ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੀਆਂ ਮੰਡੀਆਂ ਵਿੱਚ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਕੋਈ ਹਾਲਤ ਮੰਦੀ ਹੁੰਦੀ ਨਜ਼ਰ ਆ ਰਹੀ ਹੈ। ਦਰਅਸਲ, ਪੰਜਾਬ ਦੀਆਂਂ ਮੰਡੀਆਂ 'ਚ ਆੜਤੀਆ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਜੋ ਕਿ 4ਥੇ ਦਿਨ ਵਿੱਚ ਦਾਖ਼ਲ ਹੋ ਚੁੱਕੀ ਹੈ। ਜੇਕਰ ਗੱਲ ਕੀਤੀ ਜਾਵੇ ਆੜਤੀਆ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਤਾਂ ਇਥੇ ਦਾਣਾ ਮੰਡੀ ਵਿਖੇ ਆੜ੍ਹਤੀਆਂ ਅਤੇ ਮਜ਼ਦੂਰਾਂ ਵੱਲੋਂ ਸਰਕਾਰ ਖ਼ਿਲਾਫ ਰੋਸ ਧਰਨਾ ਕੀਤਾ ਜਾ ਰਿਹਾ ਹੈ। ਜਿਸ ਵਿੱਚ ਆਪਣੀਆਂ ਮੰਗਾਂ ਲਈ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਮੰਡੀ ਬੋਰਡ ਵਲੋਂ ਮੰਡੀਆ ਵਿਚ ਵਿਕਣ ਵਾਲੀ ਫ਼ਸਲ ਤੇ ਆੜ੍ਹਤ 2.5 ਪ੍ਰਤੀਸ਼ਤ ਮਿਲ ਰਹੀ ਸੀ ਜੋ ਕਿ 2018-19 ਤੋਂ 46 ਰੁਪਏ ਪ੍ਰਤੀ ਕੁਟਿੰੲਲ ਫਿਕਸ ਕਰ ਦਿੱਤੀ ਗਈ ਹੈ।
ਮੰਗਾਂ ਨਾ ਮੰਨੇ ਜਾਣ ਤੱਕ ਜਾਰੀ ਰਹੇਗਾ ਧਰਨਾ
ਇਸ ਮੌਕੇ ਆੜਤੀਆ ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਸੈਲਰ ਮਾਲਕ ਵੱਲੋਂ ਸਾਡੇ ਨਾਲ ਕੋਈ ਵੀ ਐਗਰੀਮੈਂਟ ਨਹੀਂ ਕੀਤਾ ਗਿਆ। ਜਿਸ ਕਰਕੇ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਫਸਲ, ਜਿਵੇਂ ਕਿ ਝੋਨਾ ਆਦਿ ਨਹੀਂ ਲਿਆਂਦਾ ਜਾ ਰਿਹਾ। ਇਸ ਮੌਕੇ ਮੰਡੀ ਦੇ ਵਿੱਚ ਬਿਲਕੁਲ ਹੀ ਸੁਨਸਾਨ ਪਈ ਹੈ, ਮੰਡੀ 'ਚ ਦੂਰ-ਦੂਰ ਤੱਕ ਸਨਾਟਾ ਹੈ। ਇਸ ਮੌਕੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਸਾਡੀਆਂ ਦੱਸ ਮੰਗਾਂ ਨੇ, ਜੋ ਨਹੀਂ ਮੰਨੀਆਂ ਜਾ ਰਹੀਆਂ। ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਇਸੇ ਤਰ੍ਹਾਂ ਹੀ ਹੜਤਾਲ 'ਤੇ ਰਹਾਂਗੇ ਅਤੇ ਮੰਡੀ ਦੇ ਵਿੱਚ ਕਿਸੇ ਵੀ ਕਿਸਮ ਦੀ ਫਸਲ ਨਹੀਂ ਖਰੀਦਾਂਗੇ।
ਹੜਤਾਲ ਦਾ ਮੁੱਖ ਕਾਰਨ
ਆੜ੍ਹਤੀਆਂ ਮੁਤਾਬਿਕ ਹੜਤਾਲ ਦਾ ਮੁੱਖ ਕਾਰਨ ਹੈ ਕਿ ਝੋਨੇ ਦਾ ਸੀਜਨ ਆ ਗਿਆ ਹੈ ਕਿ ਇੱਕ ਤਰੀਕ ਤੋਂ ਸਰਕਾਰ ਵੱਲੋਂ ਸਰਕਾਰੀ ਖਰੀਦ ਚਾਲੂ ਹੋ ਗਈ ਹੈ ਪਰ ਅੱਜ ਦੀ ਪੁਜੀਸ਼ਨ ਇਹ ਆ ਵੀ ਪੂਰੇ ਪੰਜਾਬ 'ਚ ਕਿਸੇ ਵੀ ਸ਼ੈਲਰ ਵਾਲੇ ਨੇ ਐਗਰੀਮੈਂਟ ਨਹੀਂ ਕੀਤਾ। ਉਹਦੀ ਵਜ੍ਹਾਂ ਇਹ ਹੈ ਕਿ ਪਿਛਲੇ ਅਜੇ ਚਾਵਲ ਅਜੇ ਉਨ੍ਹਾਂ ਕੋਲ ਪਏ ਹੋਏ ਹਨ। ਮੰਡੀਆਂ 'ਚ ਹੁਣ ਹੋਰ ਸਪੇਸ ਨਹੀਂ ਹੈ। ਕੇਂਦਰ ਸਰਕਾਰ ਨੂੰ ਇਹ ਪਹਿਲਾਂ ਫਿਕਰ ਕਰਨਾ ਚਾਹੀਦਾ ਸੀ ਵੀ ਉਹ ਇੱਥੇ ਪੰਜਾਬ ਨੂੰ ਸਪੈਸ਼ਲ ਗੱਡੀਆਂ ਦਿੰਦੇ ਹਨ। ਰੈਕ ਦਿੰਦੇ ਤਾਂ ਚਾਵਲ ਚੱਕਿਆ ਜਾਂਦਾ ਹੈ।