ETV Bharat / state

ਮਾਂ ਦਾ ਵਿਛੋੜਾ ਨਹੀਂ ਸਹਿ ਸਕਿਆ ਪੁੱਤ, ਮਾਂ ਦੀ ਯਾਦ 'ਚ ਕਰ ਦਿੱਤਾ ਕੁਝ ਅਜਿਹਾ, ਦੇਖ ਕੇ ਤੁਹਾਡੀਆਂ ਵੀ ਅੱਖਾਂ 'ਚ ਆ ਜਾਣਗੇ ਹੰਝੂ, ਦੇਖੋ ਵੀਡੀਓ - SUNGRUR SON LOVE MOTHER

ਜੋ ਬੇਸ਼ੱਕ ਇਸ ਦੁਨੀਆਂ ਤੋਂ ਮਾਂ ਚਲੀ ਗਈ ਪਰ ਉਸ ਦੀ ਮੌਜੂਦਗੀ ਦਾ ਅਹਿਸਾਸ ਅੱਜ ਵੀ ਮਨਪ੍ਰੀਤ ਦੇ ਪੂਰੇ ਪਰਿਵਾਰ ਨੂੰ ਹੈ। ਪੜ੍ਹੋ ਪੂਰੀ ਖਬਰ...

SUNGRUR SON LOVE MOTHER
SUNGRUR SON LOVE MOTHER (ETV Bharat (ਗ੍ਰਾਫ਼ਿਕਸ ਟੀਮ))
author img

By ETV Bharat Punjabi Team

Published : Dec 8, 2024, 7:18 PM IST

Updated : Dec 8, 2024, 10:29 PM IST

ਸੰਗਰੂਰ: "ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ" ਇਸ ਗੀਤ ਨੂੰ ਹਰ ਕਿਸੇ ਨੇ ਸੁਣਿਆ ਅਤੇ ਮਹਿਸੂਸ ਕੀਤਾ ਹੋਵੇਗਾ। ਇੱਕ ਅਜਿਹਾ ਇਨਸਾਨ ਜਿਸ ਦੀ ਬੁੱਕਲ 'ਚ ਪਿਆਰ ਦਾ ਨਿੱਘ, ਚਿੰਤਾਵਾਂ ਦਾ ਖਾਤਮਾ ਅਤੇ ਸਕੂਨ ਹੀ ਸਕੂਨ ਹੋਵੇ ਉਹ ਕੋਈ ਹੋਰ ਨਹੀਂ ਬਲਕਿ ਮਾਂ ਦੀ ਗੋਦ ਹੈ। ਮਾਂ ਦਾ ਬੱਚਿਆਂ ਲਈ ਪਿਆਰ ਦੇਖ ਕੇ ਤਾਂ ਹਰ ਕਿਸੇ ਦੀ ਅੱਖ ਰੋਂਦੀ ਹੈ ਪਰ ਅੱਜ ਤੁਹਾਨੂੰ ਇੱਕ ਅਜਿਹੇ ਪੁੱਤ ਨਾਲ ਮਿਲਾਵਾਂਗੇ ਜਿਸ ਦਾ ਆਪਣੀ ਮਾਂ ਲਈ ਪਿਆਰ ਦੇਖ ਕੇ ਤੁਹਾਡੀਆਂ ਅੱਖਾਂ ਹੀ ਨਹੀਂ ਬਲਕਿ ਦਿਲ ਵੀ ਰੋਵੇਗਾ।

ਮਾਂ ਦੀ ਯਾਦ 'ਚ ਕਰ ਦਿੱਤਾ ਕੁਝ ਅਜਿਹਾ, ਦੇਖ ਕੇ ਤੁਹਾਡੀਆਂ ਵੀ ਅੱਖਾਂ 'ਚ ਆ ਜਾਣਗੇ ਹੰਝੂ, ਦੇਖੋ ਵੀਡੀਓ (ETV Bharat (ਸੰਗਰੂਰ, ਪੱਤਰਕਾਰ))

ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਉਹ ਸੰਗਰੂਰ ਦੇ ਦਿੜਬਾ ਦੀਆਂ ਨੇ, ਜਿੱਥੇ ਮਨਪ੍ਰੀਤ ਸਿੰਘ ਦਾ ਆਪਣੀ ਮਾਂ ਨਾਲ ਜਿੰਨਾ ਪਿਆਰ ਹੈ ਉਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਆਓ ਜਾਣਦੇ ਹਾਂ ਮਨਪ੍ਰੀਤ ਅਤੇ ਉਸਦੀ ਮਾਂ ਦੀ ਭਾਵੁਕ ਭਰੀ ਕਹਾਣੀ...

