ETV Bharat / state

ਸਰਵਣ ਸਿੰਘ ਪੰਧੇਰ ਨੇ ਕਿਹਾ- ਭਾਜਪਾ ਆਗੂਆਂ ਦੇ ਆਪਸ ਦੇ ਵਿੱਚ ਹੀ ਨਹੀਂ ਮਿਲ ਰਹੇ ਬਿਆਨ, ਸੁਣੋ ਤਾਂ ਜਰਾ ਅੱਗੇ ਕੀ ਕਿਹਾ... - SARWAN SINGH PANDHER REACTION

ਪਟਿਆਲਾ ਵਿਖੇ ਸ਼ੰਭੂ ਮੋਰਚੇ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ।

SARWAN SINGH PANDHER REACTION
ਭਾਜਪਾ ਆਗੂਆਂ ਦੇ ਆਪਸ ਦੇ ਵਿੱਚ ਹੀ ਨਹੀਂ ਮਿਲ ਰਹੇ ਬਿਆਨ (ETV Bharat (ਪਟਿਆਲਾ, ਪੱਤਰਕਾਰ))
author img

By ETV Bharat Punjabi Team

Published : Dec 9, 2024, 11:01 PM IST

ਪਟਿਆਲਾ : ਸ਼ੰਭੂ ਮੋਰਚੇ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਜਿਸ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਉੱਪਰ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਬਿਆਨ ਆਪਸ ਵਿੱਚ ਹੀ ਨਹੀਂ ਮਿਲ ਰਹੇ। ਇੱਕ ਤਰਫ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ।

ਭਾਜਪਾ ਆਗੂਆਂ ਦੇ ਆਪਸ ਦੇ ਵਿੱਚ ਹੀ ਨਹੀਂ ਮਿਲ ਰਹੇ ਬਿਆਨ (ETV Bharat (ਪਟਿਆਲਾ, ਪੱਤਰਕਾਰ))

ਕਿਸਾਨਾਂ ਕੋਲ ਦਿੱਲੀ ਜਾਣ ਦੀ ਆਗਿਆ ਨਹੀਂ

ਅੱਜ ਸੰਭੂ ਬਾਰਡਰ ਤੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ’ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ ਸਾਹਮਣੇ ਆਇਆ ਹੈ। ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਖ਼ੁਦ ਦੁਚਿੱਤੀ ਵਿਚ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਿਆ ਗਿਆ ਪਰ ਮੁੱਖ ਮੰਤਰੀ ਨਾਇਬ ਸੈਣੀ ਕਹਿ ਰਹੇ ਹਨ ਕਿ ਕਿਸਾਨਾਂ ਕੋਲ ਦਿੱਲੀ ਜਾਣ ਦੀ ਆਗਿਆ ਨਹੀਂ।

ਸੁਰੱਖਿਆ ਬਲ ਖਾਸ ਤੌਰ 'ਤੇ ਸਾਡੇ ਪੰਜਾਬ ਦੇ ਆਗੂਆਂ ਨੂੰ ਕਰ ਰਹੇ ਟਾਰਗਟ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਅੱਜ ਹਰਿਆਣਾ ਦੇ ਵਿੱਚ ਪਹੁੰਚ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰੂਰ ਦੇ ਕੇ ਜਾਣ ਕਿ ਉਹ ਆਪਣੇ ਰਾਜਧਾਨੀ ਦੇ ਵਿੱਚ ਨਹੀਂ ਜਾ ਸਕਦੇ। ਕਿਸਾਨ ਆਗੂ ਸਰਵਣ ਸਿੰਘ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨੇ ਹਰਿਆਣਾ ਪਹੁੰਚਣਾ ਹੈ ਜਿਸ ਨੂੰ ਲੈ ਕੇ ਬਾਰਡਰ ਸੀਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਸਾਫ ਕਰ ਦਿੱਤਾ ਸੀ ਕਿ ਅਸੀਂ ਪੈਦਲ ਹੀ ਦਿੱਲੀ ਜਾਵਾਂਗੇ ਪ੍ਰਧਾਨ ਮੰਤਰੀ ਜਿੱਥੇ ਵੀ ਆਣ ਅਸੀਂ ਉਨ੍ਹਾਂ ਦਾ ਵਿਰੋਧ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਬਲ ਖਾਸ ਤੌਰ 'ਤੇ ਸਾਡੇ ਪੰਜਾਬ ਦੇ ਆਗੂਆਂ ਨੂੰ ਟਾਰਗਟ ਕਰ ਰਹੇ ਹਨ।

