ਚੰਡੀਗੜ੍ਹ : ਇੱਕ ਮਾਰਚ ਤੋਂ ਚੱਲ ਰਹੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ 3 ਦਿਨ ਦੀ ਛੁੱਟੀ ਤੋਂ ਬਾਅਦ ਅੱਜ ਫਿਰ ਤੋਂ ਸ਼ੁਰੂ ਹੋਈ ਹੈ। ਅੱਜ ਦੀ ਕਾਰਵਾਈ ਦੋ ਵਜੇ ਦੇ ਕਰੀਬ ਸ਼ੁਰੂ ਹੋਵੇਗੀ ਜਿਥੇ ਪੰਜਾਬ ਵਿਧਾਨ ਸਭਾ ਵਿੱਚ ਮੌਜੂਦ ਮੰਤਰੀ ਵਿਧਾਇਕ ਪੰਜਾਬ ਦੇ ਵੱਖ ਵੱਖ ਮੁੱਦਿਆਂ ਨੂੰ ਲੈਕੇ ਚਰਚਾ ਕਰਨਗੇ। ਇਹ ਕਾਰਵਾਈ ਪ੍ਰਸ਼ਨਕਾਲ ਤੋਂ ਸ਼ੁਰੂ ਹੋਵੇਗੀ। ਦੱਸ ਦਈਏ ਕਿ ਕਈ ਦਿਨਾਂ ਦੇ ਹੰਗਾਮੇ ਤੋਂ ਬਾਅਦ ਸ਼ਿਵਰਾਤਰੀ ਅਤੇ ਸ਼ਨੀਵਾਰ-ਐਤਵਾਰ ਦੀ ਛੁੱਟੀ ਹੋਣ ਕਰਕੇ ਰੁਕੀ ਹੋਈ ਸੀ। ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਛੇਵਾਂ ਦਿਨ ਹੈ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ।
ਵੱਖ-ਵੱਖ ਮੁਦਿਆਂ 'ਤੇ ਚਰਚਾ : ਅੱਜ ਸੈਸ਼ਨ ਦੀ ਸ਼ੁਰੂਆਤ ਪ੍ਰਸ਼ਨ ਕਾਲ ਨਾਲ ਹੋਵੇਗੀ। ਇਸ ਤੋਂ ਬਾਅਦ ਦੋ ਪ੍ਰਸਤਾਵ ਧਿਆਨਕਰਸ਼ਨ ਸੈਸ਼ਨ ਵਿੱਚ ਲਿਆਂਦੇ ਜਾਣਗੇ। ਇਸ 'ਚ ਇਕ ਮੁੱਦਾ ਖਾਣ-ਪੀਣ ਦੀਆਂ ਚੀਜ਼ਾਂ 'ਚ ਮਿਲਾਵਟ ਨਾਲ ਜੁੜਿਆ ਹੋਵੇਗਾ। ਜਦੋਂ ਕਿ ਦੂਜਾ ਮੁੱਦਾ ਡੇਰਾਬੱਸੀ ਖੇਤਰ ਵਿੱਚ ਪੈਂਦੀ ਬਰਵਾਲਾ ਰੋਡ ਦੀ ਖਸਤਾ ਹਾਲਤ ਪੰਜਾਬ ਦੇ ਗੇਟਵੇ ਦਾ ਹੋਵੇਗਾ। ਇਸ ਤੋਂ ਬਾਅਦ, ਸਹਿਯੋਗ ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਸਬੰਧੀ ਹੋਰ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸਾਲ 2024-25 ਲਈ ਚੁਣੀਆਂ ਜਾਣ ਵਾਲੀਆਂ ਕਮੇਟੀਆਂ ਸਬੰਧੀ ਪ੍ਰਸਤਾਵ ਪਾਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੁਝ ਹੋਰ ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ।
ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ਅੱਜ; ਵਿੱਤ ਅਤੇ ਸੰਪਰਕ ਕਮੇਟੀ ਦੀ ਕੀਤੀ ਜਾਵੇਗੀ ਚੋਣ, ਜਾਣੋ ਕਿਸ ਕੋਲ ਬਹੁਮਤ
