ETV Bharat / state

ਬੱਚਿਆਂ ਤੇ ਸਰਕਾਰੀ ਮੁਲਾਜ਼ਮਾਂ ਨੂੰ ਇਸ ਮਹੀਨੇ ਛੁੱਟੀਆਂ ਹੀ ਛੁੱਟੀਆਂ, ਚੈਕ ਕਰੋ ਲਿਸਟ - HOLIDAYS IN PUNJAB

ਪੰਚਾਇਤੀ ਚੋਣਾਂ ਨੂੰ ਲੈ ਕੇ 15 ਅਕਤੂਬਰ ਨੂੰ ਸਰਕਾਰ ਵਲੋਂ ਛੁੱਟੀ ਐਲਾਨੀ ਗਈ ਹੈ। ਤਿਉਹਾਰਾਂ ਕਰਕੇ ਵੀ ਇਹ ਮਹੀਨਾ ਛੁੱਟੀਆਂ ਭਰਿਆ ਹੈ, ਚੈਕ ਕਰੋ ਲਿਸਟ।

Holiday Declare In Punjab
ਪੰਜਾਬ ਵਿੱਚ ਪੰਚਾਇਤੀ ਚੋਣਾਂ (Etv Bharat)
author img

By ETV Bharat Punjabi Team

Published : Oct 9, 2024, 2:28 PM IST

ਚੰਡੀਗੜ੍ਹ : ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ 15 ਅਕਤੂਬਰ ਨੂੰ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਸਰਕਾਰ ਨੇ ਸੂਬੇ ਦੇ ਹਰ ਤਰ੍ਹਾਂ ਦੇ ਸਰਕਾਰੀ ਅਦਾਰਿਆਂ, ਸਕੂਲਾਂ-ਕਾਲਜਾਂ ਅਤੇ ਹੋਰ ਸਰਕਾਰੀ ਸ਼ਾਖਾਵਾਂ ਵਿੱਚ 15 ਅਕਤੂਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਲਈ ਪੰਜਾਬ ਭਰ ਵਿੱਚ ਵੋਟਿੰਗ ਹੋਵੇਗੀ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਹੁਣ ਸਰਕਾਰ ਨੇ ਪੁਲਿਸ ਵਿਭਾਗ ਨੂੰ ਛੱਡ ਕੇ ਸਾਰੇ ਸਰਕਾਰੀ ਦਫ਼ਤਰ ਬੰਦ ਕਰਨ ਦਾ ਐਲਾਨ ਕੀਤਾ ਹੈ।

Holiday Declare In Punjab
ਪੰਜਾਬ ਵਿੱਚ ਪੰਚਾਇਤੀ ਚੋਣਾਂ (Etv Bharat)

ਇਸ ਮਹੀਨੇ ਛੁੱਟੀਆਂ ਹੀ ਛੁੱਟੀਆਂ

ਦੱਸ ਦਈਏ ਕਿ ਇਸ ਮਹੀਨੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਇਲਾਵਾ, ਹੋਰ ਛੁੱਟੀਆਂ ਦੀ ਲਿਸਟ ਵੀ ਤਿਆਰ ਹੈ। ਜਦੋ ਖਾਸ ਕਰ ਸਕੂਲਾਂ ਤੇ ਬੈਂਕਾਂ ਜਾਂ ਹੋਰ ਸਰਕਾਰੀ ਅਦਾਰਿਆਂ ਵਿੱਚ ਛੁੱਟੀ ਹੋਵੇਗੀ। ਜਾਣੋ ਕਦੋ-ਕਦੋ ਹਨ ਛੁੱਟੀਆਂ, ਚੈਕ ਕਰੋ ਲਿਸਟ -

Holiday Declare In Punjab
ਪੰਜਾਬ ਵਿੱਚ ਪੰਚਾਇਤੀ ਚੋਣਾਂ (Etv Bharat)
ਤਰੀਕਤਿਉਹਾਰ
10 ਅਕਤੂਬਰ ਮਹਾ ਸਪਤਮੀ
11 ਅਕਤੂਬਰ ਮਹਾ ਅਸ਼ਟਮੀ
12 ਅਕਤੂਬਰਮਹਾ ਨਵਮੀ
13 ਅਕਤੂਬਰਦੁਸਹਿਰਾ
15 ਅਕਤੂਬਰਪੰਚਾਇਤੀ ਚੋਣਾਂ ਲਈ ਵੋਟਿੰਗ
17 ਅਕਤੂਬਰ ਵਾਲਮੀਕਿ ਜਯੰਤੀ
31 ਅਕਤੂਬਰਛੋਟੀ ਦੀਵਾਲੀ

ਇਸ ਤੋਂ ਇਲਾਵਾ ਉਨ੍ਹਾਂ ਸਕੂਲਾਂ ਲਈ ਅੱਠ ਛੁੱਟੀਆਂ ਨਿਸ਼ਚਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀਆਂ ਹੁੰਦੀਆਂ ਹਨ। ਇਸ ਮਹੀਨੇ ਅਕਤੂਬਰ 'ਚ ਚਾਰ ਸ਼ਨੀਵਾਰ ਅਤੇ ਚਾਰ ਐਤਵਾਰ ਹੋਣਗੇ। ਕੁਝ ਸਕੂਲਾਂ ਵਿੱਚ ਦੂਜੇ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ। ਜੇਕਰ ਤੁਹਾਡਾ ਸਕੂਲ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਵੀ ਬੰਦ ਹੁੰਦਾ ਹੈ, ਤਾਂ ਤੁਸੀਂ ਦੁਸਹਿਰੇ 'ਤੇ ਲੰਬੇ ਵੀਕਐਂਡ ਦਾ ਆਨੰਦ ਲੈ ਸਕਦੇ ਹੋ। ਕੁਝ ਸਕੂਲਾਂ ਵਿੱਚ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਛੁੱਟੀ ਜਾਂ ਅੱਧੇ ਦਿਨ ਦਾ ਪ੍ਰਬੰਧ ਹੁੰਦਾ ਹੈ।

Holiday Declare In Punjab
ਪੰਜਾਬ ਵਿੱਚ ਪੰਚਾਇਤੀ ਚੋਣਾਂ (Etv Bharat)

ਪੰਚਾਇਤੀ ਚੋਣਾਂ ਤੱਕ ਪੰਜਾਬ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

ਪੰਜਾਬ ਪੁਲਿਸ ਨੇ 15 ਅਕਤੂਬਰ ਤੱਕ ਸਾਰੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਸੂਬੇ ਵਿੱਚ ਪੰਚਾਇਤੀ ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਲਈ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਛੁੱਟੀ ਵਿਸ਼ੇਸ਼ ਹਾਲਾਤ ਵਿੱਚ ਹੀ ਦਿੱਤੀ ਜਾਵੇਗੀ। ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਰਾਜ ਵਿੱਚ 13937 ਗ੍ਰਾਮ ਪੰਚਾਇਤਾਂ ਹਨ। ਜਿਸ ਵਿੱਚ ਚੋਣਾਂ ਹੋਣੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.