ਅੰਮ੍ਰਿਤਸਰ : ਅੱਜ ਅਯੁੱਧਿਆ ਰਾਮ ਮੰਦਿਰ ਦਾ ਉਦਘਾਟਨ ਹੋਇਆ ਹੈ। ਜਿਸ ਦੇ ਚਲਦੇ ਪੂਰਾ ਦੇਸ਼ ਅੱਜ ਰਾਮ ਨਾਮ ਦੇ ਵਿੱਚ ਰੰਗਿਆ ਨਜ਼ਰ ਆ ਰਿਹਾ। ਇਸ ਤਹਿਤ ਹੀ ਅੰਮ੍ਰਿਤਸਰ ਵਿੱਚ ਵੀ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਨੇਤਾ ਅਨਿਲ ਜੋਸ਼ੀ ਵੱਲੋਂ ਲੰਗਰ ਲਗਾਇਆ ਗਿਆ ਸੀ ਤੇ ਇਸ ਲੰਗਰ ਦੇ ਵਿੱਚ ਸ਼ਮੂਲੀਅਤ ਕਰਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਅਯੁੱਧਿਆ 'ਚ ਰਾਮ ਮੰਦਿਰ ਦਾ ਉਦਘਾਟਨ ਹੋਇਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਰਬੱਤ ਦੇ ਭਲੇ ਦੀ ਸੋਚ ਨੂੰ ਲੈ ਕੇ ਚੱਲਣ ਵਾਲੀ ਪਾਰਟੀ ਹੈ ਅਤੇ ਅਸੀਂ ਖੁਸ਼ ਨਸੀਬ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਸਰਕਾਰ ਵੇਲੇ ਵਾਲਮੀਕੀ ਤੀਰਥ ਰਾਮ ਤੀਰਥ ਦੀ ਸੇਵਾ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ 300 ਕਰੋੜ ਰੁਪਏ ਦੀ ਲਾਗਤ ਦੇ ਨਾਲ ਰਾਮ ਤੀਰਥ ਸਭ ਵਾਲਮੀਕੀ ਤੀਰਥ ਬਣਾਇਆ ਸੀ।
ਭਾਵਨਾਵਾਂ ਦੀ ਕੋਈ ਵੀ ਕਦਰ ਨਜ਼ਰ ਨਹੀਂ: ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਪ੍ਰਸਿੱਧ ਮੰਦਿਰ ਦੁਰਗਿਆਣਾ ਮੰਦਿਰ ਵਿੱਚ ਵੀ 150 ਕਰੋੜ ਰੁਪਏ ਨਾਲ ਮੰਦਿਰ ਦੀ ਸੇਵਾ ਕੀਤੀ ਸੀ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਵੀ ਕਦਰ ਨਜ਼ਰ ਨਹੀਂ ਆ ਰਹੀ। ਇੱਕ ਪਾਸੇ ਉਹਨਾਂ ਨੇ ਦਰਬਾਰ ਸਾਹਿਬ ਦੇ ਬਾਹਰ ਚੱਲ ਰਹੇ ਲਾਈਵ ਪ੍ਰਸਾਰਣ ਨੂੰ ਬੰਦ ਕਰਕੇ ਆਪਣੀਆਂ ਤਸਵੀਰਾਂ ਲਗਾ ਦਿੱਤੀਆਂ। ਉਹਨਾਂ ਨੂੰ ਚਾਹੀਦਾ ਸੀ ਕਿ ਅੱਜ ਦਾ ਅਯੁੱਧਿਆ ਰਾਮ ਮੰਦਿਰ ਦਾ ਸਮਾਗਮ ਲਾਈਵ ਸਕਰੀਨਾਂ ਲਗਾ ਕੇ ਦਿਖਾਇਆ ਜਾਂਦਾ ਤਾਂ ਜੋ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਰਾਮ ਅੰਦਰ ਦਾ ਉਦਘਾਟਨ ਅਤੇ ਪ੍ਰਾਣ ਪ੍ਰਤਿਸ਼ਠਾ ਦੇਖ ਸਕਦੇ।
- Ayodhya Ram Mandir LIVE: PM ਮੋਦੀ ਨੇ ਤੋੜਿਆ 11 ਦਿਨਾਂ ਦਾ ਵਰਤ, CM ਨੇ ਭੇਟ ਕੀਤੀ ਮੰਦਰ ਦੀ ਪ੍ਰਤੀਰੂਪ
- ਪੀਐਮ ਮੋਦੀ ਅੱਜ ਅਯੁੱਧਿਆ ਵਿੱਚ ਉਸੇ ਥਾਂ ਤੋਂ ਜਨਤਾ ਨੂੰ ਕਰਨਗੇ ਸੰਬੋਧਨ, ਜਿੱਥੋਂ 1992 ਨੂੰ ਲੱਗਿਆ ਸੀ ਇਹ ਨਾਅਰਾ
- ਸਚਿਨ ਤੇਂਦੁਲਕਰ, ਸਾਇਨਾ ਨੇਹਵਾਲ ਤੇ ਮਿਤਾਲੀ ਰਾਜ ਸਮੇਤ ਵੱਡੇ ਖਿਡਾਰੀ ਬਣੇ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਹਿੱਸਾ
ਰਾਮ ਮੰਦਿਰ ਲਈ 500 ਸਾਲ ਤੋਂ ਸਘਰੰਸ਼ ਚਲਦਾ ਆ ਰਿਹਾ : ਇਸ ਮੌਕੇ ਗੱਲਬਾਤ ਕਰਦੀਆ ਸ਼੍ਰੋਮਣੀ ਅਕਾਲੀ ਦਲ ਹਲਕਾ ਉੱਤਰੀ ਦੇ ਇੰਚਾਰਜ ਅਨਿਲ ਜੋਸ਼ੀ ਨੇ ਦੱਸਿਆ ਕਿ ਸ੍ਰੀ ਰਾਮ ਮੰਦਿਰ ਲਈ 500 ਸਾਲ ਤੋਂ ਸਘਰੰਸ਼ ਚਲਦਾ ਆ ਰਿਹਾ ਹੈ ਅਤੇ ਅਸੀਂ 1990 'ਚ ਅਯੁੱਧਿਆ ਵਿਖੇ ਜਾਣ ਲਈ ਮੁਖ ਮੰਤਰੀ ਮੁਲਾਇਮ ਯਾਦਵ ਦੀ ਸਰਕਾਰ ਵੇਲੇ ਤਸੱਦਦ ਦਾ ਸਾਹਮਣਾ ਕਰਦਿਆ ਅਯੁੱਧਿਆ ਪਹੁੰਚੇ ਅਤੇ ਅੱਜ ਖੁਸ਼ੀ ਦੀ ਗੱਲ ਹੈ ਜੋ ਅਯੁੱਧਿਆ ਵਿਖੇ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਇਤਿਹਾਸਕ ਦਿਨ ਪੂਰੇ ਵਿਸ਼ਵ 'ਚ ਮਣਾਇਆ ਜਾ ਰਿਹਾ ਹੈ। ਜਿਸਦੇ ਚਲਦੇ ਅੱਜ ਗੁਰੂ ਨਗਰੀ ਅੰਮ੍ਰਿਤਸਰ 'ਚ ਵੀ ਭੰਡਾਰੇ ਲਗਾਏ ਜਾ ਰਹੇ ਹਨ।