SUNGRUR SON LOVE MOTHER
ਮਾਂ ਦੇ ਪੁਤਲੇ ਨਾਲ ਗੱਲਾਂ ਕਰਦਾ ਹੋਇਆ ਮਨਪ੍ਰੀਤ ਸਿੰਘ (ETV Bharat (ਸੰਗਰੂਰ, ਪੱਤਰਕਾਰ))

ਮੇਰੀ ਮਾਂ ਅੱਜ ਵੀ ਮੇਰੇ ਨਾਲ

ਮਨਪ੍ਰੀਤ ਨੇ ਆਖਿਆ ਕਿ ਇਹ ਕੋਈ ਪੁਤਲਾ ਨਹੀਂ ਬਲਕਿ ਮੇਰੀ ਮਾਂ ਹੈ। ਜੋ ਬੇਸ਼ੱਕ ਇਸ ਦੁਨੀਆਂ ਤੋਂ ਚਲੀ ਗਈ ਪਰ ਉਸ ਦੀ ਮੌਜੂਦਗੀ ਦਾ ਅਹਿਸਾਸ ਅੱਜ ਵੀ ਮਨਪ੍ਰੀਤ ਦੇ ਪੂਰੇ ਪਰਿਵਾਰ ਨੂੰ ਹੈ। ਇਸ ਪੁੱਤਰ ਨੇ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ 1 ਲੱਖ ਰੁਪਏ ਦੀ ਕੀਮਤ ਨਾਲ ਉਸ ਵੱਲੋਂ ਇਸ ਪੁਤਲੇ ਨੂੰ ਤਿਆਰ ਕਰਵਾਇਆ ਗਿਆ ਹੈ। ਮਨਪ੍ਰੀਤ ਦਾ ਕਹਿਣਾ ਕਿ "ਮੇਰੀ ਮਾਂ ਹੀ ਮੇਰਾ ਸਭ ਕੁੱਝ ਹੈ ਅਤੇ ਮੈਂ ਆਪਣੀ ਮਾਂ ਦੇ ਲਈ ਲੱਖਾਂ-ਕਰੋੜਾਂ ਰੁਪਏ ਕੁਰਬਾਨ ਕਰਨ ਦੇ ਲਈ ਵੀ ਤਿਆਰ ਹਾਂ"। ਪੁਤਲਾ ਬਣਾਉਣ ਵਾਲਾ ਕਾਰੀਗਰ ਉਹੀ ਹੈ, ਜਿਸ ਨੇ ਸਿੱਧੂ ਮੂਸੇਵਾਲਾ ਦਾ ਪੁਤਲਾ ਬਣਵਾਇਆ ਸੀ। ਮਾਂ ਦੀ ਮੌਤ ਗੰਭੀਰ ਬਿਮਾਰੀ ਦੇ ਕਾਰਨ ਹੋਈ ਸੀ, ਜਿਸ ਤੋਂ ਬਾਅਦ ਪੁੱਤ ਆਪਣੀ ਮਾਂ ਦਾ ਵਿਛੋੜਾ ਨਾ ਸਹਿ ਸਕਿਆ ਅਤੇ ਉਸ ਨੇ ਪੁਤਲਾ ਬਣਵਾ ਲਿਆ।

SUNGRUR SON LOVE MOTHER
ਮਨਪ੍ਰੀਤ ਸਿੰਘ ਨੇ ਆਪਣੀ ਮਾਂ ਦੇ ਨਾਮ ਦਾ ਲੌਕਟ ਵੀ ਬਣਵਾ ਕੇ ਗਲੇ ਚ ਪਾਇਆ ਹੋਇਆ ਹੈ (ETV Bharat (ਸੰਗਰੂਰ, ਪੱਤਰਕਾਰ))

ਮਾਂ-ਬਾਪ ਦਾ ਦਰਜਾ ਸਭ ਤੋਂ ਵੱਡਾ

ਕਾਬਲੇਜ਼ਿਕਰ ਹੈ ਕਿ ਅੱਜ ਦੇ ਕਲਯੁੱਗ ਦੇ ਵਿੱਚ ਲੋਕ ਮਾਂ-ਬਾਪ ਇੱਜ਼ਤ ਤੱਕ ਨਹੀਂ ਕਰਦੇ ਪਰ ਉੱਥੇ ਹੀ ਸਮਾਜ ਵਿੱਚ ਕਈ ਲੋਕ ਅਜਿਹੇ ਵੀ ਹਨ ਜੋ ਕਿ ਆਪਣੇ ਮਾਂ ਬਾਪ ਨੂੰ ਰੱਬ ਤੋਂ ਵੀ ਵੱਡਾ ਦਰਜਾ ਦਿੰਦੇ ਹਨ ਅਤੇ ਉਹਨਾਂ ਦੀ ਸੇਵਾ ਦੇ ਵਿੱਚ ਦਿਨ-ਰਾਤ ਲੱਗੇ ਰਹਿੰਦੇ ਹਨ। ਮਨਪ੍ਰੀਤ ਨੇ ਵੀ ਇਹ ਸਾਬਿਤ ਕਰ ਦਿੱਤਾ ਕਿ ਮਾਂ-ਬਾਪ ਦੇ ਚਰਨਾਂ 'ਚ ਹੀ ਦੁਨੀਆਂ ਦਾ ਸਾਰਾ ਸੁੱਖ ਹੈ।

Last Updated : Dec 8, 2024, 10:29 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.