ਅੰਮ੍ਰਿਤਸਰ : ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ, ਸਾਲ 1999 ਵਿੱਚ ਅੱਜ ਦੇ ਦਿਨ ਭਾਰਤੀ ਫੌਜੀਆਂ ਨੇ ਬਹਾਦਰੀ ਦਿਖਾਉਂਦੇ ਹੋਏ ਜੰਗ ਦੇ ਮੈਦਾਨ ਵਿੱਚ ਪਾਕਿਸਤਾਨੀ ਫੌਜ ਨੂੰ ਕਰਾਰੀ ਹਾਰ ਦਿੱਤੀ ਸੀ। ਇਹ ਉਹ ਦਿਨ ਸੀ ਜਦੋਂ ਬਹਾਦਰ ਭਾਰਤੀ ਫੌਜੀਆਂ ਨੇ ਕਾਰਗਿਲ ਦੀਆਂ ਚੋਟੀਆਂ ਤੋਂ ਪਾਕਿਸਤਾਨੀ ਸੈਨਿਕਾਂ ਨੂੰ ਭਜਾ ਕੇ ਉੱਥੇ ਤਿਰੰਗਾ ਲਹਿਰਾਇਆ ਸੀ। ਭਾਰਤੀ ਫੌਜ ਦੀ ਇਸ ਜਿੱਤ ਨੂੰ ‘ਆਪ੍ਰੇਸ਼ਨ ਵਿਜੇ’ ਦਾ ਨਾਂ ਦਿੱਤਾ ਗਿਆ।
21. 8. 1999 ਨੂੰ ਦੇਸ਼ ਲਈ ਸ਼ਹੀਦ ਹੋਏ ਸੀ ਸੂਬੇਦਾਰ ਤਰਲੋਕ ਸਿੰਘ : ਇਸੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਰਾਣੇਵਾਲੀ ਦੇ ਰਹਿਣ ਵਾਲੇ ਸੂਬੇਦਾਰ ਤਰਲੋਕ ਸਿੰਘ ਕਾਰਗਿਲ ਦੀ ਜੰਗ ਦੌਰਾਨ ਪਾਕਿਸਤਾਨ ਦੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ 21. 8. 1999 ਨੂੰ ਦੇਸ਼ ਲਈ ਸ਼ਹੀਦ ਹੋ ਗਏ ਸੀ। ਜਿਨ੍ਹਾਂ ਨੇ ਮੂਹਰੇ ਹੋ ਕੇ ਕਾਰਗਿਲ ਦੀ ਜੰਗ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਅਤੇ ਪਾਕਿਸਤਾਨੀਆਂ ਦੁਸ਼ਮਣਾਂ ਦੇ ਛੱਕੇ ਛੁਡਾਏ, ਜਿੰਨ੍ਹਾਂ ਨੂੰ ਅੱਜ ਕਾਰੀਗ ਵਿਜੇ ਦਿਵਸ 'ਤੇ ਉਹਨਾਂ ਦੇ ਬੇਟੇ ਅਤੇ ਪਰਿਵਾਰਿਕ ਮੈਂਬਰ ਯਾਦ ਕਰਕੇ ਭਾਵਕ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਇਸ ਬਲਿਦਾਨ ਦੀ ਖਾਤਿਰ ਉਨ੍ਹਾਂ 'ਤੇ ਮਾਣ ਵੀ ਮਹਿਸੂਸ ਕਰਦੇ ਹਨ। ਹਰਪਾਲ ਸਿੰਘ ਜਦੋਂ ਵੀ ਆਪਣੇ ਪਰਿਵਾਰ ਅਤੇ ਬੇਟੇ ਨਾਲ ਪਿੰਡ ਦੇ ਵਿੱਚ ਉਹਨਾਂ ਦੀ ਯਾਦ ਵਿੱਚ ਬਣੇ ਗੇਟ ਦੇ ਮੂਹਰੇ ਤੋਂ ਲੰਘਦੇ ਹਨ ਤਾਂ ਸਿਰ ਝੁਕਾ ਕੇ ਲੰਘਦੇ ਹਨ।
ਸੂਬੇਦਾਰ ਤਰਲੋਕ ਸਿੰਘ ਦੇ ਬੇਟਾ ਹਰਪਾਲ ਸਿੰਘ ਜੋ ਕਿ ਇਸ ਸਮੇ ਸਰਕਾਰੀ ਨੌਕਰੀ ਕਰ ਰਿਹਾ ਹੈ। ਜਿਸ ਸਮੇਂ ਸੂਬੇਦਾਰ ਤਰਲੋਕ ਸਿੰਘ ਸ਼ਹੀਦ ਹੋਏ ਸੀ ਤਾਂ ਉਨ੍ਹਾਂ ਦੇ ਬੇਟੇ ਹਰਪਾਲ ਸਿੰਘ ਦੀ ਉਮਰ ਕਰੀਬ 16 ਸਾਲ ਸੀ, ਜਦੋਂ ਉਸ ਨੂੰ ਪਿਤਾ ਦੀ ਸ਼ਹੀਦੀ ਸਬੰਧੀ ਖਬਰ ਦਾ ਪਤਾ ਲੱਗਿਆ ਤਾਂ ਘਰ ਵਿੱਚ ਮਾਤਮ ਛਾ ਗਿਆ। ਸੂਬੇਦਾਰ ਤਰਲੋਕ ਦੇ ਪਰਿਵਾਰ ਵਾਲਿਆਂ ਨੂੰ ਜਿੱਥੇ ਉਨ੍ਹਾਂ ਦੇ ਤੁਰ ਜਾਣ ਦਾ ਦੁੱਖ ਸੀ, ਉਸ ਦੇ ਨਾਲ-ਨਾਲ ਸੂਬੇਦਾਰ ਤਰਲੋਕ ਸਿੰਘ ਦੀ ਆਪਣੇ ਵਤਨ ਲਈ ਦਿੱਤੀ ਸ਼ਹਾਦਤ 'ਤੇ ਮਾਣ ਵੀ ਮਹਿਸੂਸ ਹੋਇਆ।
