ETV Bharat / state

ਪੰਜਾਬ ਬਸਪਾ ਪ੍ਰਧਾਨ ਜਸਵੀਰ ਗੜੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਆਰਮਸਟਰਾਂਗ ਦੇ ਕਤਲ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਕੀਤੀ ਮੰਗ - Jasveer Gari met the Governor - JASVEER GARI MET THE GOVERNOR

ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬੇ ਪ੍ਰਧਾਨ ਜਸਵੀਰ ਗੜੀ ਨੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਤਮਿਲਨਾਡੂ ਸੂਬੇ ਦੇ ਬਸਪਾ ਪ੍ਰਧਾਨ ਕੇ.ਆਰਮਸਟਰਾਂਗ ਦੇ ਕਤਲ ਦੀ ਸਾਜਿਸ਼ ਨੂੰ ਬੇਨਕਾਬ ਕਰਨ ਲਈ ਕੇਂਦਰੀ ਏਜੰਸੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ।

Jasveer Gari met the Governor
ਪੰਜਾਬ ਬਸਪਾ ਪ੍ਰਧਾਨ ਜਸਵੀਰ ਗੜੀ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ (etv bharat punjab)
author img

By ETV Bharat Punjabi Team

Published : Jul 17, 2024, 4:09 PM IST

Updated : Aug 16, 2024, 6:55 PM IST

ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਦਾ ਚਾਰ ਮੈਂਬਰੀ ਬਫਦ ਅੱਜ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਦੀ ਅਗਵਾਈ ਵਿੱਚ ਮਿਲਿਆ ਅਤੇ ਛੇ ਬਿੰਦੂਆਂ ਉੱਤੇ ਮੈਮੋਰੰਡਮ ਵੀ ਦਿੱਤਾ। ਇਸ ਵਫਦ ਵਿੱਚ ਵਿਧਾਇਕ ਡਾਕਟਰ ਨਛੱਤਰ ਪਾਲ, ਅਜੀਤ ਸਿੰਘ ਭੈਣੀ ਅਤੇ ਬਲਦੇਵ ਸਿੰਘ ਮਹਿਰਾ ਵੀ ਸ਼ਾਮਲ ਸਨ। ਗੜੀ ਨੇ ਪ੍ਰੈਸ ਨਾਲ ਵਾਰਤਾ ਕਰਦੇ ਹੋਏ ਦੱਸਿਆ ਕਿ ਤਮਿਲਨਾਡੂ ਸੂਬੇ ਦੇ ਬਸਪਾ ਪ੍ਰਧਾਨ ਕੇ.ਆਰਮਸਟਰਾਂਗ ਦੇ ਕਤਲ ਦੀ ਸਾਜਿਸ਼ ਨੂੰ ਬੇਨਕਾਬ ਕਰਨ ਲਈ ਕੇਂਦਰੀ ਏਜੰਸੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ।

ਗੜੀ ਨੇ ਆਖਿਆ ਕਿ ਬਹੁਜਨ ਸਮਾਜ ਪਾਰਟੀ ਦੇ ਆਗੂ ਪੰਜਾਬ ਵਿੱਚ ਜਾਤੀਵਾਦ ਤਹਿਤ ਹੋ ਰਹੇ ਜੁਲਮ ਅੱਤਿਆਚਾਰਾਂ ਖਿਲਾਫ ਲੜਾਈ ਲੜਦੇ ਹਨ ਜਿਨਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਵਿੱਚ ਆਮ ਆਦਮੀ ਪਾਰਟੀ ਜਾਤੀਵਾਦੀ ਨਜ਼ਰੀਏ ਨਾਲ ਪੁਲਿਸ ਸੁਰੱਖਿਆ ਕਰਨ ਤੋਂ ਭੱਜ ਰਹੀ ਹੈ। ਪੰਜਾਬ ਪੁਲਿਸ ਦਾ ਨਜ਼ਰੀਆ ਜਾਤੀਵਾਦੀ ਤੌਰ ਉੱਤੇ ਇੰਨ੍ਹਾਂ ਤੰਗ ਹੈ ਕਿ ਜਦੋਂ ਗਰੀਬਾਂ, ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਇਨਸਾਫ ਦੀ ਜਰੂਰਤ ਹੁੰਦੀ ਹੈ ਤਾਂ ਪੰਜਾਬ ਪੁਲਿਸ ਇਨਕੁਆਇਰੀ, ਸਿੱਟ ਅਤੇ ਲੀਗਲ ਐਡਵਾਈਜ਼ਰ ਦੀ ਸਲਾਹ ਦੇ ਨਾਮ ਉੱਤੇ ਗਰੀਬਾਂ ਨੂੰ ਇਨਸਾਫ ਦੇਣ ਤੋਂ ਭੱਜਦੀ ਹੈ।

