ETV Bharat / state

UK ਅਧਾਰਿਤ ਜਬਰੀ ਵਸੂਲੀ ਵਾਲੇ ਸਿੰਡੀਕੇਟ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ ਕਿੱਥੋ ਤੇ ਕਿਵੇਂ ਦਿੰਦੇ ਸੀ ਵਾਰਦਾਤ ਨੂੰ ਅੰਜਾਮ - UK BASED SYNDICATE

ਯੂ.ਕੇ. ਅਧਾਰਿਤ ਜਬਰੀ ਵਸੂਲੀ ਵਾਲੇ ਸਿੰਡੀਕੇਟ ਦਾ ਪਰਦਾਫਾਸ਼। ਪੰਜਾਬ ਡੀਜੀਪੀ ਸਣੇ ਐਸਐਸਪੀ ਨੇ ਦਿੱਤੀ ਜਾਣਕਾਰੀ।

busted with two gangs
ਯੂ.ਕੇ. ਅਧਾਰਿਤ ਜਬਰੀ ਵਸੂਲੀ ਵਾਲੇ ਸਿੰਡੀਕੇਟ ਦਾ ਪਰਦਾਫਾਸ਼ (Etv Bharat)
author img

By ETV Bharat Punjabi Team

Published : Nov 14, 2024, 9:57 PM IST

ਚੰਡੀਗੜ੍ਹ/ਜਲੰਧਰ: ਕੌਮਾਂਤਰੀ ਸੰਗਠਿਤ ਅਪਰਾਧਾਂ ਨੂੰ ਵੱਡਾ ਝਟਕਾ ਦਿੰਦਿਆਂ, ਜਲੰਧਰ ਦਿਹਾਤੀ ਪੁਲਿਸ ਨੇ 10 ਕੱਟੜ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਯੂ.ਕੇ. ਅਧਾਰਿਤ ਜਬਰੀ ਵਸੂਲੀ ਵਾਲੇ ਸਿੰਡੀਕੇਟ ਸਮੇਤ ਦੋ ਵੱਖ-ਵੱਖ ਅਪਰਾਧਿਕ ਗਰੋਹਾਂ ਨੂੰ ਨਸ਼ਟ ਕਰ ਦਿੱਤਾ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ 7 ਪਿਸਤੌਲਾਂ ਸਮੇਤ 18 ਜਿੰਦਾ ਕਾਰਤੂਸ ਅਤੇ 10 ਮੈਗਜ਼ੀਨਾਂ ਬਰਾਮਦ ਕੀਤੀਆਂ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵੱਲੋਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਰਤੀ ਜਾ ਰਹੀ ਟੋਇਟਾ ਕੋਰੋਲਾ ਐਲਟਿਸ ਕਾਰ, ਜੁਪੀਟਰ ਸਕੂਟਰ, ਪਲੈਟੀਨਾ ਮੋਟਰਸਾਈਕਲ ਅਤੇ ਐਕਟਿਵਾ ਸਕੂਟਰ ਨੂੰ ਵੀ ਜ਼ਬਤ ਕੀਤਾ ਹੈ।

ਸਰਹੱਦ ਪਾਰੋਂ ਚੱਲ ਰਿਹਾ ਸੀ ਸਿੰਡੀਕੇਟ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਸਿੰਡੀਕੇਟ ਸਰਹੱਦ ਪਾਰੋਂ ਕਾਰਵਾਈਆਂ ਨੂੰ ਅੰਜ਼ਾਮ ਦਿੰਦਾ ਸੀ ਅਤੇ ਇਸ ਦੇ ਪ੍ਰਮੁੱਖ ਸੰਚਾਲਕ ਯੂ.ਕੇ., ਗ੍ਰੀਸ ਅਤੇ ਮਨੀਲਾ ਵਿੱਚ ਬੈਠ ਕੇ ਪੰਜਾਬ ਵਿੱਚ ਫਿਰੌਤੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੇ ਨਿਰਦੇਸ਼ ਦਿੰਦੇ ਸਨ। ਇਸ ਤੋਂ ਇਲਾਵਾ, ਜਲੰਧਰ ਦਿਹਾਤੀ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਚਲਾਏ ਜਾ ਰਹੇ ਹਥਿਆਰਾਂ ਦੀ ਖਰੀਦ ਸਬੰਧੀ ਨੈੱਟਵਰਕ ਦਾ ਵੀ ਪਰਦਾਫਾਸ਼ ਕੀਤਾ ਹੈ।

