ਹੈਦਰਾਬਾਦ: ਬੀਤੇ ਦਿਨ ਅਕਾਲੀ ਦਲ ਨੇਤਾ ਵਿਰਸਾ ਸਿੰਘ ਵਲਟੋਹਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਜਿਸ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਜਥੇਦਾਰਾਂ ਸਾਹਿਬਾਨਾਂ ਵਲੋਂ ਵਲਟੋਹਾ ਨੂੰ ਪਾਰਟੀ ਚੋਂ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਸੀ। ਇਸ ਸਭ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰ ਦੇ ਹੋਏ ਐਲਾਨ ਕੀਤਾ ਕਿ ਉਹ ਖੁਦ ਹੀ ਸ਼੍ਰੋਮਣੀ ਅਕਾਲੀ ਦਲ ਮੁੱਢਲੀ ਮੈਂਬਰਸ਼ਿਪ ਤੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਹੇ ਹਨ। ਉਸ ਤੋਂ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਸੋਸ਼ਲ ਮੀਡੀਆ ਐਕਸ ਉੱਤੇ ਜਾਣਕਾਰੀ ਸਾਂਝੀ ਕੀਤੀ ਕਿ ਪਾਰਟੀ ਵਲੋਂ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਮੰਨਜ਼ੂਰ ਕਰ ਲਿਆ ਗਿਆ ਹੈ।
ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਮੰਨਜੂਰ
ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕੀਤਾ ਕਿ, 'ਸ੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਐਸ ਭੂੰਦੜ ਨੇ ਵਿਰਸਾ ਸਿੰਘ ਵਲਟੋਹਾ ਦਾ ਮੁੱਢਲੀ ਮੈਂਬਰਸ਼ਿਪ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਾਰੇ ਦਫ਼ਤਰਾਂ ਤੋਂ ਦਿੱਤਾ ਅਸਤੀਫਾ, ਤੁਰੰਤ ਪ੍ਰਭਾਵ ਨਾਲ ਪ੍ਰਵਾਨ ਕਰ ਲਿਆ ਹੈ। ਅਸਤੀਫੇ ਦੀ ਕਾਪੀ ਇੱਥੇ ਨਾਲ ਨੱਥੀ ਕੀਤੀ ਜਾ ਰਹੀ ਹੈ।'
\The SAD working President S Balwinder S Bhundar has accepted the resignation of S Virsa Singh Valtoha from Primary Membership & all offices of SAD with immediate affect. Copy of the resignation is being enclosed here with. 👇 pic.twitter.com/WmuSjPtOCs
— Dr Daljit S Cheema (@drcheemasad) October 16, 2024
ਜਾਰੀ ਵੀਡੀਓ ਵਿੱਚ ਕੀ-ਕੀ ਬੋਲੇ ਵਿਰਸਾ ਸਿੰਘ ਵਲਟੋਹਾ
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਬੇਸ਼ਕ ਉਹ ਅਕਾਲੀ ਦਲ ਛੱਡ ਰਹੇ ਹਨ, ਪਰ ਮੇਰੇ ਚੋਂ ਅਕਾਲੀ ਨੂੰ ਕੱਢਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਸਿਰ ਮੱਥੇ ਪ੍ਰਵਾਨ ਹੈ। ਉਨ੍ਹਾਂ ਕਿਹਾ ਮੈਂ ਕਦੇ ਨਹੀਂ ਇਹ ਕਿਹਾ ਜਾਂ ਇਸ ਹੱਕ ਵਿੱਚ ਨਹੀਂ ਹਾਂ ਕਿ ਸੁਖਬੀਰ ਬਾਦਲ ਨੂੰ ਸਜ਼ਾ ਨਾ ਹੋਵੇ, ਮੈਂ ਤਾਂ ਕਿਹਾ ਕਿ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਮੈਂ ਬਸ ਇੰਨਾ ਕਿਹਾ ਸੀ ਕਿ ਜਲਦੀ ਕਾਰਵਾਈ ਕੀਤੀ ਜਾਵੇ, ਮੈ ਇਹੀ ਚਾਹੁੰਨਾ ਹਾਂ, ਪਰ ਅਕਾਲੀ ਦਲ ਵੀ ਨੁਕਸਾਨ ਨਾ ਹੋਵੇ। ਬਸ ਜਲਦੀ ਤੋਂ ਜਲਦੀ ਦਿੱਤੀ ਜਾਵੇ, ਕਿਉਂਕਿ ਉਨ੍ਹਾਂ ਦੀ ਬੇਟੀ ਦਾ ਵਿਆਹ ਰੱਖਿਆ ਹੋਇਆ ਹੈ।
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਕਿਹਾ ਸੀ ਸਾਰੀ ਮੀਟਿੰਗ ਕੱਲ੍ਹ ਖੁਸ਼ਗਵਾਰ ਮਹੌਲ ਵਿੱਚ ਹੋਈ ਹੈ, ਪਰ ਫਿਰ ਮੇਰੇ ਉੱਤੇ ਇਹ ਇਲਜ਼ਾਮ ਆਉਣੇ ਕਿ ਮੈਂ ਧਮਕੀ ਦਿੱਤੀ ਹੈ, ਤਾਂ ਇਹ ਤਾਂ ਜਥੇਦਾਰ ਸਹਿਬਾਨਾਂ ਉੱਤੇ ਹੀ ਕਿਸ ਰੂਪ ਵਿੱਚ ਕੀ ਰੰਗਤ ਦੇਣੀ ਹੈ, ਇਸ ਲਈ ਜਥੇਦਾਰ ਸਮਰਥ ਹਨ।
'ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀਆਂ ਕਮਜ਼ੋਰੀਆਂ ਵੀ ਸਵੀਕਾਰ ਕੀਤੀਆਂ'
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀਆਂ ਕਮਜ਼ੋਰੀਆਂ ਵੀ ਸਵੀਕਾਰ ਕੀਤੀਆਂ ਹਨ। ਜਿਹੜੇ ਮੈਂ ਜਾਂ ਅਕਾਲੀ ਦਨ ਖਦਸ਼ੇ ਪ੍ਰਗਟ ਕਰਦੇ ਸੀ, ਉਹ ਵੀ ਕਿਤੇ ਨਾ ਕਿਤੇ ਸੱਚ ਹੋਏ ਹਨ। ਉਨ੍ਹਾਂ ਕਿਹਾ ਕਿ ਮੈਂ ਦਰਬਾਰ ਸਾਹਿਬ ਅੰਦਰ ਖੜ੍ਹ ਕੇ ਗੁਰੂ ਤੋਂ ਡਰ ਕੇ, ਇਹ ਕਹਿਣ ਨੂੰ ਤਿਆਰ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੇ ਭਾਜਪਾ ਨਾਲ ਜਾਂ ਕੇਂਦਰ ਸਰਕਾਰ ਤੇ ਅਮਿਤ ਸ਼ਾਹ ਨਾਲ ਸਾਂਝਾ ਹਨ, ਉਹ ਸਵੀਕਾਰ ਕੀਤੀਆਂ ਹਨ, ਪਰ ਜੋ ਤੁਸੀ ਅਕਾਲੀ ਦਲ ਬਾਰੇ ਜ਼ਹਿਰ ਤੇ ਨਫ਼ਰਤ ਆਖਦੇ ਹੋ, ਫੇਰ ਕਿੱਥੇ ਜਾਓਗੇ। ਉਨ੍ਹਾਂ ਕਿਹਾ ਕਿ ਮੈਨੂੰ ਬਾਕੀ ਸਿੰਘ ਸਹਿਬਾਨਾਂ ਤੋਂ ਕੋਈ ਇਤਰਾਜ਼ ਨਹੀਂ ਹੈ, ਸਿਰਫ ਗਿਆਨੀ ਹਰਪ੍ਰੀਤ ਸਿੰਘ ਵਲੋਂ ਡੋਮੀਨੇਟ ਕੀਤਾ ਗਿਆ।
