ਤਰਨਤਾਰਨ: ਤਰਨਤਾਰਨ ਦੇ ਪਿੰਡ ਸੰਗਤਪੁਰਾ ਵਿੱਚ ਵੀਰਵਾਰ ਨੂੰ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੇ ਲੈਂਟਰ ਦੀ ਸੇਵਾ ਚੱਲ ਰਹੀ ਸੀ। ਉਸੇ ਵੇਲ੍ਹੇ ਅਚਾਨਕ ਉਸਾਰੀ ਅਧੀਨ ਲੈਂਟਰ ਡਿੱਗ ਗਿਆ। ਇਸਦੇ ਮਲਬੇ ਹੇਠ ਆਉਣ ਨਾਲ ਅੱਧੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ, ਜਦਕਿ ਕਈਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਦੱਸ ਦਈਏ ਕਿ ਲੈਂਟਰ ਦੀ ਸੇਵਾ ਲਈ ਸਥਾਨਕ ਲੋਕਾਂ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਸੀ। ਅਚਾਨਕ ਲੈਂਟਰ ਹੇਠਾਂ ਡਿੱਗ ਗਿਆ।
13 ਵਿਅਕਤੀ ਮਲਬੇ ਹੇਠਾਂ ਦਬੇ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖਡੂਰ ਸਾਹਿਬ ਦੇ ਐਸਡੀਐਮ ਸਚਿਨ ਪਾਠਕ ਨੇ ਦੱਸਿਆ ਕਿ ਇਹ ਹਾਦਸਾ ਉਸ ਟਾਈਮ ਵਰਤਿਆ ਜਦੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਤੇ ਲੈਂਟਰ ਪੈ ਰਿਹਾ ਸੀ ਤਾਂ ਅਚਾਨਕ ਥੱਲਿਓਂ ਬੀਮ ਖਿਸਕਣ ਕਾਰਨ ਇਹ ਸਾਰੇ ਦਾ ਸਾਰਾ ਲੈਂਟਰ ਡਿੱਗ ਪਿਆ। ਇਸ ਉੱਪਰ ਕੰਮ ਕਰ ਰਹੇ ਕੁਝ ਵਿਅਕਤੀ ਅਤੇ ਥੱਲੇ ਕੰਮ ਕਰ ਰਹੇ 13 ਵਿਅਕਤੀ ਇਸਦੇ ਥੱਲੇ ਨੱਪੇ ਗਏ ਜਿੰਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢ ਲਿਆ ਗਿਆ ਹੈ ਅਤੇ ਪੰਜ ਵਿਅਕਤੀ ਜੋ ਕਿ ਗੰਭੀਰ ਕਾਫੀ ਗੰਭੀਰ ਹਨ।
ਜੇਸੀਬੀ ਮਸ਼ੀਨਾਂ ਦੇ ਨਾਲ ਲੈਂਟਰ ਦਾ ਸਰੀਆ ਚੁੱਕਿਆ: ਖਡੂਰ ਸਾਹਿਬ ਦੇ ਐਸਡੀਐਮ ਸਚਿਨ ਪਾਠਕ ਨੇ ਦੱਸਿਆ ਕਿ ਉਨਾਂ ਨੂੰ ਇਲਾਕੇ ਦੇ ਵੱਖ-ਵੱਖ ਹਸਪਤਾਲਾਂ ਵਿੱਚ ਸ਼ਿਫਟ ਕਰ ਦਿੱਤਾ ਹੈ ਅਤੇ ਜੋ ਵਿੱਚ ਸ਼ਿਫਟ ਕਰ ਦਿੱਤਾ ਹੈ ਅਤੇ ਜੋ ਮਮੂਲੀ ਜਖਮੀ ਹਨ। ਉਨ੍ਹਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਫਿਲਹਾਲ ਜੇਸੀਬੀ ਮਸ਼ੀਨਾਂ ਦੇ ਨਾਲ ਲੈਂਟਰ ਦਾ ਸਰੀਆ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਵਾਂ ਤੋਂ ਬਚਣ ਸਾਰੀ ਸਥਿਤੀ ਪ੍ਰਸ਼ਾਸਨ ਵੱਲੋਂ ਕੰਟਰੋਲ ਵਿੱਚ ਹੈ।
ਮਲਬੇ ਨੂੰ ਹਟਾਇਆ: ਉੱਧਰ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਪਰ ਚੰਗੀ ਗੱਲ ਇਹ ਹੈ ਕਿ ਇਨ੍ਹਾਂ ਚੋਂ ਕੋਈ ਵੀ ਜਿਆਦਾ ਗੰਭੀਰ ਤੌਰ 'ਤੇ ਜ਼ਖ਼ਮੀ ਨਹੀਂ ਹੋਇਆ ਹੈ। ਬਚਾਅ ਕਾਰਜ ਕਰਦਿਆਂ ਮਲਬੇ ਨੂੰ ਹਟਾਇਆ ਜਾ ਰਿਹਾ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਤੇ ਕੋਈ ਹੋਰ ਵਿਅਕਤੀ ਲੈਟਰ ਹੇਠ ਨਾ ਦੱਬਿਆ ਹੋਵੇ।
- CM ਮਾਨ ਵੱਲੋਂ ਕਿਸਾਨ ਮਜ਼ਦੂਰ ਆਗੂਆਂ ਨਾਲ ਮੀਟਿੰਗ, 30 ਸਤੰਬਰ ਨੂੰ ਹੋਵੇਗਾ ਵੱਡਾ ਐਲਾਨ - cm mann meeting with farmer
- ਸੀਐੱਮ ਦੀ ਕੋਠੀ ਅੱਗੇ ਅਧਿਆਪਕਾਂ 'ਤੇ ਅਧਿਆਪਕ ਦਿਹਾੜੇ 'ਤੇ ਹੀ ਵਰੀਆਂ ਡਾਂਗਾਂ, ਲੱਥੀਆਂ ਪੱਗਾਂ, ਦੇਖੋ ਤਾਂ ਜਰਾ ਵੀਡੀਓ - Teachers protest in Sangrur
- ਪੰਜਾਬੀਆਂ ਨੂੰ ਸਰਕਾਰ ਵੱਲੋਂ ਵੱਡਾ ਝਟਕਾ, ਮਹਿੰਗੀ ਹੋਈ ਬਿਜਲੀ, ਕਿਸ ਨੂੰ ਕਿੰਨਾਂ ਆਵੇਗਾ ਬਿੱਲ, ਜਾਣਨ ਲਈ ਪੜ੍ਹੋ ਪੂਰੀ ਖ਼ਬਰ - ELECTRICITY EXPENSIVE