ਅੰਮ੍ਰਿਤਸਰ:- ਹਿਮਾਚਲ 'ਚ ਸਪੈਨਿਸ਼ ਜੋੜੇ ਨਾਲ ਹੋਈ ਕੁਟਮਾਰ ਦੇ ਚੱਲਦੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਹਸਪਤਾਲ 'ਚ ਜਾ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਖਿਆ ਕਿ ਅਸੀਂ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕਰਾਂਗੇ।ਇਸ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਨੇ ਆਖਿਆ ਕਿ ਉਹ ਦੋਸ਼ੀਆਂ ਖਿਲਾਫ਼ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕਰਦੇ ਹਾਂ। ਉਨ੍ਹਾਂ ਆਖਿਆ ਕਿ ਹਿਮਾਚਲ ਪੰਜਾਬ ਦਾ ਛੋਟਾ ਭਰਾ ਹੈ ਅਤੇ ਕੋਈ ਉਸ 'ਚ ਪਾੜ ਨਾ ਪਵੇ।
ਪੀੜਤ ਦੇ ਪਰਿਵਾਰ ਵੱਲੋਂ ਧੰਨਵਾਦ: ਇਸ ਮੌਕੇ ਕਿਸਾਨ ਜਥੇਬੰਦੀਆਂ ਦਾ ਪੀੜਤ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਆਖਿਆ ਕਿ ਅਸੀਂ ਸੰਯੁਕਤ ਕਿਸਾਨ ਜੱਥੇਬੰਦੀ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਅਤੇ ਅਸੀਂ ਵੀ ਬਹੁਤ ਜਲਦ ਇੱਕ ਵੱਡਾ ਖੁਲਾਸਾ ਕਰਾਂਗੇ। ਜਿਸ ਨਾਲ ਸਭ ਸਾਬਿਤ ਹੋ ਜਾਵੇਗਾ ਕਿ ਕਿਵੇਂ ਇੱਕ ਵਿਅਕਤੀ 'ਤੇ 300 ਨੌਜਵਾਨਾਂ ਨੇ ਹਮਲਾ ਕੀਤਾ ਅਤੇ ਬੁਰੀ ਤਰਾਂ੍ਹ ਕੁੱਟਮਾਰ ਕੀਤੀ ਬਸ ਗਨੀਮਤ ਰਹੀ ਕਿ ਕਿਸੇ ਦੀ ਜਾਨ ਨਹੀਂ ਗਈ।
- ਹਿਮਾਚਲ ਪ੍ਰਦੇਸ਼ 'ਚ ਕੁੱਟਮਾਰ ਦਾ ਸ਼ਿਕਾਰ ਹੋਏ ਸਪੇਨ ਦੇ ਜੋੜੇ ਨੂੰ ਮਿਲਣ ਪਹੁੰਚੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ - Beating in Khazar Himachal Pradesh
- ਪੰਜਾਬ ਤੋਂ ਹਿਮਾਚਲ ਘੁੰਮਣ ਗਏ ਸਪੈਨਿਸ਼ ਜੋੜੇ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਦੋ ਦਿਨ ਬਾਅਦ ਆਈ ਹੋਸ਼ - NRI couple beaten up in himachal
- ਸੁਵਿਧਾ ਦੀ ਥਾਂ ਦੁਬਿਧਾ ਕੇਂਦਰ ਬਣਿਆ ਬਰਨਾਲਾ ਦਾ ਸਰਕਾਰੀ ਹਸਪਤਾਲ, ਅੱਤ ਦੀ ਗਰਮੀ ਵਿੱਚ ਨਾ ਪੱਖੇ ਅਤੇ ਨਾ ਪਾਣੀ - Barnala Government Hospital
ਕਾਬਲੇਜ਼ਿਕਰ ਹੈ ਕਿ ਕੁੱਝ ਦਿਨ ਪਹਿਲਾਂ ਪੀੜਤ ਪਰਿਵਾਰ ਨਾਲ ਹਿਮਾਚਲ ਘੁੰਮਣ ਗਿਆ ਸੀ ਉਸ ਨੇ ਪੰਜਾਬ 'ਚ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਵਿਚਾਰ ਕੀਤਾ ਸੀ। ਐਨਆਈਆਰ ਪਰਿਵਾਰ ਨੇ ਸੋਚਿਆ ਕਿ ਜੇਕਰ ਉਹ ਪੰਜਾਬ 'ਚ ਕਾਰੋਬਾਰ ਕਰਨਗੇ ਤਾਂ ਪੰਜਾਬੀ ਨੌਜਵਾਨਾਂ ਨੂੰ ਕੰਮ ਮਿਲੇਗਾ ਪਰ ਇਸ ਘਟਨਾ ਮਗਰੋਂ ਪੀੜਤ ਪਰਿਵਾਰ ਇੱਥੇ ਰਹੇਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀਂ ਦੱਸੇਗਾ।