ਲੁਧਿਆਣਾ: ਜ਼ਿਲ੍ਹੇ ਵਿੱਚ ਨੌ ਵਿਧਾਨ ਸਭਾ ਹਲਕੇ ਜਿੰਨ੍ਹਾਂ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ ਭਲਕੇ ਹੋਣ ਜਾ ਰਹੀ ਹੈ। ਇਸ ਨੂੰ ਲੈਕੇ ਲੁਧਿਆਣਾ 'ਚ ਪੰਜਾਬ ਹਜ਼ਾਰ ਚੋਣ ਅਮਲਾ ਤੇ ਪੰਜ ਹਜ਼ਾਰ ਸੁਰੱਖਿਆ ਮੁਲਾਜ਼ਮ 2921 ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਪਵਾਉਣਗੇ। ਲੁਧਿਆਣਾ ਅਧੀਨ ਆਉਂਦੇ ਹਲਕੇ, ਜਿੰਨ੍ਹਾਂ 'ਚ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ ਹਲਕਾ, ਦਾਖਾ ਹਲਕਾ ਅਤੇ ਜਗਰਾਉਂ ਸ਼ਾਮਿਲ ਹਨ।
ਖੇਤੀਬਾੜੀ ਯੂਨੀਵਰਸਿਟੀ ਵਿੱਚ ਸਟਰਾਂਗ ਰੂਮ: ਵੋਟਿੰਗ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਟਰਾਂਗ ਰੂਮ ਬਣਾਏ ਗਏ ਹਨ। ਪੀਏਯੂ ਦਾ ਸਰਕਾਰੀ ਸਮਾਰਟ ਸਕੂਲ, ਜਮਨੇਜ਼ੀਅਮ ਹਾਲ, ਸੁਖਦੇਵ ਭਵਨ ਅਤੇ ਖੇਤੀਬਾੜੀ ਲੈਕਚਰ ਰੂਮ ਕੰਪਲੈਕਸ ਦੇ ਵਿੱਚ ਸਟਰਾਂਗ ਰੂਮ ਬਣਾਏ ਗਏ ਹਨ। ਜੇਕਰ ਗੱਲ ਕਾਊਂਟਿੰਗ ਵਾਲੇ ਦਿਨ ਦੀ ਕੀਤੀ ਜਾਵੇ ਤਾਂ ਲੁਧਿਆਣਾ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਲੋਕ ਸਭਾ ਲਈ ਵੋਟਾਂ ਦੀ ਗਿਣਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹੀ ਹੋਵੇਗੀ।
ਲੁਧਿਆਣਾ 'ਚ 50 ਹਜ਼ਾਰ ਵੋਟਿੰਗ ਅਮਲਾ: ਵਿਧਾਨ ਸਭਾ ਹਲਕਾ ਗਿੱਲ ਲਈ ਐਸ.ਆਰ.ਐਸ ਸਰਕਾਰੀ ਪੋਲੀਟੈਕਨਿਕ ਕਾਲਜ ਰਿਸ਼ੀ ਨਗਰ ਦੇ ਵਿੱਚ ਹੀ ਸਟਰਾਂਗ ਰੂਮ ਬਣਾਇਆ ਗਿਆ ਹੈ ਅਤੇ ਉੱਥੇ ਹੀ ਗਿੱਲ ਹਲਕੇ ਦਾ ਕਾਊਂਟਿੰਗ ਸੈਂਟਰ ਬਣਾਇਆ ਗਿਆ ਹੈ। ਭਾਵ ਕਿ ਵੋਟਾਂ ਦੀ ਗਿਣਤੀ ਵੀ ਪੋਲੀਟੈਕਨਿਕ ਕਾਲਜ ਰਿਸ਼ੀ ਨਗਰ ਦੇ ਵਿੱਚ ਹੀ ਹੋਵੇਗੀ। ਲੁਧਿਆਣਾ 'ਚ 50 ਹਜ਼ਾਰ ਦੇ ਕਰੀਬ ਚੋਣ ਅਮਲਾ ਤੈਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ 50 ਹਜ਼ਾਰ ਵੋਟਿੰਗ ਅਮਲੇ ਲਈ ਖਾਣਾ ਬਣਾਉਣ ਦੀ ਜਿੰਮੇਵਾਰੀ 2700 ਮਿਡ ਡੇਅ ਮੀਲ ਵਰਕਰਾਂ ਨੂੰ ਦਿੱਤੀ ਗਈ ਹੈ। ਰਾਸ਼ਨ ਲਈ ਪਰ ਅਧਿਕਾਰੀ 100 ਰੁਪਏ ਦਿੱਤੇ ਗਏ ਹਨ।
ਲੁਧਿਆਣਾ 'ਚ ਹੈ ਕੁੱਲ੍ਹ ਇੰਨੇ ਵੋਟਰ: ਲੁਧਿਆਣਾ ਲੋਕ ਸਭਾ ਹਲਕੇ ਦੇ ਜੇਕਰ ਕੁੱਲ ਵੋਟਰਾਂ ਦੀ ਗੱਲ ਗਿਣਤੀ ਕੀਤੀ ਜਾਵੇ ਤਾਂ 17 ਲੱਖ 58 ਹਜ਼ਾਰ 614 ਵੋਟਰ ਹਨ। ਜਿਨ੍ਹਾਂ 'ਚ 9 ਲੱਖ 37 ਹਜ਼ਾਰ 94 ਮਰਦ ਵੋਟਰ, ਜਦੋਂ ਕਿ 8 ਲੱਖ 21 ਹਜ਼ਾਰ 386 ਮਹਿਲਾ ਵੋਟਰ, 134 ਟਰਾਂਸਜੇਂਡਰ ਵੋਟਰ ਹਨ। ਕੁੱਲ ਪੰਜਾਬ ਪੁਲਿਸ ਅਤੇ ਸੈਂਟਰਲ ਸੁਰੱਖਿਆ ਫੋਰਸਿਸ ਦੇ 5000 ਜਵਾਨ ਲੁਧਿਆਣਾ 'ਚ ਮੌਜੂਦ ਰਹਿਣਗੇ। ਸੀਆਰਪੀਐਫ ਦੀਆਂ 13 ਕੰਪਨੀਆਂ ਲੁਧਿਆਣਾ ਪਹੁੰਚ ਚੁੱਕੀਆਂ ਹਨ। ਹਰ ਇੱਕ ਕੰਪਨੀ ਦੇ ਵਿੱਚ 100 ਜਵਾਨ ਸ਼ਾਮਿਲ ਹਨ। ਲੁਧਿਆਣਾ ਦੇ ਵਿੱਚ ਕੁੱਲ 2921 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨਾਂ ਵਿੱਚੋਂ 380 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹਨ।