ਮੋਹਾਲੀ: ਸੀਐੱਮ ਭਗਵੰਤ ਮਾਨ ਦੇ ਘਰ ਨਿੱਕੀ ਧੀ ਨੇ ਜਨਮ ਲਿਆ ਹੈ। ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਧੀ ਨੂੰ ਜਨਮ ਦਿੱਤਾ ਹੈ। ਸੀਐੱਮ ਮਾਨ ਨੇ ਐਕਸ ਉੱਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ..ਜੱਚਾ-ਬੱਚਾ ਦੋਵੇਂ ਤੰਦਰੁਸਤ ਨੇ..। ਦੱਸ ਦਈਏ ਬੀਤੇ ਸਮੇਂ ਦੌਰਾਨ ਸੀਐੱਮ ਮਾਨ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਘਰ ਸਾਲ 2024 ਦੇ ਮਾਰਚ ਮਹੀਨੇ ਦੌਰਾਨ ਖੁਸ਼ੀਆਂ ਦਸਤਕ ਦੇਣ ਵਾਲੀਆਂ ਹਨ ਅਤੇ ਹੁਣ ਅਜਿਹਾ ਹੀ ਹੋਇਆ ਹੈ। ਸੀਐਮ ਮਾਨ ਨੇ ਨਵਜੰਮੀ ਧੀ ਦੀ ਫੋਟੋ ਵੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ।
ਸੀਐੱਮ ਮਾਨ ਦੇ ਪਹਿਲਾਂ ਵੀ ਹਨ ਦੋ ਬੱਚੇ: ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਪਹਿਲੇ ਵਿਆਹ ਤੋਂ ਧੀ ਅਤੇ ਪੁੱਤਰ ਹੋਏ ਹਨ ਇਸ ਲਈ ਹੁਣ ਭਗਵੰਤ ਮਾਨ ਤੀਜੀ ਵਾਰ ਪਿਤਾ ਬਣੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ ਦੋ ਬੱਚੇ ਪੁੱਤਰ ਦਿਲਸ਼ਾਨ ਅਤੇ ਬੇਟੀ ਸੀਰਤ ਸਨ। 2015 ਵਿੱਚ ਇੰਦਰਪ੍ਰੀਤ ਕੌਰ ਤੋਂ ਤਲਾਕ ਹੋ ਗਿਆ। ਜਿਸ ਤੋਂ ਬਾਅਦ ਪਤਨੀ ਬੱਚਿਆਂ ਨਾਲ ਅਮਰੀਕਾ ਚਲੀ ਗਈ। ਜਦੋਂ ਭਗਵੰਤ ਮਾਨ ਪੰਜਾਬ ਦੇ ਸੀ.ਐਮ ਬਣੇ ਸਨ ਤਾਂ ਉਸ ਸਮੇਂ ਆਯੋਜਿਤ ਸਮਾਗਮ 'ਚ ਦੋਵਾਂ ਨੇ ਸ਼ਿਰਕਤ ਕੀਤੀ ਸੀ।
- ਲੋਕ ਸਭਾ ਚੋਣਾਂ ਦੀ ਤਿਆਰੀ 'ਚ ਜੁਟੀ ਭਾਜਪਾ, ਸੁਨੀਲ ਜਾਖੜ ਦੀ ਅਗਵਾਈ ਮੀਟਿੰਗਾਂ ਦਾ ਦੌਰ ਸ਼ੁਰੂ - BJP Meeting In Punjab
- ਭਾਜਪਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ 'ਆਪ' ਪਾਰਟੀ ਦੀ ਕੀਤੀ ਸ਼ਿਕਾਇਤ, ਸਖ਼ਤ ਕਾਰਵਾਈ ਦੀ ਮੰਗ - BJP complained about AAP
- ਡੀਜੀਪੀ ਪੰਜਾਬ ਨੇ ਰੇਲਵੇ ਸੁਰੱਖਿਆ ਲਈ ਤਾਲਮੇਲ ਕਮੇਟੀ ਦੀ ਕੀਤੀ ਪ੍ਰਧਾਨਗੀ, ਰੇਲਵੇ ਸੁਰੱਖਿਆ ਲਈ ਠੋਸ ਰਣਨੀਤੀ ਬਣਾਉਣ ਉੱਤੇ ਵੀ ਦਿੱਤਾ ਜ਼ੋਰ - committee for railway safety
2019 ਵਿੱਚ ਹੋਈ ਸੀ ਦੋਵਾਂ ਦੀ ਮੁਲਾਕਾਤ: ਮੁੱਖ ਮੰਤਰੀ ਭਗਵੰਤ ਮਾਨ ਦੀ ਦੂਜੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਹੈ। ਉਸ ਦੇ ਪਰਿਵਾਰ ਵਿੱਚ 3 ਭੈਣਾਂ ਹਨ। 2013 ਵਿੱਚ ਗੁਰਪ੍ਰੀਤ ਕੌਰ ਨੇ ਮੁਲਾਣਾ ਮੈਡੀਕਲ ਕਾਲਜ ਅੰਬਾਲਾ ਵਿੱਚ ਦਾਖਲਾ ਲਿਆ। 2017 ਵਿੱਚ ਉਨ੍ਹਾਂ ਨੇ ਆਪਣੀ ਡਾਕਟਰੇਟ ਦੀ ਪੜ੍ਹਾਈ ਪੂਰੀ ਕੀਤੀ। 2019 ਵਿੱਚ ਉਨ੍ਹਾਂ ਦੀ ਮੁਲਾਕਾਤ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ। ਭਗਵੰਤ ਮਾਨ ਉਸ ਸਮੇਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ।