ETV Bharat / state

'ਗੋਲੀ ਚਲਾ ਕੇ ਗੁਰੂ ਦੇ ਸਿੱਖ ਨੇ ਪ੍ਰਗਟਾਇਆ ਆਪਣਾ ਰੋਸ', ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨਰਾਇਣ ਚੌੜਾ ਦੀ ਹਿਮਾਇਤ 'ਚ ਬੋਲੇ ਰਵਨੀਤ ਬਿੱਟੂ - RAVNEET BITTU IN SUPPORT OF CHAURA

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨਰਾਇਣ ਚੌੜਾ ਦੀ ਕੀਤੀ ਹਿਮਾਇਤ। ਕਿਹਾ- ਭਾਵਨਾਵਾਂ ਦੇ ਚੱਲਦੇ ਚੌੜਾ ਨੇ ਚੁੱਕਿਆ ਕਦਮ।

Ravneet Bittu spoke in support of Narayan Chaura who attacked Sukhbir Badal, 'Guru's Sikh expressed his anger'
ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨਰਾਇਣ ਚੌੜਾ ਦੀ ਹਿਮਾਇਤ 'ਚ ਬੋਲੇ ਰਵਨੀਤ ਬਿੱਟੂ (ਈਟੀਵੀ ਭਾਰਤ)
author img

By ETV Bharat Punjabi Team

Published : Dec 8, 2024, 1:01 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਖਾਲਿਸਤਾਨੀ ਸਮਰਥਕ ਨਰਾਇਣ ਚੌੜਾ ਦੀ ਹਿਮਾਇਤ ਕਰਨ ਲਈ ਅੱਗੇ ਆਏ ਹਨ ਪੰਜਾਬ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਬੇਅਦਬੀ ਅਤੇ ਸੌਦਾ ਸਾਧ ਨੂੰ ਮੁਆਫੀ ਦੇਣ ਦਾ ਗੁਨਾਹ ਕਬੂਲ਼ ਕੀਤਾ ਹੈ। ਇਸ ਤੋਂ ਬਾਅਦ ਗੁਰੂ ਦਾ ਸਿੱਖ ਹੋਣ ਦੇ ਨਾਤੇ ਨਰਾਇਣ ਚੌਰਾ ਨੇ ਭਾਵਨਾਵਾਂ 'ਚ ਆ ਕੇ ਗੋਲੀ ਚਲਾਈ ਸੀ। ਇਸ ਲਈ ਉਸ ਨੂੰ ਸਜ਼ਾ ਦੇਣ ਦੀ ਬਜਾਏ ਉਸ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।

ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨਰਾਇਣ ਚੌੜਾ ਦੀ ਹਿਮਾਇਤ (ETV Bharat)

ਅਕਾਲੀ ਦਲ ਹੀ ਕਰੇ ਚੌੜਾ ਦੀ ਪੈਰਵੀ

ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ, "ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਦੇਖ ਕੇ ਬੇਅਦਬੀ ਬਰਦਾਸ਼ਤ ਨਾ ਕਰਦੇ ਹੋਏ ਅਪਣਾ ਰੋਸ ਜਾਹਰ ਕੀਤਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਇਸ ਭਾਵਨਾ ਦੀ ਕਦਰ ਕਰਦੇ ਹੋਏ ਨਰਾਇਣ ਚੌੜਾ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਸ ਦੀ ਹਿਮਾਇਤ ਕਰਨੀ ਚਾਹੀਦੀ ਹੈ। ਅਕਾਲੀ ਦਲ ਨੂੰ ਚਾਹੀਦਾ ਹੈ ਕਿ ਕੋਈ ਵਧੀਆ ਵਕੀਲ ਕਰਦੇ ਹੋਏ ਲੱਖਾਂ ਕਰੋੜਾਂ ਖ਼ਰਚ ਕਰ ਕੇ ਨਰਾਇਣ ਚੌੜਾ ਨੂੰ ਰਿਹਾਅ ਕਰਵਾਉਣਾ ਚਾਹੀਦਾ ਹੈ।"

'ਕੋਈ ਖਾਲਿਸਤਾਨੀ ਐਂਗਲ ਨਹੀਂ'

ਰਵਨੀਤ ਬਿੱਟੂ ਨੇ ਕਿਹਾ ਕਿ ਇਸ ਮਾਮਲੇ ਨੂੰ ਖਾਲਿਸਤਾਨੀ ਪੱਖ ਨਾਲ ਜੋੜਣ ਦੀ ਬਜਾਏ ਭਾਵਨਾਤਮਕ ਤੌਰ 'ਤੇ ਦੇਖਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਬੰਦੀ ਸਿੱਖਾਂ ਦੀ ਲੜਾਈ ਲੜ ਰਿਹਾ ਹੈ। ਜੇਕਰ ਨਰਾਇਣ ਚੌੜਾ ਨੂੰ ਵੀ ਜੇਲ੍ਹ ਹੂੰਦੀ ਹੈ ਤਾਂ ਉਹ ਵੀ ਬੰਦੀ ਸਿੱਖਾਂ ਦੀ ਗਿਣਤੀ 'ਚ ਹੀ ਆਉਣਗੇ। ਇਸ ਲਈ ਅਕਾਲੀ ਦਲ ਆਪਣੇ ਵਿਚਾਰ ਬਦਲੇ। ਇਸ ਲਈ ਬਿਕਰਮ ਮਜੀਠੀਆ ਨੂੰ ਆਪ ਮੁਹਾਰੇ ਹੋਣ ਦੀ ਲੋੜ ਹੈ।

ਸੁਖਬੀਰ ਬਾਦਲ, ਬਿਕਰਮ ਮਜੀਠੀਆ ਸਣੇ ਹੋਰ ਆਗੂ ਫ਼ਤਹਿਗੜ੍ਹ ਸਾਹਿਬ 'ਚ ਨਿਭਾਅ ਰਹੇ ਸੇਵਾ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਤੇ ਸੀਐੱਮ ਮਾਨ ਦੇ ਬਿਆਨ 'ਤੇ ਭੜਕੇ ਬਿਕਰਮ ਮਜੀਠੀਆ, ਕਿਹਾ- ਸੁਰੱਖਿਆ ਦੀ ਸਿਫ਼ਤ ਕਰਨ ਤੋਂ ਪਹਿਲਾਂ ਮੰਨੋ ਸ਼ਰਮ

ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਕਿਹਾ-ਹਮਲਾ ਕਰਨ ਵਾਲੇ ਦਾ ਕਾਂਗਰਸੀ ਲੀਡਰਾਂ ਨਾਲ ਲਿੰਕ, ਮੀਡੀਆ ਸਾਹਮਣੇ ਜਾਰੀ ਕੀਤੀਆਂ ਤਸਵੀਰਾਂ

ਇਹ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਅਕਾਲੀ ਸਰਕਾਰ ਵੇਲੇ ਪੰਜਾਬ 'ਚ ਹੋਈਆਂ ਬੇਅਦਬੀਆਂ ਅਤੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਾਹਿਬ ਜੀ ਦਾ ਸਵਾਂਗ ਰਚਣ ਨੂੰ ਲੈਕੇ ਦਿੱਤੀ ਗਈ ਮੁਆਫੀ ਨੂੰ ਲੈਕੇ ਬਿਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਦਾ ਐਲਾਨ ਕੀਤਾ ਗਿਆ ਸੀ। ਜਿਸ ਤਹਿਤ ਸੁਖਬੀਰ ਬਾਦਲ ਦੇ ਸਜ਼ਾ ਦੇ ਦੂਜੇ ਦਿਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਵੱਜੋਂ ਤਾਇਨਾਤੀ ਮੌਕੇੇ ਨਰਾਇਣ ਚੌੜਾ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ। ਹਾਲਾਂਕਿ ਇਸ ਤੋਂ ਤੁਰੰਤ ਬਾਅਦ ਸੁਖਬੀਰ ਬਾਦਲ ਦੀ ਜਾਨ ਬਚਾਉਂਦੇ ਹੋਏ ਨਰਾਇਣ ਚੌੜਾ ਨੂੰ ਕਾਬੂ ਕਰ ਲਿਆ ਗਿਆ। ਇਸ ਵੇਲੇ ਨਰਾਇਣ ਚੌੜਾ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ ਅਤੇ ਅੱਜ ਰਿਮਾਂਡ ਦਾ ਆਖਰੀ ਦਿਨ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.