ਅੰਮ੍ਰਿਤਸਰ: ਸ਼ਾਮ ਸਾਢੇ ਛੇ ਵਜੇ ਦੇ ਕਰੀਬ ਰੇਲਵੇ ਸਟੇਸ਼ਨ ਤੋਂ ਹਾਵੜਾ ਲਈ ਰਵਾਨਾ ਹੋਈ ਹਾਵੜਾ ਮੇਲ ਐਕਸਪ੍ਰੈਸ ਜਦੋਂ ਜੌੜਾ ਫਾਟਕ ਨੇੜੇ ਪੁੱਜੀ ਤਾਂ ਇਕ ਬੋਗੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੇ ਤੁਰੰਤ ਬਾਅਦ ਬੋਗੀ 'ਚੋਂ ਧੂੰਆਂ ਨਿਕਲਦਾ ਦੇਖ ਯਾਤਰੀਆਂ ਨੇ ਤੁਰੰਤ ਚੇਨ ਖਿੱਚ ਕੇ ਟਰੇਨ ਨੂੰ ਰੋਕ ਲਿਆ। ਇਸ ਤੋਂ ਤੁਰੰਤ ਬਾਅਦ ਯਾਤਰੀਆਂ ਵਿਚ ਵੀ ਹਫੜਾ-ਦਫੜੀ ਮਚ ਗਈ ਅਤੇ ਯਾਤਰੀਆਂ ਨੇ ਟਰੇਨ ਵਿੱਚੋਂ ਬਾਹਰ ਨਿੱਕਲਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਸ਼ਨੀਵਾਰ ਸ਼ਾਮ 6:30 ਵਜੇ ਦੀ ਹੈ।
ਹਾਵੜਾ ਮੇਲ (13006) ਰੇਲਗੱਡੀ ਜਦੋਂ ਰੇਲਵੇ ਸਟੇਸ਼ਨ ਤੋਂ ਹਾਵੜਾ ਲਈ ਰਵਾਨਾ ਹੋਈ ਤਾਂ ਥੋੜ੍ਹੀ ਦੂਰੀ ’ਤੇ ਸਥਿਤ ਜੌੜਾ ਫਾਟਕ ਕੋਲ ਪੁੱਜੀ ਤਾਂ ਰੇਲਗੱਡੀ ਦੇ ਪਿਛਲੇ ਜਨਰਲ ਬੋਗੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਦੱਸੀ ਜਾ ਰਹੀ ਹੈ। ਜਦੋਂ ਟਰੇਨ ਫਾਟਕ ਦੇ ਕੋਲ ਰੁਕੀ ਤਾਂ ਯਾਤਰੀਆਂ ਨੇ ਟਰੇਨ 'ਚੋਂ ਬਾਹਰ ਆ ਕੇ ਟਰੇਨ ਦੇ ਅੰਦਰ ਲੱਗੇ ਅੱਗ ਬੁਝਾਊ ਯੰਤਰ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ।
ਦੱਸ ਦਈਏ ਕਿ ਅੱਗ ਕਾਰਨ ਹੋਈ ਹਫੜਾ-ਦਫੜੀ ਵਿਚ ਕੁਝ ਸਵਾਰੀਆਂ ਨੇ ਛਾਲ ਵੀ ਮਾਰੀ। ਇਸ ਵਿਚ ਇਕ ਔਰਤ ਸ਼ਾਂਤੀ ਦੇਵੀ ਵੀ ਜ਼ਖਮੀ ਹੋ ਗਈ। ਛਾਲ ਮਾਰਦੇ ਸਮੇਂ ਉਸਦੀ ਲੱਤ ਟੁੱਟ ਗਈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਟਰੇਨ ਦੇ ਬੋਗੀ 'ਚ ਲੱਗੀ ਅੱਗ ਨੂੰ ਬੁਝਾਉਣ ਤੋਂ ਬਾਅਦ ਇਸ ਨੂੰ ਵਾਪਸ ਭੇਜ ਦਿੱਤਾ ਗਿਆ। ਯਾਤਰੀਆਂ ਨੇ ਦੋਸ਼ ਲਾਇਆ ਕਿ ਰੇਲਵੇ ਅਧਿਕਾਰੀਆਂ ਦਾ ਰਵੱਈਆ ਠੀਕ ਨਹੀਂ ਹੈ। ਮਹਿਲਾ ਯਾਤਰੀ ਸ਼ਾਂਤੀ ਦੇਵੀ ਨੇ ਦੱਸਿਆ ਕਿ ਉਸ ਨੇ ਲਖਨਊ ਜਾਣਾ ਸੀ। ਰੇਲਗੱਡੀ ਨਿਰਧਾਰਿਤ ਸਮੇਂ 6.25 'ਤੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ।
