ਲੁਧਿਆਣਾ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦਿਆਂ ਸੁਖਬੀਰ ਬਾਦਲ ਦਾ ਹੱਕ ਪੂਰਿਆ ਹੈ। ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਬਠਿੰਡਾ ਚ ਮੌਜੂਦ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਜਥੇਦਾਰ ਬਣੇ ਸਨ। ਉਦੋਂ ਦਾਅਵਾ ਕੀਤਾ ਸੀ ਕੇ ਉਨ੍ਹਾਂ ਕੋਲ ਆਪਣਾ ਘਰ ਵੀ ਨਹੀਂ ਹੈ ਪਰ ਕੁੱਝ ਹੀ ਸਮੇਂ ਚ ਇੰਨ੍ਹੀਆਂ ਕਰੋੜਾਂ ਦੀਆਂ ਜਾਇਦਾਦਾਂ ਕਿਵੇਂ ਬਣੀਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਗਿਆਨੀ ਹਰਪ੍ਰੀਤ ਸਿੰਘ 'ਤੇ ਨਿਸ਼ਾਨਾ
ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਕੰਮ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਜਦੋਂ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਹ ਕਿਸੇ ਧਾਰਮਿਕ ਸਮਾਗਮ ਚ ਸ਼ਾਮਿਲ ਨਹੀਂ ਹੋਏ ਜਦੋਂ ਕੇ ਪੂਰੀ ਦੁਨੀਆਂ ਉਸ ਦਿਨ ਗੁਰਦੁਆਰਾ ਸਾਹਿਬਾਨਾਂ 'ਚ ਨਤਮਸਤਕ ਹੋਣ ਪੁੱਜੇ ਸਨ। ਹਰ ਸਿੱਖ ਨੇ ਗੁਰੂ ਸਾਹਿਬ ਨੂੰ ਯਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਐਸਜੀਪੀਸੀ ਦਾ ਜਨਰਲ ਇਜਲਾਸ ਸੀ ਓਦੋਂ ਵੀ ਉਹ ਵਿਖਾਈ ਨਹੀਂ ਦਿੱਤੇ।
ਸੁਖਬੀਰ ਬਾਦਲ ਦੀ ਥਾਂ ਕੋਈ ਹੋਰ ਨਹੀਂ ਲੈ ਸਕਦਾ
ਗਿਆਨੀ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਪੰਥ ਨੂੰ ਮਜ਼ਬੂਤ ਕਰਨਾ ਹੈ ਤਾਂ ਅਕਾਲੀ ਦਲ ਦੀ ਮਜ਼ਬੂਤੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਥਾਂ ਕੋਈ ਹੋਰ ਨਹੀਂ ਹੋ ਸਕਦਾ, ਇਸ ਕਰਕੇ ਸੁਖਬੀਰ ਬਾਦਲ ਨੂੰ ਤਨਖਾਹੀਆ ਦੋਸ਼ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ। ਸਾਬਕਾ ਜਥੇਦਾਰ ਨੇ ਇਸ ਦੌਰਾਨ ਸਿੱਖ ਪੰਥ ਦੇ ਹੋਰਨਾਂ ਮੁੱਦਿਆਂ ਤੇ ਵੀ ਗੱਲਬਾਤ ਕੀਤੀ। ਗਿਆਨੀ ਰਣਜੀਤ ਸਿੰਘ ਨੇ ਦਾਅਵਾ ਕੀਤਾ ਨੇ ਜਿਹੜੇ ਵੀ ਗਲਤ ਕੰਮ ਗਿਆਨੀ ਹਰਪ੍ਰੀਤ ਸਿੰਘ ਦੇ ਕਾਰਜਕਾਲ ਦੇ ਦੌਰਾਨ ਹੋਏ ਨੇ ਉਨੇ ਕਦੀ ਨਹੀਂ ਹੋਏ।
- 'ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਵਾਲੇ ਨਹੀਂ ਹਨ ਬੰਦੀ ਸਿੰਘ',ਅਸਿੱਧੇ ਸ਼ਬਦਾਂ 'ਚ ਅੰਮ੍ਰਿਤਪਾਲ 'ਤੇ ਬਿਕਰਮ ਮਜੀਠੀਆ ਦਾ ਤਿੱਖਾ ਤੰਜ
- ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈਕੇ ਘਮਾਸਾਣ, ਸੁਖਬੀਰ ਬਾਦਲ ਦੇ ਹੱਕ 'ਚ ਨਿੱਤਰੇ ਕਰੀਬੀ, ਵਿਰੋਧੀਆਂ ਨੇ ਵੀ ਚੁੱਕੇ ਸਵਾਲ
- ਅਕਾਲੀ ਆਗੂ ਐਨ.ਕੇ ਸ਼ਰਮਾ ਨੇ ਛੱਡੀ ਅਕਾਲੀ ਦਲ, ਸੁਖਬੀਰ ਬਾਦਲ ਦੇ ਅਸਤੀਫੇ ਤੋਂ ਆਹਤ ਹੋ ਕੇ ਲਿਆ ਫੈਸਲਾ
ਉਨ੍ਹਾਂ ਕਿਹਾ ਕਿ ਕੇ ਅਜਿਹਾ ਕਿਉਂ ਹੋਇਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਏ ਉਸ ਮਾਮਲੇ ਚ ਵੀ ਹਾਲੇ ਤੱਕ ਕੁਝ ਸਾਫ ਨਹੀਂ ਹੋ ਸਕਿਆ ਹੈ। ਜਿਸ ਦੀ ਸ਼੍ਰੋਮਣੀ ਕਮੇਟੀ ਨੂੰ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਚ ਕਾਬਜ਼ ਸੱਤਾ ਸਿੱਖ ਪੰਥ ਦੀ ਹਿਤੈਸ਼ੀ ਹੋਵੇਗੀ ਤਾਂ ਹੀ ਸਿੱਖ ਕੌਂਮ ਦੀ ਚੜਾਈ ਹੋਵੇਗੀ। ਜਿਸ ਲਈ ਅਕਾਲੀ ਦਲ ਨੂੰ ਅੱਜ ਮਜਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਟੁੱਟ ਰਿਹਾ ਹੈ ਸੁਖਬੀਰ ਬਾਦਲ ਦੇ ਹੱਕ ਦੇ ਵਿੱਚ ਆਗੂ ਅਸਤੀਫਾ ਦੇ ਰਹੇ ਨੇ ਜਿਕੇ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਮੇਟੀ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਅਜਿਹੇ ਲੋਕਾਂ ਤੋਂ ਸਤਰਕ ਹੋਣ ਦੀ ਲੋੜ ਹੈ ਜੋਕਿ ਕੌਂਮ ਦਾ ਹਿਤੈਸ਼ੀ ਹੋਣ ਦਾ ਦਾਅਵਾ ਕਰਕੇ ਪਿੱਠ ਪਿੱਛੇ ਕੌਂਮ ਦਾ ਨੁਕਸਾਨ ਕਰ ਰਹੇ ਨੇ।