ਪੰਜਾਬ ਪੁਲਿਸ ਦੀ ਨਿਕੰਮੀ ਕਾਰਗੁਜ਼ਾਰੀ ਹੀ ਹੈ ਕਿ ਅੱਜ ਪੰਜਾਬ ਨਸ਼ਿਆਂ ਅਤੇ ਗੈਂਗਵਾਰ ਦਾ ਘਰ ਬਣ ਚੁੱਕਾ ਹੈ। ਇੱਥੋਂ ਤੱਕ ਕਿ ਪੰਜਾਬ ਪੁਲਿਸ ਦੇ ਅਧੀਨ ਜੇਲ੍ਹਾਂ ਵੀ ਜੁਲਮ ਦੇ ਅੱਡੇ ਬਣ ਗਈਆਂ ਹਨ। ਅਜਿਹੇ ਬੁਰੇ ਹਾਲਾਤਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 30 ਮਹੀਨਿਆਂ ਵਿੱਚ ਪੰਜਾਬ ਨੂੰ ਪੱਕਾ ਡੀਜੀਪੀ ਨਹੀਂ ਦੇ ਸਕੀ ਹੈ ਜੋ ਮਜਬੂਤ ਫੈਸਲੇ ਲੈ ਸਕੇ। ਇਸ ਦੀ ਉਦਾਹਰਨ ਹੈ ਕਿ ਜਲੰਧਰ ਵਿੱਚ ਬਸਪਾ ਦੇ 163 ਵਰਕਰਾਂ ਤੇ ਪੰਜਾਬ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ। ਜਦੋਂ ਡੀਜੀਪੀ ਪੰਜਾਬ ਨਾਲ ਬਸਪਾ ਵਫਦ ਨੇ ਗੱਲਬਾਤ ਕੀਤੀ ਤਾਂ ਡੀਜੀਪੀ ਪੰਜਾਬ ਇਕ ਸਾਲ ਪਹਿਲਾਂ ਮੰਨ ਗਿਆ ਸੀ ਇਹ ਝੂਠੇ ਪਰਚੇ ਵਾਪਸ ਲਵਾਂਗੇ ਅੱਜ ਤੱਕ ਵੀ ਇਹ ਝੂਠੇ ਪਰਚੇ ਹੇਠਲੇ ਅਫਸਰ ਵਾਪਸ ਲੈ ਨਹੀਂ ਸਕੇ।

ਗੜ੍ਹੀ ਨੇ ਅੱਗੇ ਆਖਿਆ ਕਿ ਇਸੇ ਤਰ੍ਹਾਂ ਸੰਗਰੂਰ ਜਿਲ੍ਹੇ ਵਿੱਚ ਦਲਿਤ ਨੌਜਵਾਨ ਦੀ ਉੱਚ ਜਾਤੀ ਦੇ ਹੰਕਾਰੀ ਲੋਕਾਂ ਨੇ ਕੁੱਟਮਾਰ ਕੀਤੀ ਪਰ ਸਾਰੇ ਦੋਸ਼ੀ ਅੱਜ ਤੱਕ ਵੀ ਪੰਜਾਬ ਪੁਲਿਸ ਫੜ ਨਹੀਂ ਸਕੀ ਹੈ। ਪੰਜਾਬ ਪੁਲਿਸ ਦੀ ਕਾਰਵਾਈ ਦੇ ਅਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤਾਂ, ਪਿਛਲੀਆਂ ਸ਼੍ਰੇਣੀਆਂ ਅਤੇ ਗਰੀਬਾਂ ਨੂੰ ਇਨਸਾਫ ਦੇਣ ਦੇ ਮੁੱਦੇ ਉੱਤੇ ਫਾਡੀ ਨਜ਼ਰ ਆਉਂਦੀ ਹੈ।

