ETV Bharat / state

ਸ਼ਹੀਦ ਪਿਤਾ ਦਾ ਬੁੱਤ ਵੇਖ ਭਾਵੁਕ ਹੋਇਆ ਪੁੱਤ, ਕਿਹਾ- ਸਰਕਾਰਾਂ ਨੇ ਐਲਾਨ ਤਾਂ ਕੀਤੇ, ਪਰ ਅਮਲ ਨਹੀਂ - Shaheed Subedar Sarabjit Singh - SHAHEED SUBEDAR SARABJIT SINGH

Shaheed Subedar Sarabjit Singh Family : ਸ਼ਹੀਦ ਨਾਇਬ ਸੂਬੇਦਾਰ ਸਰਬਜੀਤ ਸਿੰਘ ਗਿੱਲ ਝੰਡੇਵਾਲਾ 16 ਸਿੱਖ ਰੈਜੀਮੈਂਟ ਦਾ 16 ਸਾਲ ਬਾਅਦ ਪਰਿਵਾਰ ਨੇ ਸ਼ਹੀਦ ਦਾ ਬੁੱਤ ਲਗਾਇਆ। 16 ਸਾਲ ਬੀਤਣ ਦੇ ਬਾਵਜੂਦ ਅਤੇ ਡਿਗਰੀ ਕਰਨ ਦੇ ਬਾਵਜੂਦ ਵੀ ਸ਼ਹੀਦ ਦੇ ਪੁੱਤਰ ਯੁੱਧਵੀਰ ਸਿੰਘ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਮਿਲੀ।

Shaheed Subedar Sarabjit Singh
Shaheed Subedar Sarabjit Singh
author img

By ETV Bharat Punjabi Team

Published : Apr 16, 2024, 9:12 AM IST

ਸ਼ਹੀਦ ਪਿਤਾ ਦਾ ਬੁੱਤ ਵੇਖ ਭਾਵੁਕ ਹੋਇਆ ਪੁੱਤ

ਮੋਗਾ: ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਦੀਆਂ ਹਨ, ਉਹ ਕਦੀ ਵੀ ਵਿਲੱਖਣ ਇਤਿਹਾਸ ਨਹੀ ਸਿਰਜ ਸਕਦੀਆਂ। ਭਾਰਤੀ ਫੌਜ ਵਿੱਚ ਸਿੱਖ ਰੈਜੀਮੈਂਟ ਦਾ ਗੌਰਵਮਈ ਇਤਿਹਾਸ ਹੈ। ਇਸ ਰੈਜੀਮੈਂਟ ਨੂੰ ਅਨੇਕਾਂ ਹੀ ਮਾਨ ਸਨਮਾਨ ਪ੍ਰਾਪਤ ਹੋ ਚੁੱਕੇ ਹਨ, ਅੱਜ ਅਸੀ ਸਿੱਖ ਰੈਜੀਮੈਂਟ ਦੀ 16 ਸਿੱਖ ਬਟਾਲੀਅਨ ਦੇ ਸ਼ਹੀਦ ਯੋਧੇ ਨਾਇਬ ਸੂਬੇਦਾਰ ਸਰਬਜੀਤ ਸਿੰਘ ਗਿੱਲ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ ਫੌਜ ਦੀ ਡਿਊਟੀ ਦੌਰਾਨ ਆਪਣੇ ਇਕ ਸਾਥੀ ਨਾਲ ਇਕ ਐਕਸੀਡੈਂਟ ਦੌਰਾਨ ਉਤਰਾਖੰਡ 20 ਨਵੰਬਰ 2008 ਨੂੰ ਸ਼ਹਾਦਤ ਹੋ ਗਈ ਸੀ। ਉਨਾਂ ਦੀ ਯਾਦ ਨੂੰ ਸਮਰਪਿਤ ਪਿੰਡ ਝੰਡੇਵਾਲਾ ਜਿਲਾ ਮੋਗਾ ਵਿਖੇ ਅੱਜ 16 ਸਾਲ ਬਾਅਦ ਸ਼ਹੀਦ ਦਾ ਪਰਿਵਾਰ ਵੱਲੋਂ ਸਹੀਦ ਦਾ ਬੁੱਤ ਸਮੇਂ ਸਮੇਂ ਦੀਆਂ ਸਰਕਾਰਾਂ ਉੱਤੇ ਪਰਿਵਾਰ ਨੇ ਰੋਸ ਜਤਾਇਆ।

ਪਿੰਡ ਦੀ ਪੰਚਾਇਤ ਨੇ ਦਿੱਤੀ ਜ਼ਮੀਨ: ਦੱਸ ਦਈਏ ਕਿ 16 ਸਾਲ ਬਾਅਦ ਪਿੰਡ ਦੀ ਪੰਚਾਇਤ ਵੱਲੋਂ ਬੁੱਤ ਲਗਾਉਣ ਲਈ ਥਾਂ ਦਾ ਮਤਾ ਕੀਤਾ ਗਿਆ, ਜਿੱਥੇ ਅੱਜ ਪਰਿਵਾਰ ਵੱਲੋਂ ਬੁੱਤ ਸਥਾਪਿਤ ਕੀਤਾ ਗਿਆ। ਇਸ ਮੌਕੇ 16 ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਪਹੁੰਚ ਕੇ ਜਿੱਥੇ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉੱਥੇ ਸ਼ਹੀਦ ਨਾਇਕ ਸਰਬਜੀਤ ਸਿੰਘ ਗਿੱਲ ਨਾਲ ਡਿਊਟੀ ਕਰਨ ਵਾਲੇ ਸਾਬਕਾ ਸੈਨਿਕਾਂ ਨੇ ਵੀ ਸ਼ਹੀਦ ਨੂੰ ਫੁੱਲ ਮਲਾਵਾਂ ਭੇਟ ਕੀਤੀਆਂ ਅਤੇ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਸਹੀਦ ਸਰਬਜੀਤ ਸਿੰਘ ਗਿੱਲ ਦੀ ਕੁਰਬਾਨੀ ਨੂੰ ਸਾਡਾ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ।

