ਅੰਮ੍ਰਿਤਸਰ: ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਵਿੱਚ ਇੱਕ ਸਿਖਿਆਰਥੀ ਟ੍ਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਫਿਰ ਕਤਲ ਕਰਨ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਕਿ ਹੁਣ ਪੰਜਾਬ 'ਚ ਵੀ ਮਹਿਲਾ ਡਾਕਟਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਅੰਮ੍ਰਿਤਸਰ ਏਸੀਪੀ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਛੇੜਛਾੜ ਦਾ ਨਹੀਂ ਸਗੋਂ ਲੁੱਟ ਕਰਨ ਦੀ ਨੀਅਤ ਦਾ ਸੀ। ਮਹਿਲਾ ਡਾਕਟਰ ਨਾਲ ਛੇੜਛਾੜ ਦੀ ਖ਼ਬਰ ਸਿਰਫ਼ ਅਫਵਾਹ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਭਾਲ ਕੀਤੀ ਸ਼ੁਰੂ
ਇਸ ਮੌਕੇ ਏਸੀਪੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋ ਸਤੰਬਰ ਰਾਤ ਨੂੰ ਇੱਕ ਮਹਿਲਾ ਆਪਣੀ ਡਿਊਟੀ ਕਰਕੇ ਹੋਸਟਲ ਵਿੱਚ ਜਾ ਰਹੀ ਸੀ ਇੱਕ ਮੋਟਰ ਸਾਈਕਲ ਸਵਾਰ ਨੌਜਵਾਨ ਜੋ ਕਿ ਖੋਹ ਕਰਨ ਦੀ ਨੀਅਤ ਦੇ ਨਾਲ ਆਈਆ ਸੀ। ਉਸ ਵਲੋ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਸਾਰੀ ਸੀਸੀਟੀਵੀ ਵੀਡੀਓ ਸਾਹਮਣੇ ਆ ਗਈ ਹੈ। ਉਹਨਾਂ ਕਿਹਾ ਕਿ ਇਹ ਛੇੜਛਾੜ ਦਾ ਕੋਈ ਮਾਮਲਾ ਨਹੀਂ ਹੈ। ਇਹ ਲੁੱਟ ਦੀ ਨੀਅਤ ਦਾ ਮਾਮਲਾ ਸੀ, ਜਿਸ ਦੇ ਚੱਲਦੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।
ਛੇੜਛਾੜ ਦੀ ਖ਼ਬਰ ਅਫਵਾਹ-ਪੁਲਿਸ
ਉੱਥੇ ਹੀ ਉਹਨਾਂ ਅਪੀਲ ਕੀਤੀ ਕਿ ਸੋਸ਼ਲ ਮੀਡੀਆ 'ਤੇ ਅਫਵਾਵਾਂ ਫੈਲਾਈਆਂ ਜਾ ਰਹੀਆਂ ਹਨ ਕਿ ਮਹਿਲਾ ਡਾਕਟਰ ਨਾਲ ਛੇੜਛਾੜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਖੋਹ ਕਰਨ ਦੀ ਨੀਅਤ ਨਾਲ ਨੌਜਵਾਨ ਅੰਦਰ ਦਾਖਲ ਹੋਇਆ ਸੀ। ਉਸ ਵਲੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਡਾਕਟਰ ਡਰਦੇ ਹੋਏ ਹੋਸਟਲ ਦੇ ਅੰਦਰ ਭੱਜ ਗਈ।
ਰੈਜ਼ੀਡੇਂਟ ਡਾਕਟਰ ਦਿੱਲੀ ਦੀ ਰਹਿਣ ਵਾਲੀ ਹੈ। ਇਹ ਘਟਨਾ 2 ਸਤੰਬਰ ਰਾਤ ਦੀ ਹੈ। ਇਨ੍ਹਾਂ ਨੇ ਉਸ ਦਿਨ ਨਹੀਂ ਦੱਸਿਆ। ਘਟਨਾ ਬਿਲਡਿੰਗ ਦੀ ਬੈਕਸਾਈਡ ਵਾਪਰੀ ਹੈ, ਜਦੋਂ ਮਹਿਲਾ ਰੇਜ਼ੀਡੇਂਟ ਡਾਕਟਰ ਡਿਊਟੀ ਤੋਂ ਬਾਅਦ ਰੂਮ ਜਾਂਦੇ ਸਮੇਂ ਵਾਪਰੀ ਹੈ। ਅਸੀਂ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। - ਹਰਮਨਜੀਤ ਬਲ, ਪੁਲਿਸ ਅਧਿਕਾਰੀ
ਇਹ ਸੀ ਸਾਰਾ ਮਾਮਲਾ:-
ਮਹਿਲਾ ਡਾਕਟਰ ਨਾਲ ਛੇੜਛਾੜ
ਇਸ ਸਬੰਧੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਰੈਜ਼ੀਡੈਂਟ ਮਹਿਲਾ ਡਾਕਟਰ ਨਾਲ ਦੋ ਨੌਜਵਾਨਾਂ ਵੱਲੋਂ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਰੈਜ਼ੀਡੈਂਟ ਮਹਿਲਾ ਡਾਕਟਰ ਆਪਣੀ ਡਿਊਟੀ ਖਤਮ ਕਰਕੇ ਆਪਣੇ ਕਮਰੇ ‘ਚ ਜਾ ਰਹੀ ਸੀ ਕਿ ਮੋਟਰਸਾਈਕਲ ‘ਤੇ ਸਵਾਰ ਨੌਜਵਾਨਾਂ ਨੇ ਉਸ ਨਾਲ ਛੇੜਛਾੜ ਕੀਤੀ।
ਮਹਿਲਾ ਡਾਕਟਰ ਨੇ ਭੱਜ ਕੇ ਬਚਾਈ ਜਾਨ
ਇਸ ਦੌਰਾਨ ਰੈਜ਼ੀਡੈਂਟ ਮਹਿਲਾ ਡਾਕਟਰ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਪੀੜਤ ਮਹਿਲਾ ਡਾਕਟਰ ਨੇ ਵਾਰਡ ਦੇ ਡਾਕਟਰ ਨੂੰ ਇਹ ਸਾਰੀ ਘਟਨਾ ਦੱਸਣ ਤੋਂ ਬਾਅਦ ਇਸ ਦੀ ਸ਼ਿਕਾਇਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਕੀਤੀ ਸੀ। ਇਸ ਤੋਂ ਬਾਅਦ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਉਕਤ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ।
- ਬਿਆਸ ਦਰਿਆ 'ਚ ਡੁੱਬੇ 4 ਨੌਜਵਾਨਾਂ ਦਾ ਮਾਮਲਾ; 3 ਦਿਨਾਂ ਬਾਅਦ ਵੀ ਗੋਤਾਖੋਰਾਂ ਦੇ ਹੱਥ ਖਾਲੀ, ਹੁਣ ਗੋਇੰਦਵਾਲ ਸਾਹਿਬ ਦੇ ਦਰਿਆ 'ਚ ਸਰਚ ਅਭਿਆਨ ਜਾਰੀ - Boys Drowned Into Beas River
- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ 'ਚ ਸਜਾਇਆ ਅਲੌਕਿਕ ਨਗਰ ਕੀਰਤਨ - Sri Guru Granth Sahib Ji
- ਜਗਤ ਜੋਤ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪਹਿਲੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ - Sri Guru Granth Sahib Parkash Purab