ਉਨ੍ਹਾਂ ਕਿਹਾ ਕਿ ਦੋ ਮਾਡਿਊਲਾਂ ਨੂੰ ਨਸ਼ਟ ਕਰਨ ਨਾਲ, ਪੰਜਾਬ ਪੁਲਿਸ ਨੇ ਫਿਰੌਤੀ ਅਤੇ ਗੋਲੀਬਾਰੀ ਦੀਆਂ ਘੱਟੋ-ਘੱਟ 14 ਵਾਰਦਾਤਾਂ ਨੂੰ ਸਫ਼ਲਤਾਪੂਰਵਕ ਟਰੇਸ ਕੀਤਾ ਹੈ, ਜਿਸ ਨਾਲ ਸੂਬੇ ਵਿੱਚ ਵਿਦੇਸ਼ੀ ਹਮਾਇਤ ਪ੍ਰਾਪਤ ਅਪਰਾਧਾਂ ਨੂੰ ਕਾਫੀ ਹੱਦ ਤੱਕ ਠੱਲ੍ਹ ਪਾਈ ਗਈ ਹੈ।

ਮਾਮਲੇ ਦੇ ਜਾਂਚ ਜਾਰੀ

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਜਲੰਧਰ ਦਿਹਾਤੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਹਿਲੀ ਸਫਲਤਾ ਉਸ ਸਮੇਂ ਮਿਲੀ ਜਦੋਂ ਐਸਐਚਓ ਥਾਣਾ ਲੋਹੀਆਂ ਯਾਦਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਗਿੱਦੜਪਿੰਡੀ ਹਾਈਟੈਕ ਟੋਲ ਪਲਾਜ਼ਾ ਨੇੜੇ ਇੱਕ ਟੋਇਟਾ ਕੋਰੋਲਾ ਐਲਟਿਸ (ਪੀਬੀ-65-ਐਚ-9100) ਨੂੰ ਰੋਕਿਆ ਅਤੇ ਕਾਰ ਦੀ ਤਲਾਸ਼ੀ ਦੌਰਾਨ ਦੋ .32 ਬੋਰ ਦੇ ਪਿਸਤੌਲ ਸਮੇਤ ਛੇ ਜਿੰਦਾ ਕਾਰਤੂਸ ਅਤੇ ਪੰਜ ਮੈਗਜ਼ੀਨ ਬਰਾਮਦ ਕਰਕੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਬਿੱਲੀ ਬੜੈਚ, ਜਗਵਿੰਦਰ ਸਿੰਘ ਉਰਫ਼ ਸ਼ਨੀ ਵਾਸੀ ਮੂਲੇਵਾਲ ਖਹਿਰਾ ਅਤੇ ਜਸਕਰਨ ਸਿੰਘ ਉਰਫ਼ ਸਾਰਾ ਵਾਸੀ ਸਿੱਧਵਾਂ ਦੋਨਾ ਵਜੋਂ ਹੋਈ ਹੈ।

ਮੱਧ ਪ੍ਰਦੇਸ਼ ਤੋਂ ਪਿਸਤੌਲਾਂ ਖ਼ਰੀਦੀਆਂ

ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਕਾਰਵਾਈਆਂ ਯੂ.ਕੇ. ਅਧਾਰਤ ਮੁੱਖ ਸਰਗਣਾ ਜਗਦੀਪ ਸਿੰਘ ਉਰਫ ਜੱਗਾ, ਗ੍ਰੀਸ ਅਧਾਰਤ ਪਰਮਜੀਤ ਸਿੰਘ ਉਰਫ ਪੰਮਾ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਅਤੇ ਮਨੀਲਾ ਅਧਾਰਤ ਮਨਜਿੰਦਰ ਸਿੰਘ ਉਰਫ ਮਨੀ ਦੁਆਰਾ ਲੌਜਿਸਟਿਕਲ ਤਾਲਮੇਲ ਜ਼ਰੀਏ ਚਲਾਈਆਂ ਜਾ ਰਹੀਆਂ ਸਨ। ਉਹਨਾਂ ਅੱਗੇ ਦੱਸਿਆ ਕਿ ਗਿਰੋਹ ਨੇ ਹਾਲ ਹੀ ਵਿੱਚ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਕਹਿਣ 'ਤੇ ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਤੋਂ ਪਿਸਤੌਲਾਂ ਖ਼ਰੀਦੀਆਂ ਸਨ।