ਸ਼ਹੀਦ ਦੇ ਪੁੱਤਰ ਨੂੰ ਵੀ ਨਹੀਂ ਮਿਲੀ ਨੌਕਰੀ: ਜਦੋਂ 16 ਸਾਲ ਬਾਅਦ ਸ਼ਹੀਦ ਦਾ ਬੁੱਤ ਲਗਾਏ ਜਾਣ ਬਾਰੇ ਪਰਿਵਾਰ ਨਾਲ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਸ਼ਹੀਦ ਦੀ ਕੁਰਬਾਨੀ ਨੂੰ ਅਣਗੌਲਿਆਂ ਕੀਤਾ ਗਿਆ ਅਤੇ ਅੱਜ ਪਰਿਵਾਰ ਵੱਲੋਂ ਆਪਣੇ ਪੱਧਰ ਤੇ ਸ਼ਹੀਦ ਸਰਬਜੀਤ ਸਿੰਘ ਗਿੱਲ ਦਾ ਬਹੁਤ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀ ਸਗੋਂ ਸ਼ਹੀਦ ਸਰਬਜੀਤ ਸਿੰਘ ਦੇ ਅੰਤਿਮ ਸੰਸਕਾਰ ਸਮੇਂ ਮੰਤਰੀਆਂ ਵੱਲੋਂ ਸ਼ਹੀਦ ਦੇ ਪੁੱਤਰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ ਬਣਦੀਆਂ ਹੋਰ ਸਹੂਲਤਾਂ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ ਉਹ ਵੀ ਅਜੇ ਤੱਕ ਪੂਰਾ ਨਹੀਂ ਹੋਇਆ। ਸ਼ਹੀਦ ਦੇ ਪੁੱਤਰ ਨੂੰ ਡਿਗਰੀ ਕਰਨ ਦੇ ਬਾਵਜੂਦ ਵੀ ਸਰਕਾਰੀ ਨੌਕਰੀ ਨਹੀਂ ਮਿਲੀ।

ਪੁੱਤਰ ਦੀ ਸਰਕਾਰ ਨੂੰ ਅਪੀਲ: ਇਸ ਮੌਕੇ ਤੇ ਸ਼ਹੀਦ ਦੇ ਪੁੱਤਰ ਯੁੱਧਵੀਰ ਨੇ ਕਿਹਾ ਕਿ ਸਭ ਤੋਂ ਪਹਿਲਾਂ, ਤਾਂ ਉਹ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸ਼ਹੀਦ ਪਿਤਾ ਦੇ ਬੁੱਤ ਨੂੰ ਸਥਾਪਿਤ ਕਰਨ ਲਈ ਪਿੰਡ ਦੀ ਜਗ੍ਹਾ ਵਿੱਚੋਂ ਸਾਨੂੰ ਥਾਂ ਦਿੱਤੀ ਜਿਸ ਥਾਂ ਉੱਤੇ ਅੱਜ ਅਸੀਂ ਸ਼ਹੀਦ ਸਰਬਜੀਤ ਸਿੰਘ ਗਿੱਲ ਦਾ ਬੁੱਤ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨਾਲ ਗਿਲਾ ਜ਼ਰੂਰ ਹੈ ਕਿ ਉਨ੍ਹਾਂ ਵੱਲੋਂ ਮੇਰੇ ਪਿਤਾ ਦੀ ਕੁਰਬਾਨੀ ਨੂੰ ਦਰਕਿਨਾਰ ਕੀਤਾ ਗਿਆ। ਜਦੋਂ ਮੇਰੇ ਪਿਤਾ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ ਸਨ ਤਾਂ ਉਸ ਵਕਤ ਜੋ ਮੰਤਰੀਆਂ ਨੇ ਐਲਾਨ ਕੀਤੇ ਸੀ ਕੋਈ ਵੀ ਐਲਾਨ ਪੂਰਾ ਨਹੀਂ ਹੋਇਆ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਕੁਝ ਵੀ ਮਦਦ ਨਹੀਂ ਦਿੱਤੀ। ਇਥੋਂ ਤੱਕ ਕਿ ਮੇਰੀ ਨਰਸਿੰਗ ਦੀ ਡਿਗਰੀ ਕੀਤੀ ਹੋਣ ਦੇ ਬਾਵਜੂਦ ਵੀ ਅਜੇ ਤੱਕ ਮੈਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ।

ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪਹਿਲ ਦੇ ਆਧਾਰ ਉੱਤੇ ਨੌਕਰੀ ਦਿੱਤੀ ਜਾਵੇ, ਤਾਂ ਜੋ ਉਹ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਪਾਲ ਸਕਣ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਡੇ ਪਿਤਾ ਦੀ ਕੁਰਬਾਨੀ ਉੱਤੇ ਮਾਨ ਮਹਿਸੂਸ ਹੋ ਰਿਹਾ ਹੈ ਕਿ ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣੇ ਜਾਨ ਤਿਆਗ ਦਿੱਤੀ। ਪਿਤਾ ਵਲੋਂ ਸਾਡੇ ਨਾਲ ਬਿਤਾਏ ਪਲ ਸਾਡੇ ਮਨਾਂ ਵਿੱਚ ਹਮੇਸ਼ਾ ਰਹਿਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.