ਅੰਮ੍ਰਿਤਸਰ: ਪੰਜਾਬ ’ਚ ਲੁੱਟ ਅਤੇ ਕਤਲ ਦੀਆਂ ਵਾਹਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਿਸ ਕਾਰਨ ਪੰਜਾਬ ਦੇ ਲੋਕ ਸਹਿਮ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ ਹੋਏ ਪਏ ਹਨ। ਇਸੇ ਤਰ੍ਹਾਂ ਇੱਕ ਤਾਜ਼ਾ ਮਾਮਲਾ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਹੈ, ਜਿੱਥੇ ਅੰਮ੍ਰਿਤਸਰ 'ਚ ਤਰਨ ਤਾਰਨ ਰੋਡ 'ਤੇ ਸਥਿਤ ਆਈਸੀਆਈਸੀਆਈ ਬੈਂਕ ਵਿੱਚੋਂ ਲੁਟੇਰਿਆਂ ਨੇ ਦਿਨ-ਦਿਹਾੜੇ ਲੱਖਾਂ ਦੀ ਲੁੱਟ ਨੂੰ ਅੰਜਾਮ ਦਿੱਤਾ।
ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਤਿੰਨ ਨੌਜਵਾਨਾਂ ਵਲੋਂ ਅੰਜਾਮ ਦਿੱਤਾ ਗਿਆ ਹੈ। ਦੱਸ ਦਈਏ ਕਿ 2 ਨੌਜਵਾਨ ਬੈਂਕ ਦੇ ਅੰਦਰ ਗਏ ਜਦ ਕਿ ਤੀਸਰਾ ਵਿਅਕਤੀ ਬਾਹਰ ਹੀ ਮੌਜੂਦ ਰਿਹਾ। ਇਸ ਡਕੈਤੀ ਦੌਰਾਨ ਡਕੈਤੀ 15-20 ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਹਾਲਾਂਕਿ ਇਹਨਾਂ ਡਕਾਇਤਾਂ ਦੀ ਇੱਕ ਵੀਡੀਓ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਅਤੇ ਉਸ ਵਿੱਚ ਇਹ ਸਾਫ ਜਾਂਦੇ ਹੋਏ ਨਜ਼ਰ ਆ ਰਹੇ ਹਨ। ਉਥੇ ਹੀ ਬੈਂਕ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਤੋਂ 20 ਲੱਖ ਰੁਪਏ ਉਹਨਾਂ ਵੱਲੋਂ ਗਨ ਪੁਆਇੰਟ ਤੇ ਲੁੱਟੇ ਗਏ ਹਨ ਅਤੇ ਪੁਲਿਸ ਹੁਣ ਜਾਂਚ ਕਰ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਵਾਲਾ ਮਾਹੌਲ ਹੈ। ਲੋਕ ਡਰੇ ਹੋਏ ਹਨ ਕਿਉਂਕਿ ਦਿਨ-ਦਿਹਾੜੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਲੋਕਾਂ ਦੇ ਬਿਆਨ ਵੀ ਦਰਜ ਕਰ ਰਹੀ ਹੈ। ਖੈਰ ਹਰ ਵਾਰ ਦੇ ਵਾਂਗ ਹੀ ਇਸ ਵਾਰ ਵੀ ਪੁਲਿਸ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਗੱਲ ਆਖ ਰਹੀ ਹੈ ਕਿ ਲੁਟੇਰਿਆਂ ਨੂੰ ਕੁੱਝ ਘੰਟਿਆਂ ਦੇ ਵਿੱਚ ਹੀ ਕਾਬੂ ਕਰ ਲਿਆ ਜਾਵੇਗਾ। ਪਰ ਇਹ ਵਾਰਦਾਤਾਂ ਰੁਕਣ ਦਾ ਨਹੀਂ ਲੈ ਰਹੀਆਂ। ਪੁਲਿਸ ਪ੍ਰਸ਼ਾਸਨ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ।
- 'ਕੌਣ ਬਣੇਗਾ ਕਰੋੜਪਤੀ' ਦੇ ਨਾਮ 'ਤੇ ਕਰੋੜਾਂ ਦੀ ਠੱਗੀ, ਸ੍ਰੀ ਮੁਕਤਸਰ ਸਾਹਿਬ ਦੇ ਕਾਰੋਬਾਰੀ ਨੂੰ ਬਣਾਇਆ ਸ਼ਿਕਾਰ - kaun banega crorepati scam
- ਤਰਨ ਤਾਰਨ 'ਚ ਔਰਤ ਨੂੰ ਨੰਗਾ ਘੁਮਾਉਂਣ ਦੇ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, 3 ਮੁਲਜ਼ਮ ਕੀਤੇ ਕਾਬੂ - Cases of naked women in Taran Taran
- ਕਣਕ ਦੀ ਫਸਲ ਨੂੰ ਸਾਈਲੋ ਪਲਾਂਟ ਵਿੱਚ ਸਟੋਰ ਕਰਨ ਦਾ ਨੋਟੀਫਿਕੇਸ਼ਨ ਕੀਤਾ ਗਿਆ ਹੈ ਰੱਦ - notification has been cancelled
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਾ ਤਰਨਤਾਰਨ ਰੋਡ ਹਮੇਸ਼ਾ ਹੀ ਭੀੜਭਾੜ ਵਾਲਾ ਇਲਾਕਾ ਮੰਨਿਆ ਜਾਂਦਾ ਹੈ ਅਤੇ ਇਸ ਭੀੜ ਵਾਲੇ ਇਲਾਕੇ ਦੇ ਵਿੱਚ ਦਿਨ ਦਿਹਾੜੇ ਲੁਟੇਰਿਆਂ ਵੱਲੋਂ 20 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਣਾ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਸਵਾਲ ਖੜੇ ਕਰਦਾ ਹੈ, ਕਿਉਂਕਿ ਦੇਸ਼ ਵਿੱਚ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਪੁਲਿਸ ਸਮੇਂ ਸਮੇਂ ਤੇ ਫਲੈਗ ਮਾਰਚ ਕਰਕੇ ਅਤੇ ਸਮੇਂ-ਸਮੇਂ ਤੇ ਇਲਾਕਿਆਂ ਵਿੱਚ ਛਾਪੇਮਾਰੀ, ਨਾਕੇਬੰਦੀ ਕਰਕੇ ਸਖ਼ਤੀ ਵਿਖਾ ਰਹੀ ਹੈ। ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਕਰਨਾ ਸਾਡਾ ਪਹਿਲਾ ਫਰਜ਼ ਹੈ, ਨਾਲ ਹੀ ਬੈਂਕ ਮੁਲਾਜ਼ਮਾਂ ਤੇ ਵੀ ਸਵਾਲ ਖੜੇ ਕਰਦਾ ਕਿਉਂਕਿ ਬੈਂਕ ਵੱਲੋਂ ਵੀ ਕਿਸੇ ਵੀ ਤਰੀਕੇ ਦਾ ਕੋਈ ਸਿਕਿਊਰਟੀ ਗਾਰਡ ਨਹੀਂ ਸੀ ਰੱਖਿਆ ਗਿਆ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ ਤੇ ਕਦੋਂ ਤੱਕ ਇਹਨਾਂ ਲੁਟੇਰਿਆਂ ਨੂੰ ਗ੍ਰਿਰਫ਼ਤਾਰ ਕਰਦੀ ਹੈ!