ਡੱਬਵਾਲੀ ਸਰਹੱਦਾਂ 'ਤੇ ਵਧਾਈ ਫ਼ੋਰਸ

ਕਿਸਾਨ ਆਗੂ ਨੇ ਕਿਹਾ ਕਿ ਇਸ ਤਰ੍ਹਾਂ ਆਉਗੇ ਤਾਂ ਪੁਲਿਸ ਇਸੇ ਤਰ੍ਹਾਂ ਸਵਾਗਤ ਕਰੇਗੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਹਿ ਰਹੇ ਹਨ ਪੈਦਲ ਦਿੱਲੀ ਆਉ ਤੁਹਾਡਾ ਸਵਾਗਤ ਹੈ ਪਰ ਉੱਥੇ ਹੀ ਸਰਕਾਰਾਂ ਵਲੋਂ ਖਨੌਰੀ ਤੇ ਡੱਬਵਾਲੀ ਸਰਹੱਦਾਂ 'ਤੇ ਫ਼ੋਰਸ ਵਧਾ ਦਿੱਤੀ ਗਈ ਹੈ। ਭਾਜਪਾ ਦੇ ਕੇਂਦਰੀ ਆਗੂਆਂ ਹਰਿਆਣਾ ਦੇ ਆਗੂਆਂ ਦੇ ਬਿਆਨ ਆਪਸ ਵਿਚ ਹੀ ਨਹੀਂ ਮਿਲਦੇ ਤਾਂ ਕਿਸ ਨਾਲ ਗੱਲ ਕਰੀਏ ਤੇ ਕਿਸ ਤੋਂ ਦਿੱਲੀ ਜਾਣ ਦੀ ਆਗਿਆ ਲਈਏ। ਕਿਸਾਨਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ।

6 ਅਤੇ 8 ਦਸੰਬਰ ਵਾਂਗ ਹੀ ਕੀਤਾ ਜਾਵੇਗਾ ਸਵਾਗਤ

ਉੱਥੇ ਹੀ ਦੂਜੇ ਪਾਸੇ ਖੇਤੀਬਾੜੀ ਮੰਤਰੀ ਕਹਿੰਦੇ ਹਨ ਕਿ ਜੇਕਰ ਕਿਸਾਨ ਪੈਦਲ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕੋਈ ਰੋਕ ਨਹੀਂ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਕਿਸਾਨਾਂ ਨੂੰ ਦੂਜੇ ਰਸਤਿਆਂ ਤੇ ਵਾਹਨਾਂ ਲਈ ਦਿੱਲੀ ਆਉਣ ਦੀ ਗੱਲ ਕਰ ਰਹੇ ਹਨ। ਉਧਰ ਹਰਿਆਣਾ ਕੈਬਨਿਟ ਵਿੱਚ ਮੰਤਰੀ ਅਨਿਲ ਵਿਜ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਜੇਕਰ ਕਿਸਾਨ 6 ਦਸੰਬਰ ਅਤੇ 8 ਦਸੰਬਰ ਦੀ ਤਰ੍ਹਾਂ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹਰਿਆਣਾ ਪੁਲਿਸ ਜਿਵੇਂ 6 ਅਤੇ 8 ਦਸੰਬਰ ਨੂੰ ਕੀਤਾ ਹੈ, ਉਵੇਂ ਹੀ ਕਰੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.