ਪਠਾਨਕੋਟ : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਦੇ ਐਲਾਨ ਤੋਂ ਬਾਅਦ ਭਾਜਪਾ 'ਚ ਕਵਿਤਾ ਖੰਨਾ ਤੋਂ ਬਾਅਦ ਹੁਣ ਭਾਜਪਾ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਨੇ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ, ਸਵਰਨ ਸਲਾਰੀਆ ਨੇ ਕਿਹਾ ਕਿ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਵੀ ਚੋਣ ਨਹੀਂ ਲੜਨਗੇ, ਹਾਲਾਂਕਿ ਅਜੇ ਤੱਕ ਐਲਾਨ ਕੀਤਾ ਕਿ ਉਹ ਕਿਸ ਪਾਰਟੀ ਤੋਂ ਚੋਣ ਲੜਣਗੇ।
ਭਾਜਪਾ ਖਿਲਾਫ ਕੱਢਿਆ ਗੁੱਸਾ : ਦੱਸਣਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਪਹਿਲਾਂ ਹੀ ਲੋਕ ਸਭਾ ਚੋਣ ਲੜ ਚੁੱਕੀ ਹੈ। ਭਾਜਪਾ ਵੱਲੋਂ ਦਿਨੇਸ਼ ਸਿੰਘ ਬੱਬੂ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਹਾਲਾਂਕਿ ਇਸ ਨੂੰ ਲੈਕੇ ਭਾਜਪਾ ਦੇ ਕਈ ਸੀਨੀਅਰ ਆਗੂ ਆਪਣਾ ਗੁੱਸਾ ਵੀ ਜ਼ਾਹਰ ਕਰ ਰਹੇ ਹਨ। ਜਿੰਨਾ ਵਿਚ ਮਰਹੂਮ ਅਦਾਕਾਰ ਅਤੇ ਪੰਜਾਬ ਭਾਜਪਾ ਦੇ ਗੁਰਦਸਪੂਰ ਤੋਂ ਸੰਸਦ ਰਹੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਸ਼ਾਮਿਲ ਹੈ। ਕੁਝ ਦਿਨ ਪਹਿਲਾਂ ਜਦੋਂ ਭਾਜਪਾ ਵੱਲੋਂ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਦਿੱਤੇ ਜਾਣ ਦਾ ਐਲਾਨ ਹੋਇਆ ਤਾਂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਚੋਣ ਲੜਨ ਦਾ ਐਲਾਨ ਕੀਤਾ ਸੀ, ਉੱਥੇ ਹੁਣ ਭਾਜਪਾ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਜੋ ਕਿ ਕੌਮੀ ਕਾਰਜਕਾਰਨੀ ਦੇ ਮੈਂਬਰ ਸਨ ਉਹ ਵੀ ਮੈਦਾਨ ਵਿੱਚ ਆ ਗਏ ਹਨ।
- 'ਆਪ' ਵੱਲੋਂ ਖਟਕੜ ਕਲਾਂ 'ਚ ਭੁੱਖ ਹੜਤਾਲ ਦੀ ਤਿਆਰੀ; CM ਮਾਨ ਕਰਨਗੇ ਸ਼ਿਰਕਤ, ਜਾਣੋ ਕਦੋਂ ਤੇ ਕਿੱਥੇ ਹੋਵੇਗੀ ਵਲੰਟੀਅਰ ਮੀਟਿੰਗ - AAP Hunger Strike
- ਹੇਮਾ ਮਾਲਿਨੀ 'ਤੇ ਵਿਵਾਦਿਤ ਬਿਆਨ ਤੋਂ ਬਾਅਦ ਰਣਦੀਪ ਸੁਰਜੇਵਾਲਾ ਦੀਆਂ ਵਧੀਆਂ ਮੁਸ਼ਕਿਲਾਂ, ਰਾਸ਼ਟਰੀ ਮਹਿਲਾ ਕਮਿਸ਼ਨ ਨੇ ਕੀਤੀ ਕਾਰਵਾਈ ਦੀ ਮੰਗ - SURJEWALA CONTROVERSIAL STATEMENT
- ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਸ਼ਰਾਬ ਨਾਲ ਭਰਿਆ ਟਰੱਕ ਕੀਤਾ ਬਰਾਮਦ - Liquor Recovered
ਲੋਕ ਭਲਾਈ ਦੇ ਕੰਮ ਕਰਨ ਦੀ ਚਾਹਤ : ਇਸ ਮੌਕੇ ਗੱਲ ਕਰਦਿਆਂ ਸਵਰਨ ਸਲਾਰੀਆ ਨੇ ਕਿਹਾ ਕਿ ਮੈਂ ਪੰਜਾਬ ਦਾ ਹਾਂ ,ਇਥੇ ਹੀ ਜੰਮਿਆ ਪਲਿਆ ਹਾਂ। ਲੋਕਾਂ ਦੇ ਹਰ ਦਰਦ ਨੂੰ ਸਮਝਦਾ ਹਾਂ। ਇਸ ਲਈ ਮੈਂ ਚੋਣ ਲੜਾਂਗਾ ਤੇ ਜਿੱਤ ਕੇ ਵੀ ਦਿਖਾਵਾਂਗਾ। ਇਸ ਮੌਕੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਪਤਾ ਚੱਲ ਜਾਏਗਾ ਕਿ ਕਿਸ ਪਾਰਟੀ ਤੋਂ ਚੋਣ ਲੜੀ ਜਾਵੇਗੀ। ਉਹਨਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਗੁਰਦਾਸਪੁਰ ਦੇ ਲੋਕ ਸੁਖ ਦੀ ਜ਼ਿੰਦਗੀ ਜਿਉਂਣ ਅਤੇ ਲੋਕ ਭਲਾਈ ਦੇ ਕੰਮ ਕਰਾਂ। ਇਸ ਲਈ ਉਹਨਾਂ ਨੇ ਗੁਰਦਾਸਪੁਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਚੋਣ ਕਰਕੇ ਉਹਨਾਂ ਨੂੰ ਜਿੱਤ ਦਿਵਾਉਣ। ਸਲਾਰੀਆ ਜਨ ਸੇਵਾ ਫਾਊਂਡੇਸ਼ਨ ਦੀ ਤਰਫੋਂ ਉਹਨਾਂ ਨੇ ਲੱਖਾਂ ਰੁਪਏ ਦੀ ਰਾਸ਼ੀ ਨਾਲ ਹਜ਼ਾਰਾਂ ਲੋਕਾਂ ਨੂੰ ਮੁਫਤ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਲਈ ਕਾਰਡ ਬਣਾਉਣ ਦਾ ਐਲਾਨ ਵੀ ਕੀਤਾ ਹੈ ਜੋ ਸ਼ਨੀਵਾਰ ਨੂੰ ਵੰਡੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਰੀਬ 1 ਲੱਖ 25 ਰੁਪਏ ਚੰਦਾ ਦਿੱਤਾ ਹੈ।