂ ਦੇ ਤਾਏ ਦਾ ਲੜਕਾ ਹੈ।
- ਮਰਹੂਮ ਮੂਸੇਵਾਲਾ ਦੇ ਪਿਤਾ ਨੇ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ, ਕਿਹਾ-'ਆਪ' ਦੇ ਉਮੀਦਵਾਰਾਂ ਤੋਂ ਸਿੱਧੂ ਦੇ ਇਨਸਾਫ ਸਬੰਧੀ ਪੁੱਛੋ ਸਵਾਲ - Balkaur Singh Appealed fans
- ਭਾਜਪਾ ਉਮੀਦਵਾਰ ਦਾ ਵਿਰੋਧ ਕਰਨ ਪਹੁੰਚੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਈ ਧੱਕਾ-ਮੁੱਕੀ - farmers and police Clashes broke
- 'ਆਪ' ਦੇ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਨੇ ਭਰਿਆ ਜਿੱਤ ਦਾ ਹੁੰਗਾਰਾ, ਕਿਹਾ-ਲੋਕਾਂ 'ਚ 'ਆਪ' ਲਈ ਪੂਰਾ ਉਤਸ਼ਾਹ, ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਰਹੇਗੀ ਜਾਰੀ - Ashok Parashar claimed victory
ਹੋਰ ਖੁਲਾਸੇ ਹੋਣ ਦੀ ਉਮੀਦ: ਜੁਆਇੰਟ ਕਮਿਸ਼ਨਰ ਗੁਰਪ੍ਰੀਤ ਕੌਰ ਪੁਰੇਵਾਲ ਨੇ ਕਿਹਾ ਕਿ ਇਹ ਪਰਿਵਾਰ ਦੀ ਰੇਕੀ ਕਰਕੇ ਉਹਨਾਂ ਦੀਆਂ ਫੋਟੋਆਂ ਖਿੱਚ ਕੇ ਬਾਹਰ ਭੇਜਦੇ ਸਨ। ਇਨ੍ਹਾਂ ਮੁਲਜ਼ਮਾਂ ਨੇ ਕਾਰੋਬਾਰੀ ਤੋਂ ਰੰਗਦਾਰੀ ਲਈ ਮੰਗ ਕੀਤੀ ਸੀ। ਦੋਨਾਂ ਮੁਲਜ਼ਮਾਂ ਕੋਲੋਂ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ ਅਤੇ ਮੁਲਜ਼ਮ ਉਸ ਦਾ ਲਾਈਸੰਸ ਵੀ ਨਹੀਂ ਵਿਖਾ ਸਕੇ। ਪੁਲਿਸ ਮੁਤਾਬਿਕ ਮੁਲਜ਼ਮ ਹਿਸਟਰੀ ਸ਼ੀਟਰ ਹਨ ਅਤੇ ਲੁਧਿਆਣਾ ਵਿੱਚ ਹੀ ਇਨ੍ਹਾਂ ਉੱਤੇ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ। ਇਸ ਮਾਮਲੇ ਦੀ ਹੁਣ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।