ਬਠਿੰਡਾ : ਆਰਜੀ ਕਾਰ ਮੈਡੀਕਲ ਕਾਲਜ ਕੋਲਕਾਤਾ ਵਿਖੇ ਇੱਕ ਮਹਿਲਾ ਡਾਕਟਰ ਨਾਲ 9 ਅਗਸਤ ਦੀ ਰਾਤ ਨੂੰ ਬਲਾਤਕਾਰ ਤੋਂ ਬਾਅਦ ਕਤਲ ਦੀ ਘਿਨਾਉਣੀ ਕਾਰਵਾਈ ਵਿਰੁੱਧ ਦੇਸ਼ ਭਰ ਦੇ ਲੋਕਾਂ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ। ਇਸੇ ਤਹਿਤ ਬਠਿੰਡਾ ਵਿੱਚ ਵੀ ਸਮਾਜ ਸੇਵੀ ਅਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਡਾਕਟਰ ਨੂੰ ਇਨਸਾਫ ਦਿਵਾਉਣ ਅਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰੀ ਰਜਿੰਦਰਾ ਕਾਲਜ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੀਤਾ ਗਿਆ।
ਇਸ ਰੋਸ ਮਾਰਚ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਸਮਾਜ ਸੇਵੀ ਔਰਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਦਸ਼ਨਕਾਰੀਆਂ ਵੱਲੋਂ ਸਰਕਾਰਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ ਗਈ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇੱਕ ਪਾਸੇ ਅਸੀਂ ਦੇਸ਼ ਅੰਦਰ ਆਜ਼ਾਦੀ ਦਿਹਾੜੇ ਮਨਾ ਰਹੇ ਹਾਂ, ਪਰ ਇੱਥੇ ਔਰਤਾਂ ਕਿੱਥੇ ਆਜ਼ਾਦ ਹਨ, ਦੇਸ਼ ਅੰਦਰ ਏਆਈ ਟੈਕਨੋਲੋਜੀ ਆ ਗਈ ਹੈ ਪਰ ਅਜੇ ਤੱਕ ਮੁਲਜ਼ਮਾਂ ਨੂੰ ਫੜਿਆ ਨਹੀਂ ਗਿਆ, ਭਾਵੇਂ ਕਿ ਹਸਪਤਾਲ ਵਿੱਚ ਸੈਂਕੜੇ ਕੈਮਰੇ ਲੱਗੇ ਹੋਏ ਹਨ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਔਰਤ ਨਾਲ ਦੇਸ਼ ਅੰਦਰ ਇਹ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਹੈ ਲਗਾਤਾਰ ਔਰਤਾਂ ਨਾਲ ਜਬਰ ਜਨਾਹ ਦੇ ਮਾਮਲੇ ਵੱਧ ਰਹੇ ਹਨ, ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰਾਂ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਜਲਦੀ ਹੀ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ, ਨਹੀਂ ਤਾਂ ਵੱਡੇ ਪੱਧਰ ਤੇ ਰੋਸ ਪ੍ਰਦਸ਼ਨ ਕੀਤੇ ਜਾਣਗੇ।
ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ : ਦੱਸ ਦੇਈਏ ਕਿ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਵਿੱਚ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਸ਼ਾਮਲ ਹਨ। ਸੀਜੇਆਈ ਨੇ ਕਿਹਾ ਕਿ ਕੋਲਕਾਤਾ ਦੀ ਘਟਨਾ ਨੇ ਪੂਰੇ ਦੇਸ਼ ਵਿੱਚ ਡਾਕਟਰਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਹੈ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਦਸ ਮੈਂਬਰੀ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜਿਸ ਵਿਚ ਸਰਜਨ ਵਾਈਸ ਐਡਮਿਰਲ ਆਰ ਕੇ ਸਰੀਨ, ਏਸ਼ੀਅਨ ਇੰਸਟੀਚਿਊਟ ਆਫ਼ ਨੈਸ਼ਨਲ ਗੈਸਟਰੋਲੋਜੀ ਦੇ ਮੈਨੇਜਿੰਗ ਡਾਇਰੈਕਟਰ ਡਾ: ਨਾਗੇਸ਼ਵਰ ਰੈਡੀ ਅਤੇ ਹੋਰ ਸ਼ਾਮਲ ਹਨ।
CJI ਨੇ ਕਿਹਾ- ਸਾਡੇ ਡਾਕਟਰਾਂ 'ਤੇ ਭਰੋਸਾ ਕਰੋ: CJI ਚੰਦਰਚੂੜ ਨੇ ਪੁਛਿਆ ਕਿ ਪੁਲਿਸ ਨੇ ਕ੍ਰਾਈਮ ਸੀਨ ਦੀ ਸੁਰੱਖਿਆ ਕਿਉਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਬਹੁਤ ਨਾਜ਼ੁਕ ਪੜਾਅ 'ਤੇ ਹੈ। ਪੁਲਿਸ ਕੀ ਕਰ ਰਹੀ ਸੀ? ਉਨ੍ਹਾਂ ਧਰਨਾਕਾਰੀ ਡਾਕਟਰਾਂ ਨੂੰ ਕਿਹਾ ਕਿ ਉਹ ਸਾਡੇ ’ਤੇ ਭਰੋਸਾ ਰੱਖਣ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੀ ਸਿਹਤ ਪ੍ਰਣਾਲੀ ਹਰ ਸਮੇਂ ਤੁਹਾਡੇ ਨਾਲ ਖੜ੍ਹੀ ਹੈ।
ਲਾਈਵ ਕੋਲਕਾਤਾ ਟ੍ਰੇਨੀ ਡਾਕਟਰ ਰੇਪ ਅਤੇ ਕਤਲ ਮਾਮਲਾ: SC ਨੇ ਡੀਜੀਪੀ ਨੂੰ ਬਦਲਣ ਦੇ ਹੁਕਮ ਜਾਰੀ; ਸੂਬਾ ਸਰਕਾਰ ਨੂੰ ਫਟਕਾਰ, CBI ਨੂੰ ਦਿੱਤਾ ਵੀਰਵਾਰ ਤੱਕ ਦਾ ਸਮਾਂ - Doctor Rape Murder Case Updates- ਕੋਲਕਾਤਾ ਬਲਾਤਕਾਰ-ਕਤਲ ਮਾਮਲਾ, CJI ਨੇ FIR ਦਰਜ ਕਰਨ 'ਤੇ ਚੁੱਕੇ ਸਵਾਲ, CBI ਤੋਂ ਮੰਗੀ ਸਟੇਟਸ ਰਿਪੋਰਟ,ਡਾਕਟਰਾਂ ਨੂੰ ਵੀ ਕੀਤੀ ਖ਼ਾਸ ਅਪੀਲ - SC Kolkata rape murder case
- ਦਿੱਲੀ ਆਬਕਾਰੀ ਘੁਟਾਲਾ: ਸੀਬੀਆਈ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੌਜ਼ ਐਵੇਨਿਊ ਅਦਾਲਤ 'ਚ ਪੇਸ਼ੀ ਅੱਜ - Arvind kejriwal