ਬਠਿੰਡਾ: ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਕੈਂਪੇਨ ਕਮੇਟੀ ਦੇ ਚੇਅਰਮੈਨ ਰਾਣਾ ਕੇਪੀ ਸਿੰਘ ਸਪੀਕਰ ਵਿਧਾਨ ਸਭਾ ਵਿਸ਼ੇਸ਼ ਤੌਰ 'ਤੇ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਬਠਿੰਡਾ ਪਹੁੰਚੇ । ਇਸ ਮੌਕੇ ਇਸ ਮੌਕੇ ਉਹਨਾਂ ਸ਼ਹਿਰ ਵਿੱਚ ਵਪਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ 'ਤੇ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਰਾਣਾ ਕੇਪੀ ਸਿੰਘ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਣਾ ਕੇ ਪੀ ਸਿੰਘ ਨੇ ਭਾਜਪਾ ਅਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਗੰਭੀਰ ਇਲਜ਼ਾਮ ਲਾਏ । ਉਹਨਾਂ ਕਿਹਾ ਕਿ ਦੇਸ਼ ਵਿੱਚ ਮੋਦੀ ਸਰਕਾਰ ਨੇ 10 ਸਾਲ ਜੁਮਲਿਆਂ ਦੀ ਸਰਕਾਰ ਚਲਾਈ, ਜਦਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ, ਐਮਐਸਪੀ ਦੀ ਗਰੰਟੀ ਦੇਣ, ਦੇਸ਼ ਦੇ ਫੌਜੀਆਂ ਦਾ ਸਨਮਾਨ ਵਧਾਉਣ, ਨੌਕਰੀਆਂ ਦੇਣ, ਮਹਿੰਗਾਈ ਨੂੰ ਨੱਥ ਪਾਉਣ, ਕਾਲਾ ਧਨ ਵਾਪਸ ਲਿਆਉਣ ਸਬੰਧੀ ਕੋਈ ਕੰਮ ਨਹੀਂ ਕੀਤਾ, ਜਿਸ ਕਰਕੇ ਅੱਜ ਦੇਸ਼ ਦੇ ਕਿਸਾਨਾਂ ਵਪਾਰੀਆਂ ਮਜ਼ਦੂਰਾਂ ਮੁਲਾਜ਼ਮਾਂ ਕੋਲ ਸਮਾਂ ਆ ਗਿਆ ਭਾਜਪਾ ਨੂੰ ਸਬਕ ਸਿਖਾਉਣ ਦਾ, ਕਿਉਂਕਿ ਭਾਜਪਾ ਅਮਨ ਕਾਨੂੰਨ ਆਪਸੀ ਭਾਈਚਾਰਕ ਸਾਂਝ ਤੋੜਨ ਦੀ ਗੱਲ ਕਰਦੀ ਹੈ ਜਦੋਂ ਕਿ ਕਾਂਗਰਸ ਹਮੇਸ਼ਾ ਰਿਸ਼ਤਿਆਂ ਨੂੰ ਮਜਬੂਤ ਕਰਨ ਦੀ ਗੱਲ ਕਰਦੀ ਹੈ।
ਮੁੱਖ ਮੰਤਰੀ ਮਾਨ ਕਮੇਡੀਅਨ ਤੌਰ 'ਤੇ ਕੰਮ ਕਰ ਰਹੇ: ਜਿਸ ਕਰਕੇ ਅੱਜ ਲੜਾਈ ਮੋਦੀ ਵਰਸਿਸ ਰਾਹੁਲ ਗਾਂਧੀ ਹੈ ਤੇ ਅੱਜ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਦੇ ਹੱਥ ਮਜਬੂਤ ਕਰਨ ਲਈ ਅੱਗੇ ਆਉਣ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਨੂੰ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਪਹਿਲ ਕਰਨੀ ਚਾਹੀਦੀ ਹੈ ਤਾਂ ਜੋ ਸਿਖਰਾਂ 'ਤੇ ਪਹੁੰਚੀ ਮਹਿੰਗਾਈ ਨੂੰ ਨੱਥ ਪਾਈ ਜਾ ਸਕੇ। ਨਾਲ ਹੀ ਉਹਨਾਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਮਜਬੂਤ ਬਣਾਈ ਜਾ ਸਕੇ, ਐਮਐਸਪੀ ਦੀ ਗਰੰਟੀ ਦਿੱਤੀ ਜਾ ਸਕੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਹੋ ਸਕੇ, ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣ। ਉੱਥੇ ਹੀ, ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਮੇਡੀਅਨ ਤੌਰ 'ਤੇ ਕੰਮ ਕਰ ਰਹੇ ਹਨ, ਜਦਕਿ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਕਿਸੇ ਵੀ ਵਾਅਦੇ ਤੇ ਕੋਈ ਕੰਮ ਨਹੀਂ ਕੀਤਾ।
- 'ਜੇਕਰ ਜਿਉਂਦੇ ਰਹੇ ਤਾਂ....'ਆਖਿਰ ਹੰਸ ਰਾਜ ਹੰਸ ਕਿਉ ਹੋਏ ਭਾਵੁਕ? ਸੁਣੋ ਵੀਡੀਓ
- ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਖਿਲਾਫ ਸਥਾਨਕਵਾਸੀਆਂ ਨੇ ਮੰਗਾਂ ਲਈ ਲਾਇਆ ਧਰਨਾ
- ਗੁਰਦਾਸਪੁਰ 'ਚ ਪੀਐਮ ਮੋਦੀ; ਕੇਜਰੀਵਾਲ ਉੱਤੇ ਨਿਸ਼ਾਨਾ, ਕਿਹਾ- ਕੱਟੜ ਸਰਕਾਰ ਦੇ ਮਾਲਕ ਫਿਰ ਜਾਣਗੇ ਜੇਲ੍ਹ
ਐਮਐਸਪੀ ਦੀ ਗਰੰਟੀ ਵੀ ਹੋਵੇਗੀ ਦਾ ਦਿੱਤਾ ਭਰੋਸਾ: ਵੀਵੀਆਈਪੀ ਕਲਚਰ ਬਰਕਰਾਰ ਹੈ ਬੇਰੁਜ਼ਗਾਰੀ ਵਧ ਰਹੀ ਹੈ, ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ, ਨਸ਼ਾ ਬੇਅਦਬੀ ਦੀਆਂ ਘਟਨਾਵਾਂ ਤੇ ਕੋਈ ਕੰਮ ਨਹੀਂ ਹੋਇਆ, ਮਹਿਲਾਵਾਂ ਨੂੰ ਦੇਣ ਦਾ ਵਾਅਦਾ ਹਵਾ ਵਿੱਚ ਹੋ ਗਿਆ, ਜਿਸ ਕਰਕੇ ਅੱਜ ਲੋੜ ਹੈ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ। ਇਸ ਮੌਕੇ ਉਨਾਂ ਕਿਹਾ ਕਿ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਐਮਐਸਪੀ ਦੀ ਗਰੰਟੀ ਵੀ ਹੋਵੇਗੀ। ਕਿਸਾਨਾਂ ਦਾ ਕਰਜ਼ਾ ਵੀ ਮੁਅਫ ਹੋਵੇਗਾ, ਬੇਰੁਜ਼ਗਾਰਾਂ ਨੂੰ ਨੌਕਰੀ ਵੀ ਮਿਲੇਗੀ, ਪੰਜਾਬ ਤਰੱਕੀ ਦੀਆਂ ਰਾਹਾਂ ਉੱਤੇ ਵੀ ਚੱਲੇਗਾ ਕਿਉਂਕਿ ਇੰਡੀਆ ਗੱਠਜੋੜ ਤੋਂ ਮੋਦੀ ਬਖਲਾਹਟ ਵਿੱਚ ਹਨ, ਕਿਉਂਕਿ ਇੰਡੀਆ ਗਠਜੋੜ ਹਮੇਸ਼ਾ ਦੇਸ਼ ਦੇ ਹਿੱਤ ਵਿੱਚ ਕੰਮ ਕਰ ਰਿਹਾ ਹੈ ਅਤੇ ਪੰਜਾਬ ਵਿੱਚ ਕਾਂਗਰਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਗੱਠ ਜੋੜ ਨਹੀਂ ਅਤੇ ਕਾਂਗਰਸ ਦੇ ਹੀ ਹੱਥ ਮਜਬੂਤ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਮੋਦੀ ਸਰਕਾਰ ਉੱਤੇ ਸੰਵਿਧਾਨ ਤੋੜਨ ਦੇ ਦੋਸ਼ ਵੀ ਲਾਏ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਮੋਦੀ ਨੂੰ ਹਰਾਉਣ ਲਈ ਅੱਗੇ ਆਓ ਤਾਂ ਜੋ ਅਗਨੀ ਵੀਰ ਯੋਜਨਾ ਨੂੰ ਖਤਮ ਕਰਨ ਦੇ ਨਾਲ ਫੌਜ ਦਾ ਸਨਮਾਨ ਵਧਾਇਆ ਜਾ ਸਕੇ ਅਤੇ ਦੇਸ਼ ਦੀ ਸੁਰੱਖਿਆ ਮਜਬੂਤ ਹੋ ਸਕੇ।