ਪਰਿਵਾਰ ਨੂੰ ਸ਼ਹਾਦਤ 'ਤੇ ਮਾਣ : ਇਸ ਸੰਬੰਧੀ ਗੱਲਬਾਤ ਕਰਦੇ ਹੋਏ ਸੂਬੇਦਾਰ ਤਰਲੋਕ ਸਿੰਘ ਦੇ ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਉਮਰ ਕਰੀਬ 16 ਸਾਲ ਸੀ, ਜਦੋਂ ਉਹਨਾਂ ਦੇ ਪਿਤਾ ਸ਼ਹੀਦ ਹੋ ਗਏ ਸੀ। ਉਨ੍ਹਾਂ ਦੱਸਿਆ ਕਿ ਉਹਨਾ ਨੂੰ ਇਸ ਗੱਲ 'ਤੇ ਮਾਣ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਪਿਤਾ ਦੇਸ਼ ਲਈ ਸ਼ਹੀਦ ਹੋਏ ਹਨ, ਪਰ ਉਨ੍ਹਾਂ ਦੀ ਕਮੀ ਵੀ ਬਹੁਤ ਜਿਆਦਾ ਮਹਿਸੂਸ ਹੁੰਦੀ ਹੈ। ਹਰਪਾਲ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਮੈਨੂੰ ਬਹੁਤ ਜਿਆਦਾ ਪਿਆਰ ਕਰਦੇ ਸੀ ਅਤੇ ਹਮੇਸ਼ਾ ਕਹਿੰਦੇ ਸੀ ਕਿ ਪੁੱਤ ਤੈਨੂੰ ਵੀ ਆਰਮੀ 'ਚ ਹੀ ਲੈ ਕੇ ਜਾਣਾ ਹੈ।
ਇਸ ਮੌਕੇ ਸ਼ਹੀਦ ਸੂਬੇਦਾਰ ਤਰਲੋਕ ਸਿੰਘ ਦੀ ਨੂੰਹ ਅਮਨਦੀਪ ਕੌਰ ਨੇ ਕਿਹਾ ਕਿ ਉਸ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਇਸ ਪਰਿਵਾਰ ਦਾ ਹਿੱਸਾ ਹੈ ਜਿਸ ਪਰਿਵਾਰ ਨੇ ਦੇਸ਼ ਲਈ ਸ਼ਹਾਦਤ ਦਾ ਜਾਮ ਪੀਤਾ ਹੈ। ਉਸਨੇ ਕਿਹਾ ਕਿ ਉਹ ਆਪਣੇ ਸਹੁਰਾ ਸਾਹਿਬ ਨੂੰ ਮਿਲ ਤਾਂ ਨਹੀਂ ਸਕੀ ਪਰ ਜੋ ਆਪਣੀ ਮਾਤਾ ਜੀ ਅਤੇ ਆਪਣੇ ਪਤੀ ਕੋਲੋਂ ਸੁਣਿਆ ਹੈ ਕਿ ਉਹ ਬਹੁਤ ਹੀ ਨੇਕਦਿਲ ਤੇ ਸਭ ਨੂੰ ਪਿਆਰ ਕਰਨ ਵਾਲੇ ਇਨਸਾਨ ਸੀ। ਅੱਜ ਜਦੋਂ ਵੀ ਅਸੀਂ ਪਿੰਡ ਵਿੱਚ ਗਣੇ ਗੇਟ ਦੇ ਅੱਗਿਓਂ ਲੰਘਦੇ ਹਾਂ ਤਾਂ ਸਿਰ ਝੁਕਾ ਕੇ ਲੰਘਦੇ ਹਾਂ।
- "ਦੁਸ਼ਮਣ ਉੱਚੇ ਪਹਾੜਾਂ ਤੋਂ ਬੰਬ ਸੁੱਟ ਰਹੇ ਸੀ, ਸਾਡਾ ਟਾਸਕ ਸੀ ਬੰਬ ਡਿਫਿਊਜ਼ ਕਰਨਾ", ਕਾਰਗਿਲ ਜੰਗ ਦੇ ਹੀਰੋ ਤੋਂ ਸੁਣੋ ਅੱਗੇ ਕੀ ਹੋਇਆ - Kargil Vijay Diwas
- ਆਪਣੇ ਸ਼ਹੀਦ ਪਤੀ ਦੀ ਵਰਦੀ ਤੋਂ ਲੈ ਕੇ ਹਰ ਇੱਕ ਚੀਜ਼ ਸਾਂਭੀ ਬੈਠੀ ਹੈ ਇਹ ਬਹਾਦਰ ਪਤਨੀ - Kargil Vijay Diwas 25th Anniversary
- ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦ ਰਸ਼ਵਿੰਦਰ ਸਿੰਘ ਦੀ ਸ਼ਹਾਦਤ 'ਤੇ ਮਾਤਾ-ਪਿਤਾ ਨੂੰ ਮਾਨ-ਸਨਮਾਨ, ਰੱਖੀ ਇਹ ਮੰਗ - Martyrdom Shaheed Rashwinder Singh