ਲੁਧਿਆਣਾ: ਜੁਲਾਈ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਚੰਗੀ ਬਾਰਿਸ਼ ਹੋਣ ਤੋਂ ਬਾਅਦ ਮੌਨਸੂਨ ਨੇ ਆਪਣੀ ਰਫਤਾਰ ਘਟਾ ਲਈ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਬਾਰਿਸ਼ ਨਾ ਪੈਣ ਕਰਕੇ ਹੁਣ ਗਰਮੀ ਵਧਣ ਲੱਗੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ 17 ਜੁਲਾਈ ਤੱਕ ਕਿਸੇ ਤਰ੍ਹਾਂ ਦੀ ਕੋਈ ਬਾਰਿਸ਼ ਜਿਹੀ ਸੰਭਾਵਨਾ ਨਹੀਂ ਹੈ। ਜਿਸ ਕਰਕੇ ਤਾਪਮਾਨ ਹੋਰ ਵਧੇਗਾ ਅਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਇਹ ਦਾਅਵਾ ਕੀਤਾ ਹੈ।
ਮੌਜੂਦਾ ਹਾਲਾਤਾਂ ਦੇ ਵਿੱਚ ਤਾਪਮਾਨ: ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਲੋਕ ਗਰਮੀ ਤੋਂ ਆਪਣਾ ਬਚਾ ਰੱਖਣ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਤਾਪਮਾਨ ਲਗਭਗ 35 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਜਦੋਂ ਕਿ ਰਾਤ ਦਾ ਤਾਪਮਾਨ 28 ਡਿਗਰੀ ਚੱਲ ਰਿਹਾ ਹੈ ਜੋ ਕਿ ਆਮ ਨਾਲ ਥੋੜਾ ਜਿਆਦਾ ਹੈ। ਪਰ ਉਨ੍ਹਾਂ ਕਿਹਾ ਕਿ ਜੇਕਰ ਮੋਨਸੂਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਆਮ ਬਾਰਿਸ਼ ਨਾਲੋਂ ਲਗਭਗ 20 ਫੀਸਦੀ ਤੱਕ ਘੱਟ ਬਾਰਿਸ਼ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਬਾਰਿਸ਼ ਦੀ ਉਮੀਦ ਨਹੀਂ ਹੈ।
ਖੇਤੀਬਾੜੀ ਮਾਹਰਾ ਦੇ ਨਾਲ ਜਰੂਰ ਸੰਪਰਕ ਕਰਨ: ਉਨ੍ਹਾਂ ਨੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਜਿਸ ਤਰ੍ਹਾਂ ਲਗਾਤਾਰ ਨਮੀ ਦੇ ਵਿੱਚ ਮੌਸਮ ਅੰਦਰ ਵਾਧਾ ਹੋ ਰਿਹਾ ਹੈ ਤਾਂ ਕਿਸਾਨ ਆਪਣੀਆਂ ਫਸਲਾਂ ਨੂੰ ਕੀੜੇ ਲੱਗਣ ਤੋਂ ਜਰੂਰ ਬਚਾ ਕੇ ਰੱਖਣ। ਜੇਕਰ ਕੀੜੇ ਲੱਗਦੇ ਹਨ ਤਾਂ ਇਸ ਸਬੰਧੀ ਖੇਤੀਬਾੜੀ ਮਾਹਰਾ ਦੇ ਨਾਲ ਜਰੂਰ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਮੱਕੀ ਨੂੰ ਜ਼ਿਆਦਾ ਨਮੀ ਕਰਕੇ ਕੀੜੇ ਲੱਗ ਜਾਂਦੇ ਹਨ। ਇਸ ਦਾ ਜਰੂਰ ਕਿਸਾਨ ਧਿਆਨ ਰੱਖਣ।
ਹਵਾ ਦੇ ਵਿੱਚ ਨਮੀ ਦੀ ਮਾਤਰਾ : ਉਨ੍ਹਾਂ ਕਿਹਾ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਸਲ ਵਿਗਿਆਨੀਆਂ ਦੇ ਨਾਲ ਵੀ ਸੰਪਰਕ ਕਰ ਸਕਦੇ ਹਨ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਵੀ ਆਉਂਦੇ ਦਿਨਾਂ 'ਚ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਜਦੋਂ ਝੋਨਾ ਲੱਗਦਾ ਹੈ ਉਸ ਵੇਲੇ ਵਾਸ਼ਪੀਕਰਨ ਜਿਆਦਾ ਹੋਣ ਕਰਕੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ।
- ਇੱਕ ਵਾਰ ਫਿਰ ਪੱਬਾਂ ਭਾਰ ਹੋਏ ਕਿਸਾਨ, ਨੌਜਵਾਨ ਕਿਸਾਨ ਨਵਦੀਪ ਦੀ ਰਿਹਾਈ ਦੇ ਨਾਲ ਇਹਨਾਂ ਮੁੱਦਿਆਂ 'ਤੇ ਕੀਤੇ ਵੱਡੇ ਐਲਾਨ - release of Navdeep Jalbeda
- 22ਵੀਂ ਭਗਵਾਨ ਸ਼੍ਰੀ ਜਗਨਨਾਥ ਰੱਥ ਯਾਤਰਾ ਦਾ ਆਯੋਜਨ, ਜਾਣੋ ਕਿੰਨੀ ਤਰੀਕ ਨੂੰ ਕਰ ਸਕੋਗੇ ਦਰਸ਼ਨ - 22nd Lord Shri Jagannath Rath Yatra
- SGPC ਦੇ ਅਧਿਕਾਰੀਆਂ ਦੀ ਹਰਿਮੰਦਰ ਸਾਹਿਬ ਦੇ ਪਰਿਕਰਮਾ ਦੇ ਮੁਲਾਜ਼ਮਾਂ ਨਾਲ ਮੀਟਿੰਗ, ਸੰਗਤ ਨੂੰ ਕੀਤੀ ਇਹ ਅਪੀਲ - SGPC Meeting