- ਪੰਜਾਬ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਬਰਨਾਲਾ ਪੁਲਿਸ ਨੇ ਯੂਪੀ ਤੋਂ 4 ਮੁਲਜ਼ਮ ਕੀਤੇ ਗ੍ਰਿਫ਼ਤਾਰ, 4.25 ਨਸ਼ੀਲੀਆਂ ਗੋਲੀਆਂ ਬਰਾਮਦ - 4 drug suppliers arrested
- ਜਲੰਧਰ ਪੱਛਮੀ ਜ਼ਿਮਨੀ ਚੋਣਾਂ ਵਿੱਚ ਚੱਲਿਆ ਝਾੜੂ, ਮੰਤਰੀ ਕੁਲਦੀਪ ਧਾਲੀਵਾਲ ਦੇ ਪਰਿਵਾਰ ਨੇ ਵੰਡੇ ਲੱਡੂ - Aam Adami Party Celebrate victory
- ਅੰਮ੍ਰਿਤਸਰ ਦੇ ਪਿੰਡ ਬੋਹਲੀਆਂ ਦੀ ਦਲਜੀਤ ਕੌਰ ਨੇ ਆਪਣੇ ਘਰ ਨੂੰ ਬਣਾਇਆ ਅਜਿਹਾ ਕਿ ਹਰ ਵਾਤਾਵਰਨ ਪ੍ਰੇਮੀ ਦਾ ਮੋਹ ਲਿਆ ਮੰਨ - environment of the house
ਦਸ ਮਿੰਟ ਬਾਅਦ ਜਦੋਂ ਰੇਲਗੱਡੀ ਜੌੜਾ ਫਾਟਕ 'ਤੇ ਪਹੁੰਚੀ ਤਾਂ ਉਸ ਨੇ ਆਪਣੀ ਬੋਗੀ ਚੋਂ ਧੂੰਆਂ ਉੱਠਦਾ ਦੇਖਿਆ। ਇਸ ਦੌਰਾਨ ਧੂੰਆਂ ਵਧਦਾ ਰਿਹਾ ਅਤੇ ਪੂਰੀ ਬੋਗੀ ਧੂੰਏਂ ਨਾਲ ਭਰ ਗਈ। ਇਸ ਦੌਰਾਨ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕਈ ਯਾਤਰੀਆਂ ਨੇ ਚੱਲਦੀ ਟਰੇਨ ਤੋਂ ਛਾਲ ਵੀ ਮਾਰ ਦਿੱਤੀ। ਕੁਝ ਯਾਤਰੀਆਂ ਨੇ ਟਰੇਨ ਦੀ ਚੇਨ ਖਿੱਚ ਕੇ ਰੋਕ ਦਿੱਤੀ। ਜਦੋਂ ਟਰੇਨ ਰੁਕੀ ਤਾਂ ਟਰੇਨ ਦਾ ਗਾਰਡ ਅਤੇ ਟਰੇਨ 'ਚ ਤਾਇਨਾਤ ਲਾਈਟਿੰਗ ਕਰਮਚਾਰੀ ਉਥੇ ਪਹੁੰਚ ਗਏ। ਅੱਗ ਲੱਗਣ ਦੇ ਕਾਰਨਾਂ ਬਾਰੇ ਉਹ ਕੁਝ ਨਹੀਂ ਦੱਸ ਸਕੇ। ਯਾਤਰੀ ਸੁਨੀਤਾ ਦੇਵੀ ਨੇ ਦੱਸਿਆ ਕਿ ਔਰਤ ਦੀ ਲੱਤ ਟੁੱਟ ਗਈ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਯਾਤਰੀਆਂ ਦੀ ਸੁਰੱਖਿਆ ਜਾਂ ਉਨ੍ਹਾਂ ਦੇ ਜਾਨ-ਮਾਲ ਦੀ ਸੁਰੱਖਿਆ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ।