ਲੁਧਿਆਣਾ: ਪੰਜਾਬ ਦੇ ਵਿੱਚ ਆਖਰੀ ਪੜਾਅ ਦੇ ਤਹਿਤ ਵੋਟਿੰਗ ਹੋਣੀ ਹੈ ਅਤੇ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਥੰਮ ਜਾਵੇਗਾ ਉਮੀਦਵਾਰ ਸਿਰਫ ਘਰੋ ਘਰ ਜਾ ਕੇ ਵੋਟਾਂ ਮੰਗ ਸਕਣਗੇ ਉਸ ਤੋਂ ਪਹਿਲਾਂ ਅੱਜ ਲੁਧਿਆਣਾ ਦੇ ਵਿੱਚ ਸਵੇਰੇ ਅਕਾਲੀ ਦਲ ਵੱਲੋਂ ਇੱਕ ਸਾਈਕਲ ਰੈਲੀ ਕੱਢੀ ਗਈ ਜੋ ਕਿ ਸਰਾਭਾ ਨਗਰ ਤੋਂ ਹੁੰਦੀ ਹੋਈ ਫਿਰੋਜ਼ਪੁਰ ਰੋਡ ਪਹੁੰਚੀ ਜਿੱਥੇ ਇਸ ਸਾਈਕਲ ਰੈਲੀ ਨੂੰ ਸੰਪੰਨ ਕੀਤਾ ਗਿਆ। ਇਸ ਰੈਲੀ ਦੇ ਵਿੱਚ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋ ਦੇ ਪਰਿਵਾਰਿਕ ਮੈਂਬਰਾਂ ਨੇ ਹਿੱਸਾ ਲਿਆ ਉੱਥੇ ਹੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਵੀ ਸਾਈਕਲ ਚਲਾ ਕੇ ਲੋਕਾਂ ਦੇ ਵਿੱਚ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤਣ ਦੀ ਅਪੀਲ ਕੀਤੀ ਗਈ। ਉਧਰ ਦੂਜੇ ਪਾਸੇ ਅੱਜ ਸੰਜੇ ਸਿੰਘ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੀ ਇੱਕ ਰੋਡ ਸ਼ੋਅ ਕੱਢਿਆ ਗਿਆ ਹੈ। ਇਹ ਰੋਡ ਸ਼ੋਅ ਲੁਧਿਆਣਾ ਦੇ ਸੰਗੀਤ ਸਿਨੇਮਾ ਤੋਂ ਸ਼ੁਰੂ ਹੋਇਆ ਜੋ ਕਿ ਗਿੱਲ ਨਹਿਰ ਤੇ ਆ ਕੇ ਸੰਪੰਨ ਹੋ ਰਿਹਾ ਹੈ।
ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਣ ਲਈ ਸਾਈਕਲ ਰੈਲੀ ਕੱਢੀ: ਇਸ ਦੌਰਾਨ ਉਮੀਦਵਾਰ ਰਣਜੀਤ ਢਿੱਲੋ ਅਕਾਲੀ ਦਲ ਦੀ ਬੇਟੀਆਂ ਜੋ ਕਿ ਵਿਦੇਸ਼ ਤੋਂ ਆਪਣੇ ਪਿਤਾ ਲਈ ਚੋਣ ਪ੍ਰਚਾਰ ਲਈ ਪਹੁੰਚੀਆਂ ਹਨ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਣ ਲਈ ਸਾਈਕਲ ਰੈਲੀ ਕੱਢੀ ਹੈ ਤਾਂ ਜੋ ਲੁਧਿਆਣਾ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਰਣਜੀਤ ਢਿੱਲੋ ਪੜੇ ਲਿਖੇ ਸੂਝਵਾਨ ਉਮੀਦਵਾਰ ਹਨ ਅਤੇ ਲੋਕ ਸਭਾ ਦੇ ਵਿੱਚ ਜਾ ਕੇ ਲੁਧਿਆਣੇ ਦੇ ਨਾਲ ਪੰਜਾਬ ਦੇ ਮੁੱਦੇ ਚੁੱਕਣ ਦੇ ਵਿੱਚ ਸਮਰੱਥ ਹਨ ਇਸ ਕਰਕੇ ਲੁਧਿਆਣਾ ਦੇ ਲੋਕਾਂ ਨੂੰ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਭੇਜਣਾ ਚਾਹੀਦਾ ਹੈ।
ਇਸ ਮੌਕੇ ਆਪ ਉਮੀਦਵਾਰ ਅਸ਼ੋਕ ਪੱਪੀ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਨੇ ਲੋਕਾਂ ਦੇ ਨਾਲ ਇਨਸਾਫ ਨਹੀਂ ਕੀਤਾ ਉਹਨਾਂ ਕਿਹਾ ਕਿ ਅੱਜ ਇਹਨਾਂ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ। ਉੱਥੇ ਹੀ ਉਹਨਾਂ ਕਿਹਾ ਕਿ ਸੰਜੇ ਸਿੰਘ ਲੋਕਾਂ ਨੂੰ ਮਿਲਣਗੇ। ਅਸ਼ੋਕ ਪੱਪੀ ਨੇ ਜਮ ਕੇ ਭਾਜਪਾ ਅਤੇ ਕਾਂਗਰਸ ਤੇ ਹਮਲਾ ਬੋਲਿਆ ਖਾਸ ਕਰਕੇ ਉਹਨਾਂ ਭਾਜਪਾ ਦੇ ਬੋਲਦਿਆਂ ਕਿਹਾ ਕਿ ਇਹ ਬਾਬੇ ਨਾਨਕ ਦੀ ਧਰਤੀ ਹੈ ਜਿੱਥੋਂ ਬਾਬਾ ਲੰਘਿਆ ਹੈ ਉੱਥੇ ਸਾਰੇ ਹੀ ਜੋਗੀ ਹਨ। ਅਸ਼ੋਕ ਪੱਪੀ ਨੇ ਕਿਹਾ ਕਿ ਰਾਜਨੀਤਿਕ ਰੋਟੀਆਂ ਸੇਕਣ ਦੀ ਇੱਥੇ ਲੋੜ ਨਹੀਂ ਹੈ। ਉਹਨਾਂ ਬੈਂਸ ਭਰਾਵਾਂ ਤੇ ਹਮਲਾ ਬੋਲਿਆ ਤੇ ਕਿਹਾ ਕਿ ਦੋਵੇਂ ਹੀ ਜਮਾਨਤਾਂ ਜਬਤ ਕਰਵਾ ਕੇ ਘਰ ਬੈਠ ਗਏ ਸਨ ਉਹਨਾਂ ਦੇ ਕਾਂਗਰਸ ਚ ਸ਼ਾਮਿਲ ਹੋਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ।
- ਸੰਗਰੂਰ 'ਚ ਕੇਜਰੀਵਾਲ 'ਤੇ ਭਗਵੰਤ ਮਾਨ ਦਾ ਰੋਡ ਸ਼ੋਅ: ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ, ਮੀਤ ਹੇਅਰ ਲਈ ਮੰਗ ਰਹੇ ਵੋਟਾਂ - Kejriwal road show in Punjab
- ਹੁਸ਼ਿਆਰਪੁਰ 'ਚ ਬੋਲੇ ਪੀਐਮ ਮੋਦੀ; ਕਿਹਾ- ਕਾਂਗਰਸ ਦੀ ਭ੍ਰਿਸ਼ਟਾਚਾਰ 'ਚ P. hd, ਅੰਮ੍ਰਿਤਸਰ ਵਿੱਚ ਜੇਪੀ ਨੱਡਾ ਕਰ ਰਹੇ ਪ੍ਰਚਾਰ - BJP Campaign In Punjab
- ਕਾਰ ਅਤੇ ਟਰੱਕ ਵਿਚਾਲੇ ਦਰੜੇ ਗਏ ਤਿੰਨ ਬਾਈਕ ਸਵਾਰ, ਇੱਕ ਦੀ ਮੌਤ, ਦੋ ਗੰਭੀਰ ਜ਼ਖ਼ਮੀ - young man died in accident