ਸਾਬਕਾ ਸੀ ਐਮ ਚੰਨੀ ਨੇ ਮੁੱਖ ਮੰਤਰੀ ਮਾਨ 'ਤੇ ਕੱਸਿਆ ਤੰਜ, ਕਿਹਾ- ਸਟੇਜ ਚਲਾਉਣ ਅਤੇ ਸਟੇਟ ਚਲਾਉਣ 'ਚ ਹੁੰਦਾ ਹੈ ਫਰਕ
ਬਜਟ ਸੈਸ਼ਨ 'ਚ ਹੋਈ ਸੀ ਬਹਿਸ: ਜ਼ਿਕਰਯੋਗ ਹੈ ਕਿ ਇਸ ਵਾਰ ਦਾ ਬਜਟ ਸੈਸ਼ਨ ਕਾਫੀ ਰੌਲੇ-ਰੱਪੇ ਵਾਲਾ ਰਿਹਾ। ਬਜਟ ਸੈਸ਼ਨ ਦੇ ਪਹਿਲੇ ਦਿਨ ਕਾਂਗਰਸੀ ਵਿਧਾਇਕਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਹੰਗਾਮਾ ਕੀਤਾ ਅਤੇ ਨਾਲ ਹੀ ਸ਼ੁਰੂਆਤ ਹੁੰਦੇ ਹੀ ਇਨਾਂ ਹੰਗਾਮਾਂ ਕੀਤਾ ਕਿ ਰਾਜਪਾਲ ਪੁਰੋਹਿਤ ਨੂੰ ਭਾਸ਼ਨ ਵੀ ਪੂਰਾ ਨਹੀਂ ਕਰਨ ਦਿੱਤਾ ਗਿਆ ਸੀ । ਜਦੋਂ ਕਿ ਦੂਜੇ ਦਿਨ ਸੀ.ਐਮ ਭਗਵੰਤ ਮਾਨ ਨੇ ਖੁਦ ਸੱਤਾਧਾਰੀ ਪਾਰਟੀ ਤੋਂ ਅਹੁਦਾ ਸੰਭਾਲ ਲਿਆ ਅਤੇ ਇਸ ਦੇ ਨਾਲ ਹੀ ਵਿਰੋਧੀ ਧਿਰਾਂ ਨੂੰ ਘੇਰ ਲਿਆ ਗਿਆ।ਇਸ ਦਿਨ ਮੁੱਖ ਮੰਤਰੀ ਮਾਨ ਦਾ ਇੱਕ ਵੱਖਰਾ ਹੀ ਅੰਦਾਜ਼ ਵਿਧਾਨ ਸਭਾ ਵਿੱਚ ਦੇਖਣ ਨੂੰ ਮਿਲਿਆ ਸੀ। ਇਸ ਦੌਰਾਨ ਉਹ ਦਰਵਾਜੇ ਨੂੰ ਮਾਰਨ ਵਾਲਾ ਇੱਕ ਤਾਲਾ ਲੈਕੇ ਵੀ ਆਏ ਸਨ।ਨਾਲ ਹੀ ਉਹਨਾਂ ਨੇ ਪ੍ਰਤਾਪ ਸਿੰਘ ਬਜਵਾ ਨਾਲ ਹੋਈ ਬਹਿਸ ਦੋਰਾਨ ਕਿਹਾ ਕਿ ਦੁਜਾ ਤਾਲਾ ਵੀ ਲੈਕੇ ਆਇਆਂ ਹਾਂ ਜੋ ਤੁਹਾਡੀ ਜ਼ੁਬਾਨ ਨੁੰ ਲਗਾਉਣ ਦੀ ਲੋੜ ਹੈ।
ਕਾਂਗਰਸੀ ਵਿਧਾਇਕਾਂ ਨੂੰ ਸੈਸ਼ਨ ਚੋਂ ਕੀਤਾ ਮੁਅੱਤਲ: ਜਦਕਿ, ਸੈਸ਼ਨ ਦੇ ਤੀਜੇ ਦਿਨ ਬਜਟ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਬਜਟ 'ਤੇ ਬਹਿਸ ਹੋਈ ਪਰ ਕਾਂਗਰਸੀ ਵਿਧਾਇਕਾਂ ਨੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਵਿਧਾਨ ਸਭਾ 'ਚ ਹੰਗਾਮਾ ਕਰਨ 'ਤੇ ਸਪੀਕਰ ਕੁਲਤਾਰ ਸੰਧਵਾ ਨੇ ਕਾਂਗਰਸ ਦੇ 9 ਵਿਧਾਇਕਾਂ ਨੂੰ ਇੱਕ ਦਿਨ ਲਈ ਮੁਅੱਤਲ ਕਰ ਦਿੱਤਾ ਅਤੇ ਬਾਹਰ ਕੱਢ ਦਿੱਤਾ ਜਿਸ ਨੂੰ ਲੈਕੇ ਕਾਂਗਰਸੀ ਆਗੂਆਂ ਵੱਲੋਂ ਵਿਧਾਨ ਸਭਾ ਦੇ ਬਾਹਰ ਹੰਗਾਮਾ ਕੀਤਾ ਗਿਆ।