ਉਨ੍ਹਾਂ ਦੱਸਿਆ ਕਿ ਅਗਲੇਰੀ ਕਾਰਵਾਈ ਦੌਰਾਨ ਪੁਲਿਸ ਟੀਮ ਨੇ ਗਰੋਹ ਦੇ ਤਿੰਨ ਹੋਰ ਮੈਂਬਰਾਂ ਦੀ ਪਹਿਚਾਣ ਅਜੈ ਕੁਮਾਰ ਉਰਫ਼ ਬਿੱਲਾ ਵਾਸੀ ਸ਼ਾਹਜਹਾਨਪੁਰ, ਵਿਸ਼ਾਲ ਵਾਸੀ ਸੀਨਪੁਰਾ, ਕਪੂਰਥਲਾ ਅਤੇ ਦੋਨੇਵਾਲ ਦੇ ਇੱਕ ਨਾਬਾਲਗ ਵਜੋਂ ਕੀਤੀ ਹੈ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਟੀਮ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਇੱਕ ਹੋਰ .32 ਬੋਰ ਦੀ ਪਿਸਤੌਲ ਸਮੇਤ ਤਿੰਨ ਜ਼ਿੰਦਾ ਕਾਰਤੂਸ ਅਤੇ ਜੁਪੀਟਰ ਸਕੂਟਰ (ਪੀ.ਬੀ.09-ਏ.ਕੇ.-8740), ਜਿਸ 'ਤੇ ਉਹ ਸਫਰ ਕਰ ਰਹੇ ਸਨ, ਬਰਾਮਦ ਕੀਤਾ ਹੈ।

ਹਥਿਆਰਾਂ ਦੀ ਬਰਾਮਦਗੀ ਸਣੇ ਹੋਰ ਖੁਲਾਸੇ

ਐਸਐਸਪੀ ਨੇ ਦੱਸਿਆ ਕਿ ਇਹ ਨਾਮੀ ਗਿਰੋਹ ਤਿੰਨ ਵੱਡੀਆਂ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਪਾਇਆ ਗਿਆ, ਜਿਸ ਵਿੱਚ ਜਗਦੀਪ ਉਰਫ਼ ਜੱਗਾ ਦੇ ਨਿਰਦੇਸ਼ਾਂ 'ਤੇ ਭੁਲੱਥ ਦੇ ਇੱਕ ਵਪਾਰੀ ਨੂੰ ਨਿਸ਼ਾਨਾ ਬਣਾਉਣ ਸਬੰਧੀ ਗੋਲੀ ਕਾਂਡ, ਹਥਿਆਰਾਂ ਦੀ ਬਰਾਮਦਗੀ ਅਤੇ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਖਰੀਦ ਸਬੰਧੀ ਮਾਮਲੇ ਸ਼ਾਮਲ ਹਨ।

ਐਸਐਸਪੀ ਖੱਖ ਨੇ ਕਿਹਾ ਕਿ ਇਸ ਕਾਰਵਾਈ ਨੇ ਸਾਡੇ ਖੇਤਰ ਵਿੱਚ ਕਾਰਜਸ਼ੀਲ ਅੰਤਰਰਾਸ਼ਟਰੀ ਅਪਰਾਧਾਂ ਦੇ ਨੈੱਟਵਰਕ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ। ਐਸਐਸਪੀ ਨੇ ਦੱਸਿਆ ਕਿ ਇੱਕ ਹੋਰ ਕਾਰਵਾਈ ਵਿੱਚ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਿੱਚ ਸੀਆਈਏ ਸਟਾਫ਼ ਜਲੰਧਰ ਦਿਹਾਤੀ ਨੇ ਇੱਕ ਹੋਰ ਖ਼ੌਫ਼ਨਾਕ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਰਾਜੂ ਵਾਸੀ ਅਹਿਮਦਪੁਰ, ਦਲਵਿੰਦਰ ਸਿੰਘ ਉਰਫ਼ ਗੁਰੀ ਵਾਸੀ ਧਾਲੀਵਾਲ ਦੋਨਾ, ਸਰਬਜੀਤ ਸਿੰਘ ਉਰਫ਼ ਪੰਜਾਬ ਉਰਫ਼ ਕਾਕਾ ਵਾਸੀ ਅਠੌਲਾ ਅਤੇ ਹਰਪ੍ਰੀਤ ਸਿੰਘ ਉਰਫ ਸ਼ੇਰਾ ਵਾਸੀ ਕਟਾਣੀ ਗੇਟ ਵਜੋਂ ਹੋਈ ਹੈ।

ਕਿਹੜੇ-ਕਿਹੜੇ ਮਾਮਲੇ ਦਰਜ ?