ਗੜੀ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਂਦੀਆਂ ਸਾਰੀਆਂ ਪਹੁੰਚ ਸੜਕਾਂ ਖੂਨੀ ਸੜਕਾਂ ਬਣ ਚੁੱਕੀਆਂ ਹਨ। ਜਿੱਥੇ ਹਰ ਸਾਲ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੁਰਘਟਨਾਵਾਂ ਦਾ ਸ਼ਿਕਾਰ ਹੋਕੇ ਅਣਕਿਆਸੀ ਮੌਤ ਦਾ ਸ਼ਿਕਾਰ ਹੋ ਜਾਂਦੀਆਂ ਹਨ। ਜਿਸ ਦੀ ਤਾਜ਼ਾ ਉਦਾਹਰਣ ਜ਼ਿਲ੍ਹਾਂ ਪਟਿਆਲਾ ਦੀ ਤਹਿਸੀਲ ਰਾਜਪੁਰੇ ਦਾ ਪਿੰਡ ਉੜਦਨ ਹੈ ਜਿੱਥੇ ਪਿਛਲੇ ਦਿਨੀ ਐਕਸੀਡੈਂਟ ਨਾਲ 4 ਮੌਤਾਂ ਹੋਈਆਂ ਅਤੇ 42 ਲੋਕ ਜਖਮੀ ਹੋਏ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਲਈ ਖੜੀ ਨਹੀਂ ਹੋਈ ਕਿ ਇਹ ਸਾਰੇ ਦਲਿਤ ਵਰਗ ਨਾਲ ਸਬੰਧਿਤ ਸਨ। ਇਸ ਲਈ ਕੇਂਦਰ ਸਰਕਾਰ ਸ਼੍ਰੀ ਖੁਰਾਲਗੜ੍ਹ ਸਾਹਿਬ ਦੀਆਂ ਇਹਨਾਂ ਸੜਕਾਂ ਨੂੰ ਚਾਰ ਮਾਰਗੀ ਬਣਾਵੇ।

ਸੂਬਾ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਵਿੱਚ ਪੰਜਾਬ ਦੇ ਗਰੀਬਾਂ ਅਨੁਸੂਚਿਤ ਜਾਤੀ ਵਰਗਾਂ ਵਿਛੜੀਆਂ ਸ਼੍ਰੇਣੀਆਂ ਆਦਿ ਉੱਤੇ ਹੋ ਰਹੇ ਜੁਲਮਾਂ ਖਿਲਾਫ ਆਵਾਜ਼ ਅਸੀਂ ਹਮੇਸ਼ਾ ਚੁੱਕਦੇ ਰਹਾਂਗੇ। ਇਸ ਮੌਕੇ ਵਿਧਾਇਕ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਵਿਧਾਇਕਾਂ ਨੂੰ ਜਰੂਰ ਘੇਰਕੇ ਪੁੱਛਣ ਕਿ ਦਲਿਤਾਂ, ਪਿਛੜੀਆਂ ਸ਼੍ਰੇਣੀਆਂ ਅਤੇ ਗਰੀਬਾਂ ਦੇ ਹੱਕ ਵਿੱਚ ਆਵਾਜ਼ ਕਿਉਂ ਨਹੀਂ ਚੁਕਦੇ।

Last Updated : Aug 16, 2024, 6:55 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.