'ਮੇਰੀਆਂ ਰਗਾਂ 'ਚ ਅਕਾਲੀ ਖੂਨ ਵਗਦਾ ਹੈ ਤੇ ਹਮੇਸ਼ਾਂ ਵਗਦਾ ਰਹੇਗਾ'
ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਦਾ ਫੈਸਲਾ ਮੰਨਜ਼ੂਰ ਹੈ। ਪਰ ਮੈਂ ਇਹ ਅਪੀਲ ਕਰਦਾ ਹਾਂ ਕਿ, "ਅਕਾਲ ਤਖ਼ਤ ਵਲੋਂ ਵੀਡੀਓਗ੍ਰਾਫੀ ਮੀਡੀਆ ਦੇ ਸਾਹਮਣੇ ਪੇਸ਼ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿ ਅਕਾਲੀ ਨੂੰ ਮੇਰੀਆਂ ਰਗਾਂ ਚੋਂ ਨਹੀਂ ਕੱਢਿਆ ਜਾ ਸਕਦਾ। ਮੈਂ ਪਥੰਕ ਸੋਚ ਵਾਲਾ ਹਾਂ।"
"ਮੇਰੀ ਬੇਨਤੀ ਹੈ ਕਿ ਮੇਰੇ ਸਪਸ਼ਟੀਕਰਨ ਦੀ ਚਿੱਠੀ ਤੇ ਪੈਨਡਰਾਈਵ (pendrive) ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ BJP ਤੇ ਕੇਂਦਰ ਸਰਕਾਰ ਨਾਲ ਸਾਂਝ ਨੂੰ ਸਾਬਿਤ ਕਰਦੇ ਹੋਏ ਡਾਕੂਮੈਂਟਸ ਪੇਸ਼ ਕੀਤੇ ਗਏ ਸੀ ਉਹ ਵੀ ਜਨਤਕ ਕਰਨ ਦੀ ਕਿਰਪਾਲਤਾ ਕਰਨ।"
ਜੇਕਰ ਕਿਸੇ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਮੇਰੀ ਸਪੱਸ਼ਟੀਕਰਨ ਵਾਲੀ ਪੱਤ੍ਰਿਕਾ ਤੇ ਸਬੂਤਾਂ ਵਾਲੀ ਪੈਨ ਡ੍ਰਾਈਵ ਨਹੀਂ ਜਾਰੀ ਹੁੰਦੀ, ਤਾਂ ਮੈਂ ਕੱਲ੍ਹ ਨੂੰ ਇਹ ਸਭ ਕੁੱਝ ਆਪ ਜਨਤਕ ਕਰਾਂਗਾ।"
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀ ਹੁਕਮ ਦਿੱਤੇ ਸਨ
ਦੱਸ ਦੇਈਏ ਕਿ ਸੁਣਵਾਈ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚੋਂ ਕੱਢਣ ਦੇ ਹੁਕਮ ਦਿੱਤੇ ਹਨ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਉਨ੍ਹਾਂ ਨੂੰ 24 ਘੰਟਿਆਂ ਅੰਦਰ ਅਕਾਲੀ ਦਲ 'ਚੋਂ ਕੱਢਣ ਲਈ ਕਿਹਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੀ ਸ਼ੁਰੂਆਤੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਜਾਵੇਗੀ।
ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ 10 ਸਾਲਾਂ ਲਈ ਵਾਪਸੀ 'ਤੇ ਪਾਬੰਦੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਵੀ ਜੇਕਰ ਉਹ ਕੋਈ ਬਿਆਨ ਦਿੰਦੇ ਹਨ ਤਾਂ ਸਖ਼ਤ ਫੈਸਲਾ ਲਿਆ ਜਾਵੇਗਾ। ਇਸ ਮੌਕੇ ਜਥੇਦਾਰਾਂ ਨੇ ਕਿਹਾ ਕਿ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਸ ਦਾ ਹਾਲ-ਚਾਲ ਪੁੱਛਣ ਦੇ ਬਹਾਨੇ ਰਿਕਾਰਡਿੰਗ ਕੀਤੀ ਤੇ ਧਮਕੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਹਾ ਮੰਗਲਵਾਰ ਨੂੰ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 15 ਅਕਤੂਬਰ ਨੂੰ ਸਵੇਰੇ 9 ਵਜੇ ਸਬੂਤਾਂ ਸਮੇਤ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ। ਵਿਰਸਾ ਸਿੰਘ ਵਲਟੋਹਾ ਨੇ ਦੋ ਦਿਨ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ 'ਤੇ ਆਰਐਸਐਸ ਅਤੇ ਭਾਜਪਾ ਦੇ ਦਬਾਅ ਬਾਰੇ ਦੱਸਿਆ ਸੀ। ਵਿਰਸਾ ਸਿੰਘ ਵਲਟੋਹਾ ਦੀ ਪੇਸ਼ੀ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋ ਰਹੀ ਸੀ।
ਵਲਟੋਹਾ ਨੇ ਪੋਸਟ ਰਾਹੀਂ ਲਾਏ ਸਨ ਇਲਜ਼ਾਮ
ਵਿਰਸਾ ਸਿੰਘ ਵਲਟੋਹਾ ਨੇ 12 ਅਕਤੂਬਰ ਨੂੰ ਇੱਕ ਪੋਸਟ ਸਾਂਝੀ ਕੀਤੀ ਸੀ। ਜਿਸ 'ਚ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ 'ਤੇ ਕਾਰਵਾਈ ਨੂੰ ਲੈ ਕੇ ਜਥੇਦਾਰ ਸਾਹਿਬ 'ਤੇ ਇਲਜ਼ਾਮ ਲਾਏ ਸਨ। ਉਨ੍ਹਾਂ ਲਿਖਿਆ ਸੀ ਕਿ ‘ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚਣ ਵਾਲੀਆਂ ਸਿੱਖ ਵਿਰੋਧੀ ਤਾਕਤਾਂ ਦੀਆਂ ਸੋਚਾਂ ਅਤੇ ਸਾਜ਼ਿਸ਼ਾਂ ਸਾਡੀਆਂ ਮਾਣਮੱਤੀਆਂ ਅਤੇ ਦੇਸ਼-ਪ੍ਰਮੁੱਖ ਸੰਸਥਾਵਾਂ ਤੱਕ ਪਹੁੰਚ ਜਾਣਗੀਆਂ। ਰੱਬ ਕਰੇ ਮੇਰਾ ਇਹ ਸ਼ੱਕ ਬੇਬੁਨਿਆਦ ਹੋਵੇ, ਸਾਡੀਆਂ ਇਹ ਸੰਸਥਾਵਾਂ ਸਿੱਖਾਂ ਦੇ ਮਾਣ-ਸਨਮਾਨ ਦਾ ਪ੍ਰਤੀਕ ਹਨ।'
ਵਿਰਸਾ ਸਿੰਘ ਨੇ ਕਿਹਾ ਕਿ ਹਾਲ ਹੀ ਵਿੱਚ ਮੈਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਇੱਕ ਫੇਸਬੁੱਕ ਪੋਸਟ ਕੀਤੀ ਸੀ, "ਜਥੇਦਾਰ ਸਾਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਦੇਣ ਵਿੱਚ ਇੰਨੀ ਦੇਰੀ ਕਿਉਂ ਹੋ ਰਹੀ ਹੈ?" ਫੇਸਬੁੱਕ ਪੋਸਟ ਮਿਲਣ ਤੋਂ ਬਾਅਦ ਜੋ ਹੈਰਾਨ ਕਰਨ ਵਾਲੀ ਜਾਣਕਾਰੀ ਮੇਰੇ ਤੱਕ ਪਹੁੰਚੀ, ਉਹ ਪਰੇਸ਼ਾਨ ਕਰਨ ਵਾਲੀ ਹੈ।