ਸ੍ਰੀ ਫਤਿਹਗੜ੍ਹ ਸਾਹਿਬ: ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੀਟਿੰਗ ਹਾਲ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਵੱਲੋਂ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਬਹੁਜਨ ਸਮਾਜ ਪਾਰਟੀ ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਪਹੁੰਚੇ ਹਨ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ ਸਾਬਿਤ ਹੋ ਰਹੀ ਹੈ।
ਪੁਲਿਸ ਦੀ ਨੱਕ ਹੇਠ ਖਰੜ ਦੇ ਸੀਆਈਏ ਸਟਾਫ ਵਿੱਚ ਇੱਕ ਗੈਂਗਸਟਰ ਦੀ ਇੰਟਰਵਿਊ : ਆਪ ਸਰਕਾਰ ਨੇ ਗੈਂਗਸਟਰਵਾਦ ਨੂੰ ਖਤਮ ਕਰਨ ਦੀ ਗੱਲ ਆਖੀ ਸੀ। ਪਰ ਪੁਲਿਸ ਦੀ ਨੱਕ ਹੇਠ ਖਰੜ ਦੇ ਸੀਆਈਏ ਸਟਾਫ ਵਿੱਚ ਇੱਕ ਗੈਂਗਸਟਰ ਦੀ ਇੰਟਰਵਿਊ ਹੋਈ ਹੈ। ਜਿਸ ਪੰਜਾਬ ਸਰਕਾਰ ਹੀ ਜਾਰੀ ਕਰਦੀ ਹੈ। ਜਦੋਂ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਕਿਸੇ ਦੀ ਇੰਟਰਵਿਊ ਨਹੀਂ ਹੋਈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦਾ ਵਿਚ ਇਕ ਪੱਕਾ ਡੀਜੀਪੀ ਨਹੀਂ ਲਗਾ ਸਕੀ।
ਆਮ ਆਦਮੀ ਪਾਰਟੀ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਧਿਆਨ ਭੜਕਾਉਣ ਲਈ ਦੀ ਕਰ ਰਹੀ ਕੋਸ਼ਿਸ਼: ਉਨ੍ਹਾਂ ਕਿਹਾ ਕਿ ਪੰਜਾਬ ਦੀ ਸਥਿਤੀ ਦਿਨ ਭਰ ਦਿਨ ਖਰਾਬ ਹੁੰਦੀ ਜਾ ਰਹੀ ਹੈ। ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਧਿਆਨ ਭੜਕਾਉਣ ਲਈ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਹੀ ਗੜੀ ਨੇ ਗਠਜੋੜ ਬਾਰੇ ਬੋਲਦੇ ਹੋਏ ਕਿਹਾ ਕਿ ਫਿਲਹਾਲ ਉਹ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰ ਰਹੇ ਹਨ। ਕਿਸੇ ਨਾਲ ਕੋਈ ਗਠਬੰਧਨ ਦੀ ਗੱਲ ਨਹੀਂ ਚਲ ਰਹੀ।
ਭਾਜਪਾ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਤੋੜਨਾ ਚਾਹੁੰਦੀ ਹੈ: ਐਸਸੀ/ਐਸਟੀ 'ਤੇ ਬੋਲਦੇ ਹੋਏ ਗੜੀ ਨੇ ਕਿਹਾ ਕਿ ਭਾਜਪਾ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਤੋੜਨਾ ਚਾਹੁੰਦੀ ਹੈ। ਅੱਜ ਇਸ ਮੁੱਦੇ ਕੋਈ ਵੀ ਪਾਰਟੀ ਨਹੀਂ ਬੋਲੀ। ਪਾਰਟੀਆਂ ਐਸਸੀ ਭਾਈਚਾਰੇ ਦੀਆਂ ਵੋਟਾਂ ਤਾਂ ਲੈਣੀਆਂ ਚਾਹੁੰਦੀਆਂ ਹਨ ਪਰ ਉਨ੍ਹਾਂ ਦੀ ਆਵਾਜ ਨਹੀਂ ਚੁੱਕ ਸਕਦੀਆਂ। ਜਦੋਂ ਉਨ੍ਹਾਂ ਨਾਲ ਖੜਨ ਦਾ ਟਾਈਮ ਆਉਂਦਾ ਹੈ ਤਾਂ ਪਿੱਛੇ ਹਟ ਜਾਂਦੀਆਂ ਹਨ।
- ਸੜਕਾਂ ਦੀ ਬਦਹਾਲੀ ਤੋਂ ਅੱਕੇ ਇਸ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ, ਜਲਦ ਬਣਾਈ ਜਾਵੇ ਸੜਕ - bad condition of the roads
- ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਬਸੰਤੀ ਰੰਗ 'ਚ ਬਦਲੇ ਗਏ ਨਿਸ਼ਾਨ ਸਾਹਿਬ ਦੇ ਪੁਸ਼ਾਕੇ - Gurudwara Sadhar Niwaran Sahib
- ਜੰਡਿਆਲਾ ਗੁਰੂ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਵੱਖ-ਵੱਖ ਮਾਮਲਿਆਂ 'ਚ ਨਾਮਜਦ ਚੋਰਾਂ ਦੇ ਗੱਰੁਪ ਨੂੰ ਕੀਤਾ ਕਾਬੂ - Jandiala Guru Police