ਪੁਲਿਸ ਟੀਮਾਂ ਨੇ ਉਹਨਾਂ ਦੇ ਕਬਜ਼ੇ ‘ਚੋਂ 6 ਜਿੰਦਾ ਰੌਂਦ ਸਣੇ ਦੋ .32 ਬੋਰ ਦੇ ਪਿਸਤੌਲ ਤੇ ਤਿੰਨ ਮੈਗਜ਼ੀਨ ਅਤੇ ਦੋ ਜਿੰਦਾ ਰੌਂਦ ਸਮੇਤ ਇੱਕ .315 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਲੈਟੀਨਾ ਮੋਟਰਸਾਈਕਲ ਅਤੇ ਐਕਟਿਵਾ ਸਕੂਟਰ ਨੂੰ ਵੀ ਕਬਜੇ ਵਿੱਚ ਲੈ ਲਿਆ ਹੈ। ਐਸਐਸਪੀ ਖੱਖ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਸ ਗਿਰੋਹ ਨੇ ਬਲੇਅਰ ਖਾਨਪੁਰ ਵਿਖੇ ਗੋਲੀਬਾਰੀ ਅਤੇ ਜਬਰੀ ਵਸੂਲੀ, ਕਰਿਆਨੇ ਦੀ ਦੁਕਾਨ ਦੇ ਮਾਲਕ 'ਤੇ ਹਥਿਆਰਬੰਦ ਹਮਲਾ ਅਤੇ ਗੋਲੀ ਚਲਾਉਣ, ਲੈਦਰ ਕੰਪਲੈਕਸ ਨੇੜੇ ਹਥਿਆਰਬੰਦ ਡਕੈਤੀ, ਪ੍ਰਵਾਸੀ ਮਜ਼ਦੂਰਾਂ ਤੋਂ 25,000 ਰੁਪਏ ਦੀ ਜਬਰੀ ਵਸੂਲੀ ਅਤੇ ਕਈ ਮੋਟਰਸਾਈਕਲਾਂ ਦੀਆਂ ਚੋਰੀਆਂ ਸਮੇਤ ਕਈ ਅਪਰਾਧਾਂ ਨੂੰ ਅੰਜਾਮ ਦੇਣ ਦਾ ਜੁਲਮ ਇਕਬਾਲ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਨੇ ਨਸ਼ਾ ਤਸਕਰੀ ਦੇ ਇੱਕ ਸਥਾਨਕ ਨੈੱਟਵਰਕ ਨਾਲ ਸਬੰਧਾਂ ਬਾਰੇ ਵੀ ਖੁਲਾਸਾ ਕੀਤਾ।

ਜ਼ਿਕਰਯੋਗ ਹੈ ਕਿ ਪੁਲਿਸ ਨੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ, ਜਿਸ ਵਿੱਚ ਐਫਆਈਆਰ ਨੰਬਰ 102 ਮਿਤੀ 09.11.2024 ਥਾਣਾ ਲੋਹੀਆਂ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਐਫ.ਆਈ.ਆਰ. ਨੰ. 95 ਮਿਤੀ 13.11.2024 ਥਾਣਾ ਮਕਸੂਦਾਂ ਵਿਖੇ ਆਰਮਜ਼ ਐਕਟ ਦੀ ਧਾਰਾ 25(1)(6)(7)(8) ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 111 ਅਤੇ ਧਾਰਾ 308(2), 310(4) ਅਤੇ 310(5) ਅਧੀਨ ਮਾਮਲਾ ਦਰਜ ਕਰਨਾ ਸ਼ਾਮਲ ਹੈ। (ਪ੍ਰੈਸ ਨੋਟ)

ETV Bharat Logo

Copyright © 2024 Ushodaya Enterprises Pvt. Ltd., All Rights Reserved.