ਲੁਧਿਆਣਾ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ। ਉੱਥੇ ਹੀ ਤਿੰਨ ਰਾਜਨੀਤਿਕ ਪਾਰਟੀਆਂ ਕਾਂਗਰਸ, 'ਆਪ' ਅਤੇ ਭਾਜਪਾ ਇੱਕ ਦੂਜੇ 'ਤੇ ਲਗਾਤਾਰ ਬਿਆਨਬਾਜ਼ੀ ਕਰ ਰਹੀਆਂ ਹਨ। ਇੱਕ ਪਾਸੇ ਜਿੱਥੇ ਅੱਜ ਰਾਜਾ ਵੜਿੰਗ ਨੇ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਪੰਜਾਬ ਦੀ ਸਰਕਾਰ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਜਦੋਂ ਸਾਡੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸਨ ਤਾਂ ਹਰਿਆਣਾ ਦੇ ਵਿੱਚ ਹੀ ਉਹਨਾਂ ਨੂੰ ਰੋਕ ਲਿਆ ਗਿਆ। ਸਾਡੇ ਨੌਜਵਾਨ ਦਾ ਕਤਲ ਕਰਕੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਪੁਲਿਸ ਐਫਆਈਆਰ ਤੱਕ ਨਹੀਂ ਕਰ ਸਕੀ ਅਤੇ ਆਪਣੀ ਸਰਹੱਦ 'ਤੇ ਪੰਜਾਬ ਦੀ ਸਰਕਾਰ ਨੇ ਆਪਣੇ ਹੀ ਕਿਸਾਨਾਂ ਦੇ ਡਾਂਗਾਂ ਮਰਵਾਂ ਦਿੱਤੀਆਂ।
ਬਿੱਟੂ ਵਲੋਂ ਇੰਡੀਆ ਗਠਜੋੜ 'ਤੇ ਸਵਾਲ: ਉਥੇ ਹੀ ਦੂਜੇ ਪਾਸੇ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇਹ ਦੋਵੇਂ ਪਹਿਲਾਂ ਹੀ ਸਮਝੌਤੇ ਕਰ ਚੁੱਕੇ ਹਨ। ਉਹਨਾਂ ਕਿਹਾ ਕੇ ਦੇਸ਼ ਦੀ ਰਾਜਧਾਨੀ ਦੇ ਵਿੱਚ ਕਾਂਗਰਸ ਅਤੇ 'ਆਪ' ਦਾ ਸਮਝੌਤਾ ਹੈ, ਨਾਲ ਹੀ ਪੰਜਾਬ ਦੀ ਰਾਜਧਾਨੀ ਦੇ ਵਿੱਚ ਵੀ ਇਹਨਾਂ ਦਾ ਸਮਝੌਤਾ ਹੈ। ਉਹਨਾਂ ਕਿਹਾ ਕਿ ਇਹਨਾਂ ਦੇ ਇੰਚਾਰਜ ਆਪਸ ਦੇ ਵਿੱਚ ਮੀਟਿੰਗ ਕਰਦੇ ਹਨ, ਇੱਕ ਦੂਜੇ ਦੇ ਲਈ ਪ੍ਰਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਸਮਝ ਨਹੀਂ ਆ ਰਿਹਾ ਕਿ ਮੁੱਖ ਮੰਤਰੀ ਕੌਣ ਬਣੇਗਾ।
AAP ਨੇ ਵੀ ਦਿੱਤਾ ਮੋੜਵਾਂ ਜਵਾਬ: ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਇਸ ਦਾ ਜਵਾਬ ਦਿੱਤਾ ਹੈ। ਜਿਸ 'ਚ ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਾਡਾ ਕੋਈ ਸਮਝੌਤਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ 13-0 ਦੇ ਨਾਲ ਪੰਜਾਬ ਦੇ ਵਿੱਚ ਜਿੱਤ ਹਾਸਿਲ ਕਰਾਂਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਪੰਜਾਬ 'ਚ ਆਉਣ ਦੇ ਨਾਲ ਸਾਡੇ ਪ੍ਰਚਾਰ ਨੂੰ ਹੋਰ ਬੂਸਟ ਮਿਲੇਗਾ।
ਵੜਿੰਗ ਦੇ ਨਿਸ਼ਾਨੇ 'ਤੇ 'ਆਪ' ਅਤੇ ਭਾਜਪਾ: ਉਧਰ ਦੂਜੇ ਪਾਸੇ ਰਾਜਾ ਅਮਰਿੰਦਰ ਦਾ ਕਹਿਣਾ ਹੈ ਕਿ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦੇ ਲਈ ਕਾਂਗਰਸ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਹਨਾਂ ਕਿਹਾ ਹੈ ਕਿ 13 ਦੀਆਂ 13 ਸੀਟਾਂ ਜਿੱਤ ਕੇ ਪੰਜਾਬ ਦੀ ਜਨਤਾ ਕਾਂਗਰਸ ਦੀ ਝੋਲੀ ਦੇ ਵਿੱਚ ਪਾਵੇ, ਜਿਸ ਨਾਲ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ। ਉਹਨਾਂ ਨਾ ਸਿਰਫ ਪੰਜਾਬ ਦੇ ਮੁੱਖ ਮੰਤਰੀ 'ਤੇ ਸਵਾਲ ਖੜੇ ਕੀਤੇ ਸਗੋਂ ਕੇਂਦਰ ਦੀ ਭਾਜਪਾ ਸਰਕਾਰ 'ਤੇ ਵੀ ਸਵਾਲ ਖੜੇ ਕੀਤੇ ਹਨ।
- ਚੋਣਾਂ ਦੇ ਮੱਦੇਨਜ਼ਰ ਹੁਣ ਡੇਰਾ ਬਿਆਸ ਵਿਖੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਸਣੇ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਲਗਵਾਈ ਹਾਜ਼ਰੀ - Hans Raj Hans met Gurinder Dhillon
- ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ, CM ਭਗਵੰਤ ਮਾਨ ਸੰਗ ਰੋਡ ਸ਼ੋਅ ਨਾਲ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ - Punjab Kejriwal AAP Campaign
- ਵਪਾਰ-ਕਿਸਾਨ ਯੂਨੀਅਨ ਵਿਵਾਦ ਦਾ ਨਵਾਂ ਅਪਡੇਟ, ਹੱਥੋ ਪਾਈ ਹੋਈਆਂ ਦੋਵੇਂ ਧਿਰਾਂ, ਮਾਮਲਾ ਸੁਲਝਾਉਣ ਪਹੁੰਚੀ ਪੁਲਿਸ - Trade farmers union dispute