ਚੰਡੀਗੜ੍ਹ : ਪੰਜਾਬ ਸਰਕਾਰ ਨੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਤਬਾਦਲੇ ਕੀਤੇ ਹਨ। ਸੂਬੇ ਦੇ 10 ਆਈਏਐਸ ਅਤੇ 22 ਪੀਸੀਐਸ ਅਧਿਕਾਰੀਆਂ ਨੂੰ ਵਾਧੂ ਕਾਰਜਭਾਰ ਦੀ ਜ਼ਿੰਮੇਵਾਰੀ ਦਿੱਤੀ ਹੈ। ਫੇਰਬਦਲ ਦੇ ਇਸ ਸਿਲਸਿਲੇ ਵਿੱਚ ਕਈ ਜ਼ਿਲ੍ਹਿਆਂ ਦੇ ਏਡੀਸੀ-ਐਸਡੀਐਮ ਵੀ ਬਦਲੇ ਗਏ ਹਨ।
ਤਬਾਦਲਿਆਂ ਤਹਿਤ ਆਈਏਐਸ ਵਿਕਾਸ ਪ੍ਰਤਾਪ ਸਿੰਘ ਨੂੰ ਵਧੀਕ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ, ਆਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਕਾਰਪੋਰੇਸ਼ਨ, ਅਜੋਯ ਕੁਮਾਰ ਸਿਨ੍ਹਾਂ ਨੂੰ ਵਧੀਕ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਈਏਐਸ ਕੁਮਾਰ ਰਾਹੁਲ ਨੂੰ ਮੈਡੀਕਲ ਸਿੱਖਿਆ ਦਾ ਵਧੀਕ ਮੁੱਖ ਸਕੱਤਰ, ਪ੍ਰਿਯੰਕਾ ਭਾਰਤੀ ਨੂੰ ਵਧੀਕ ਪ੍ਰਸ਼ਾਸਨਿਕ ਸਕੱਤਰ ਵਣ ਅਤੇ ਜੰਗਲੀ ਜੀਵ ਸੁਰੱਖਿਆ ਨਿਯੁਕਤ ਕੀਤਾ ਗਿਆ ਹੈ।
Correction | Punjab: 22 Punjab Civil Services* officers, 10 IAS officers transferred, official orders issued. pic.twitter.com/0ZGfzPw0fQ
— ANI (@ANI) December 6, 2024
ਪਹਿਲੇ ਵੀ ਕਈ ਅਫ਼ਸਰਾਂ ਦੇ ਹੋ ਚੁੱਕੇ ਤਬਾਦਲੇ: ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਕਈ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਹੋ ਚੁੱਕੇ ਹਨ। ਸੂਬਾ ਸਰਕਾਰ ਦੇ ਅਨੁਸਾਰ, ਕੰਮਕਾਜ ਵਿੱਚ ਨਿਰਪੱਖਤਾ ਨੂੰ ਯਕੀਨੀ ਬਣਾਉਣ ਅਤੇ ਇਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਮੇਂ-ਸਮੇਂ 'ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾਂਦੇ ਹਨ।