ਅੰਮ੍ਰਿਤਸਰ: ਰੱਖੜੀ ਦੇ ਤਿਉਹਾਰ ਨੂੰ ਕੁਝ ਦਿਨ ਬਾਕੀ ਹਨ। ਇਸ ਤੋਂ ਪਹਿਲਾਂ ਜਿਨ੍ਹਾਂ ਭੈਣਾਂ ਦੇ ਭਰਾ ਘਰਾਂ ਤੋਂ ਦੂਰ ਦੇਸ਼ ਦੇ ਕਿਸੇ ਹੋਰ ਸੂਬੇ ਜਾਂ ਵਿਦੇਸ਼ਾਂ ਵਿੱਚ ਹਨ, ਉਨ੍ਹਾਂ ਨੂੰ ਰੱਖੜੀ ਪਾਰਸ ਕਰ ਰਹੀਆਂ ਹਨ। ਖਾਸ ਗੱਲ ਹੈ ਕਿ ਰੱਖੜੀ ਪਾਰਸਲ ਲਈ ਭੈਣਾਂ ਵਲੋਂ ਪੋਸਟ ਆਫਿਸ ਨੂੰ ਚੁਣਿਆ ਜਾ ਰਿਹਾ ਹੈ, ਕਿਉਂਕਿ ਇੱਥੇ ਮਿਲ ਰਹੀਆਂ ਸਹੂਲਤਾਂ ਬਹੁਤ ਹੀ ਪਸੰਦ ਕੀਤੀਆਂ ਗਈਆਂ ਹਨ। ਦਰਅਸਲ, ਰੱਖੜੀ ਨੂੰ ਦੇਖਦੇ ਹੋਏ ਪੋਸਟ ਆਫਿਸ ਵਲੋਂ ਖਾਸ ਪ੍ਰਬੰਧ ਕੀਤੇ ਗਏ ਹਨ।
ਕੀ ਹਨ ਪੋਸਟ ਆਫਿਸ ਵਿੱਚ ਖਾਸ ਪ੍ਰਬੰਧ: ਅੰਮ੍ਰਿਤਸਰ ਦੇ ਪੋਸਟ ਆਫਿਸ ਵਿੱਚ ਤੈਨਾਤ ਸੀਨੀਅਰ ਪੋਸਟ ਮਾਸਟਰ ਹਰਜਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਭੈਣਾਂ ਲਈ ਖਾਸ ਡਿਜ਼ਾਈਨ ਵਾਲੇ ਇਨਵੈਲਪ ਤਿਆਰ ਕੀਤੇ ਗਏ ਹਨ, ਜੋ ਮਹਿਜ 5 ਤੋਂ 10 ਰੁਪਏ ਤੱਕ ਦੇ ਹਨ। ਇਹ ਇਨਵੈਲਪ ਵਾਟਰ ਪਰੂਫ ਹਨ, ਤਾਂ ਜੋ ਭਰਾ ਤੱਕ ਰੱਖੜੀ ਪਹੁੰਚੇ ਹੋਏ ਰਾਹ ਵਿੱਚ ਮੀਂਹ ਕਾਰਨ ਖਰਾਬ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਮਿਠਾਈ ਜਾਂ ਹੋਰ ਗਿਫਟ ਭੇਜਣ ਲਈ ਵੱਡੇ ਬਾਕਸ ਵੀ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦੀ ਕੀਮਤ ਕਰੀਬ 50 ਕੁ ਰੁਪਏ ਹੈ। ਇੱਥੋ ਤੱਕ ਤਿਉਹਾਰ ਨੂੰ ਵੇਖਦੇ ਹੋਏ ਕਾਊਂਟਰਾਂ ਦੀ ਗਿਣਤੀ ਵੀ ਵਧਾਈ ਗਈ ਹੈ। ਉਨ੍ਹਾਂ ਕਿਹਾ ਰੱਖੜੀ ਡਿਲੀਵਰ ਕਰਨ ਲਈ ਖਾਸ ਹਿਦਾਇਤਾਂ ਜਾਰੀ ਕੀਤੀਆਂ ਹਨ, ਤਾਂ ਜੋ ਜਲਦ ਤੋ ਜਲਦ ਭਰਾਵਾਂ ਤੱਕ ਭੈਣਾਂ ਵਲੋਂ ਭੇਜੀਆਂ ਰੱਖੜੀਆਂ ਪਹੁੰਚ ਸਕਣ।
ਪੋਸਟ ਆਫਿਸ ਦੇ ਪ੍ਰਬੰਧਾਂ ਤੋਂ ਖੁਸ਼ ਭੈਣਾਂ: ਦੂਜੇ ਪਾਸੇ, ਪੋਸਟ ਆਫਿਸ ਵਿੱਚ ਆਪਣੇ ਭਰਾ ਨੂੰ ਰੱਖੜੀ ਪਾਰਸਲ ਕਰਵਾਉਣ ਪਹੁੰਚੀ ਭੈਣ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਦੀ ਤਰ੍ਹਾਂ ਪੋਸਟ ਆਫਿਸ ਵਿੱਚ ਆ ਕੇ ਹੀ ਰੱਖੜੀਆਂ ਕੋਰੀਅਰ ਕਰਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੋਸਟ ਆਫਿਸ ਵਿਭਾਗ ਦੇ ਵੱਲੋਂ ਸਾਡੇ ਲਈ ਵੱਧ ਕਾਊਂਟਰ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਪੋਸਟ ਆਫਿਸ ਵਿਭਾਗ ਦੇ ਵੱਲੋਂ ਸਾਡੀ ਰੱਖੜੀਆਂ ਸਮੇਂ ਸਿਰ ਸਾਡੇ ਭਰਾਵਾਂ ਦੇ ਕੋਲ ਪਹੁੰਚਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰੱਖੜੀ ਪੈਕਿੰਗ ਤੇ ਪਾਰਸਲ ਕਰਵਾਉਣ ਲਈ ਸਿਰਫ ਇੱਥੇ ਆ ਕੇ ਪੰਜ ਤੋਂ ਦੱਸ ਕੁ ਮਿੰਟ ਦਾ ਸਮਾਂ ਲੱਗਦਾ ਹੈ।